ਮਾਨਸਾ: ਜ਼ਿਲ੍ਹੇ ਦੇ ਗਊਸ਼ਾਲਾ ਭਵਨ ਵਿਖੇ ਸੀਨੀਅਰ ਸਿਟੀਜ਼ਨ (Senior Citizen) ਵੱਲੋਂ ਯੂ ਪੀ ਐੱਸ ਸੀ (UPSC) ਪਾਸ ਸਿਮਰਨਦੀਪ ਸਿੰਘ ਦੰਦੀਵਾਲ ਦਾ ਵਿਸ਼ੇਸ਼ ਸਨਮਾਨ (Special honors) ਕੀਤਾ ਗਿਆ। ਇਸ ਮੌਕੇ ‘ਤੇ ਸੀਨੀਅਰ ਸਿਟੀਜ਼ਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਸਿਮਰਨਦੀਪ ਸਿੰਘ ਦੰਦੀਵਾਲ ਨੇ ਯੂ ਪੀ ਐਸ ਸੀ ਪ੍ਰੀਖਿਆ ਦੇ ਵਿੱਚੋਂ 34ਵਾਂ ਸਥਾਨ ਪ੍ਰਾਪਤ ਕਰਕੇ ਮਾਨਸਾ ਜ਼ਿਲ੍ਹੇ ਅਤੇ ਆਪਣੇ ਪਿੰਡ ਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ ਜਿਸਦੇ ਲਈ ਉਨ੍ਹਾਂ ਵੱਲੋਂ ਸਿਮਰਨਦੀਪ ਸਿੰਘ ਦੰਦੀਵਾਲ ਦਾ ਸਨਮਾਨ ਕੀਤਾ ਗਿਆ ਹੈ।
ਸੀਨੀਅਰ ਸਿਟੀਜ਼ਨ (Senior Citizen) ਵੱਲੋਂ ਸਨਮਾਨ (honors) ਕੀਤੇ ਜਾਣ ‘ਤੇ ਯੂ ਪੀ ਐਸ ਸੀ (UPSC) ਪ੍ਰੀਖਿਆ ਪਾਸ ਸਿਮਰਨਦੀਪ ਸਿੰਘ ਦੰਦੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦੇ ਜ਼ਿਲ੍ਹੇ ਦੇ ਸੀਨੀਅਰ ਸਿਟੀਜ਼ਨ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ।