ਪੰਜਾਬ

punjab

ETV Bharat / state

ਮਾਨਸਾ ਦੀ ਸੁਰਿੰਦਰ ਕੌਰ ਨੇ ਪਲਾਸਟਿਕ ਨਾਲ ਸ਼ਿੰਗਾਰਿਆ ਆਪਣਾ ਘਰ, ਜਾਣੋ ਕਿਵੇਂ - Surinder kaur decorates her house with cutting of plastic bottles in mansa

ਮਾਨਸਾ ਦੀ ਰਹਿਣ ਵਾਲੀ ਸੁਰਿੰਦਰ ਕੌਰ ਪਲਾਸਟਿਕ ਦੀਆਂ ਬੋਤਲਾਂ ਨੂੰ ਸੁੱਟਣ ਦੀ ਥਾਂ ਬੋਤਲਾਂ ਦੀ ਕਟਿੰਗ ਕਰਕੇ ਆਪਣੇ ਘਰ ਨੂੰ ਸ਼ਿੰਗਾਰ ਰਹੀ ਹੈ।

ਮਾਨਸਾ
ਫ਼ੋਟੋ

By

Published : Jan 21, 2020, 11:26 PM IST

ਮਾਨਸਾ: ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਵੱਛ ਭਾਰਤ ਅਭਿਆਨ ਦਾ ਹੋਕਾ ਦਿੱਤਾ ਜਾ ਰਿਹਾ ਹੈ ਉੱਥੇ ਹੀ ਇਸ ਅਭਿਆਨ ਦੀ ਮਿਸਾਲ ਮਾਨਸਾ ਦੀ ਮਹਿਲਾ ਸੁਰਿੰਦਰ ਕੌਰ ਹੈ, ਜੋ ਖ਼ਾਲੀ ਬੋਤਲਾਂ ਨੂੰ ਘਰ ਵਿੱਚ ਲਿਆ ਕੇ ਉਨ੍ਹਾਂ ਦੀ ਕਟਿੰਗ ਕਰਕੇ ਘਰ ਦਾ ਸ਼ਿੰਗਾਰ ਬਣਾਇਆ ਹੋਇਆ।

ਪਲਾਸਟਿਕ ਮੁਕਤ

ਪਲਾਸਟਿਕ ਦੀਆਂ ਬੋਤਲਾਂ ਨੂੰ ਕਿਵੇਂ ਬਣਾਇਆ ਘਰ ਦਾ ਸ਼ਿਗਾਰ
ਪਲਾਸਟਿਕ ਦੀਆਂ ਖ਼ਾਲੀ ਬੋਤਲਾਂ ਨੂੰ ਵਰਤੋਂ ਤੋਂ ਬਾਅਦ ਜਿੱਥੇ ਲੋਕ ਕੂੜੇ ਦੇ ਢੇਰਾਂ ਵਿੱਚ ਸਿੱਟ ਦਿੰਦੇ ਹਨ। ਇਸ ਦੇ ਚੱਲਦਿਆਂ ਬੋਤਲਾਂ ਸੀਵਰੇਜ ਵਿੱਚ ਚੱਲੀਆਂ ਜਾਂਦੀਆਂ ਹਨ ਤੇ ਸੀਵਰੇਜ ਬਲਾਕ ਹੋ ਜਾਂਦਾ ਹੈ। ਉੱਥੇ ਹੀ ਮਾਨਸਾ ਦੀ ਰਹਿਣ ਵਾਲੀ ਸੁਰਿੰਦਰ ਕੌਰ ਨੇ ਪਲਾਸਟਿਕ ਦੀਆਂ ਬੋਤਲਾਂ ਦੀ ਕਟਿੰਗ ਕਰਕੇ ਘਰ ਦਾ ਸ਼ਿੰਗਾਰ ਬਣਾਇਆ ਹੋਇਆ ਹੈ।

ਪਲਾਸਟਿਕ ਦੀਆਂ ਬੋਤਲਾਂ ਵਿੱਚ ਲਾਏ ਬੂਟੇ
ਸੁਰਿੰਦਰ ਕੌਰ ਨੇ ਪਲਾਸਟਿਕ ਦੀਆਂ ਬੋਤਲਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਬੂਟੇ ਲਾਏ ਹਨ ਤੇ ਨਾਲ ਹੀ ਇਲੈਕਟ੍ਰਾਨਿਕ ਲੜੀਆਂ ਨੂੰ ਵੀ ਬੋਤਲਾਂ ਵਿੱਚ ਫਿੱਟ ਕਰਕੇ ਘਰ ਦਾ ਸ਼ਿੰਗਾਰ ਬਣਾਇਆ। ਬੋਤਲਾਂ ਤੋਂ ਇਲਾਵਾ ਖ਼ਾਲੀ ਪੀਪੀਆਂ 'ਚ ਮਿੱਟੀ ਭਰ ਕੇ ਘਰ ਵਿੱਚ ਹੀ ਹਰ ਪ੍ਰਕਾਰ ਦੀ ਸਬਜ਼ੀ ਉਗਾਈ ਹੈ।

ਕੀ ਕਹਿਣਾ ਹੈ ਸੁਰਿੰਦਰ ਕੌਰ ਦਾ
ਸੁਰਿੰਦਰ ਕੌਰ ਨੇ ਦੱਸਿਆ ਕਿ ਉਸ ਦੀ ਧੀ ਨੇ ਉਸ ਨੂੰ ਇੱਕ ਮੋਬਾਈਲ ਲੈ ਕੇ ਦਿੱਤਾ ਸੀ ਤੇ ਉਸ ਨੇ ਹੌਲੀ-ਹੌਲੀ ਇਸ ਮੋਬਾਈਲ ਨੂੰ ਚਲਾਉਣਾ ਸਿੱਖਿਆ ਤੇ ਮੋਬਾਈਲ ਦੇ ਯੂ ਟਿਊਬ ਵਿੱਚ ਜਾ ਕੇ ਦੇਖਿਆ ਕਿ ਖ਼ਾਲੀ ਬੋਤਲਾਂ ਦੀ ਕਿਵੇਂ ਵਰਤੋਂ ਕੀਤੀ ਜਾਵੇ। ਸੁਰਿੰਦਰ ਕੌਰ ਨੇ ਯੂ-ਟਿਊਬ ਵਿੱਚ ਖ਼ੁਦ ਡਿਜ਼ਾਈਨ ਦੇਖੇ ਤੇ ਫਿਰ ਬੋਤਲਾਂ ਨੂੰ ਕਟਿੰਗ ਕਰਕੇ ਵੱਖ-ਵੱਖ ਡਿਜ਼ਾਇਨ ਬਣਾ ਕੇ ਘਰ ਦਾ ਸ਼ਿੰਗਾਰ ਬਣਾਇਆ।

ਸੁਰਿੰਦਰ ਕੌਰ ਨੇ ਦਿੱਤਾ ਸੁਨੇਹਾ
ਘਰ ਵਿੱਚ ਰਹਿਣ ਵਾਲੀਆਂ ਔਰਤਾਂ ਨੂੰ ਸੁਨੇਹਾ ਦਿੰਦਾ ਸੁਰਿੰਦਰ ਕੌਰ ਨੇ ਕਿਹਾ ਕਿ ਖ਼ਾਲੀ ਬੋਤਲਾਂ ਜਾਂ ਪਲਾਸਟਿਕ ਦੀਆਂ ਚੀਜ਼ਾਂ ਨੂੰ ਬਾਹਰ ਨਾ ਸੁੱਟਣ। ਇਸ ਦੇ ਨਾਲ ਹੀ ਕਿਹਾ ਕਿ ਜੇਕਰ ਉਹ ਥੋੜ੍ਹੀ ਜਿਹੀ ਮਿਹਨਤ ਕਰਨ ਤਾਂ ਇਸ ਦਾ ਚੰਗੀ ਤਰ੍ਹਾਂ ਇਸਤੇਮਾਲ ਕੀਤਾ ਜਾ ਸਕਦਾ ਹੈ।

ਸੁਰਿੰਦਰ ਦੇ ਪਤੀ ਦਾ ਕੀ ਕਹਿਣਾ ਹੈ
ਮਹਿਲਾ ਦੇ ਪਤੀ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੁਰੂ ਵਿੱਚ ਲੱਗਿਆ ਸੀ ਕਿ ਇਹ ਖ਼ਾਲੀ ਬੋਤਲਾਂ ਨੂੰ ਕਟਿੰਗ ਕਰਕੇ ਕੀ ਕਰ ਰਹੇ ਹਨ ਤੇ ਬਿਨਾਂ ਵਜ੍ਹਾ ਆਪਣਾ ਸਮਾਂ ਖ਼ਰਾਬ ਕਰ ਰਹੇ ਹਨ। ਹੁਣ ਜਦੋਂ ਇਨ੍ਹਾਂ ਬੋਤਲਾਂ ਵਿੱਚ ਫੁੱਲਦਾਰ ਬੂਟੇ ਲੱਗ ਗਏ ਹਨ ਤੇ ਸਬਜ਼ੀਆਂ ਵੀ ਉੱਘ ਗਈਆਂ ਹਨ, ਤੇ ਜ਼ਹਿਰ ਮੁਕਤ ਸਬਜ਼ੀਆਂ ਵੀ ਮਿਲਣ ਲੱਗ ਗਈਆਂ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਪਤਨੀ ਦਾ ਪ੍ਰਸ਼ੰਸਾ ਕੀਤੀਆਂ। ਉਨ੍ਹਾਂ ਹੋਰ ਵੀ ਲੋਕਾਂ ਨੂੰ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜਿੱਥੇ ਸਵੱਛ ਭਾਰਤ ਅਭਿਆਨ ਮੁਹਿੰਮ ਚਲਾ ਰਹੇ ਹਨ, ਉਸ ਵਿੱਚ ਉਨ੍ਹਾਂ ਵੀ ਯੋਗਦਾਨ ਪਾਉਣਾ ਚਾਹੀਦਾ ਹੈ, ਤਾਂ ਕਿ ਉਹ ਆਪਣੇ ਆਲੇ-ਦੁਆਲੇ ਨੂੰ ਸਾਫ਼ ਸੁਥਰਾ ਬਣਾ ਸਕਣ।

ABOUT THE AUTHOR

...view details