ਮਾਨਸਾ: ਖੇਤੀ ਕਾਨੂੰਨਾਂ ਦੇ ਖਿਲਾਫ ਵਿੱਢੇ ਅੰਦੋਲਨ 'ਚ ਕਿਸਾਨ ਡੱਟੇ ਹੋਏ ਹਨ ਪਰ ਇਸ ਅੰਦੋਲਨ ਦੌਰਾਨ ਮੌਤਾਂ ਦਾ ਸਿਲਸਿਲਾ ਵੀ ਵੱਧ ਰਿਹਾ ਹੈ। ਇਸ ਅੰਦੋਲਨ ਦੌਰਾਨ ਇੱਕ ਹੋਰ ਮਜ਼ਦੂਰ ਮਹਿਲਾ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ।
ਮੌਤਾਂ ਦਾ ਸਿਲਸਿਲਾ ਜਾਰੀ

ਬੀਤੇ ਦਿਨੀਂ ਹੀ ਅੰਦੋਲਨ ਦੌਰਾਨ 2 ਕਿਸਾਨਾਂ ਨੇ ਆਪਣੀ ਜਾਨ ਗਵਾਈ ਸੀ ਤੇ ਹੁਣ ਇੱਕ ਮਜ਼ਦੂਰ ਮਹਿਲਾ ਦੀ ਮੌਤ ਹੋ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮਜ਼ਦੂਰ ਮੁਕਤੀ ਮੋਰਚਾ ਦੇ ਪੰਜਾਬ ਪ੍ਰਧਾਨ ਨੇ ਦੱਸਿਆ ਕਿ ਫਤਿਹਾਬਾਦ 'ਚ ਲੰਗਰ ਖਾਣ ਦੇ ਲਈ ਸੜਕ ਪਾਰ ਕਰ ਰਹੀ ਮਹਿਲਾ ਦੀ ਸੜਕ ਹਾਦਸੇ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਮਲਕੀਤ ਕੌਰ ਵਜੋਂ ਹੋਈ ਹੈ ਤੇ ਉਨ੍ਹਾਂ ਦੀ ਉਮਰ 70 ਸਾਲ ਸੀ।
ਕੇਂਦਰ ਸਰਕਾਰ ਬਣੀ ਮੂਕ ਦਰਸ਼ਕ
ਲਗਾਤਾਰ ਕਿਸਾਨ ਅੰਦੋਲਨ 'ਚ ਹੋ ਰਹੀਆਂ ਮੌਤਾਂ 'ਤੇ ਕੇਂਦਰ ਸਰਕਾਰ ਖਾਮੋਸ਼ ਹੈ ਤੇ ਮੂਕ ਦਰਸ਼ਕ ਬਣੀ ਬੈਠੀ ਹੈ। ਪੀਐਮ ਮੋਦੀ ਦੀ 'ਮਨ ਕੀ ਬਾਤ' ਦਾ ਵਿਰੋਧ ਪੰਜਾਬ 'ਚ ਦੇਖਣ ਨੂੰ ਮਿਲਿਆ ਹੈ। ਕਿਸੇ ਵੀ ਕੇਂਦਰੀ ਮੰਤਰੀ ਦੇ ਬਿਆਨਾਂ 'ਚ ਮੌਤਾਂ ਦਾ ਜ਼ਿਕਰ ਨਹੀਂ ਹੈ।