ਮਾਨਸਾ: ਸਥਾਨਕ ਪੁਲਿਸ ਨੇ ਲੋਕਾਂ ਦੇ ਗੁੰਮ ਹੋ ਚੁੱਕੇ ਵੱਖ ਵੱਖ ਕੰਪਨੀਆਂ ਦੇ ਮਹਿੰਗੇ ਮੋਬਾਈਲ ਬਰਾਮਦ ਕਰਕੇ ਮਾਲਕਾਂ ਨੂੰ ਸੌਂਪ ਦਿੱਤੇ ਹਨ। ਐਸਐਸਪੀ ਮਾਨਸਾ ਨੇ ਦੱਸਿਆ ਕਿ ਇਹ ਮੋਬਾਈਲ ਦਿੱਲੀ, ਨੋਇਡਾ, ਗੁਰੂਗ੍ਰਾਮ, ਰਾਜਸਥਾਨ ਦੇ ਹਨੂਮਾਨਗੜ੍ਹ ਅਤੇ ਹੋਰ ਵੀ ਕਈ ਸੂਬਿਆਂ 'ਚੋਂ ਬਰਾਮਦ ਕੀਤੇ ਗਏ ਹਨ।
ਗੁੰਮ ਹੋ ਚੁੱਕੇ 212 ਮੋਬਾਈਲ ਮਾਨਸਾ ਪੁਲਿਸ ਨੇ ਕੀਤੇ ਬਰਾਮਦ - Mansa News
ਐਸਐਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਮਾਨਸਾ ਪੁਲਿਸ ਨੇ ਗੁੰਮ ਹੋ ਚੁੱਕੇ ਲੋਕਾਂ ਦੇ 212 ਮੋਬਾਈਲ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਪੁਲਿਸ ਨੇ 800 ਦੇ ਕਰੀਬ ਮੋਬਾਈਲ ਲੱਭ ਕੇ ਉਨ੍ਹਾਂ ਦੇ ਮਾਲਕਾਂ ਤੱਕ ਪਹੁੰਚਾਏ ਹਨ।
ਐਸਐਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਮਾਨਸਾ ਪੁਲਿਸ ਨੇ ਗੁੰਮ ਹੋ ਚੁੱਕੇ ਲੋਕਾਂ ਦੇ 212 ਮੋਬਾਈਲ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਪੁਲਿਸ ਨੇ 800 ਦੇ ਕਰੀਬ ਮੋਬਾਈਲ ਲੱਭ ਕੇ ਉਨ੍ਹਾਂ ਦੇ ਮਾਲਕਾਂ ਤੱਕ ਪਹੁੰਚਾਏ ਹਨ। ਉਨ੍ਹਾਂ ਦੱਸਿਆ ਕਿ ਕੁਝ ਮੋਬਾਈਲ ਤਾਂ ਅਜਿਹੇ ਹਨ ਜਿਨ੍ਹਾਂ ਨੂੰ ਗੁੰਮ ਹੋਏ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਜਿਸ ਨੂੰ ਪੁਲਿਸ ਨੇ ਬਰਾਮਦ ਕਰ ਉਨ੍ਹਾਂ ਦੇ ਮਾਲਕਾਂ ਨੂੰ ਸੌਂਪਿਆ ਹੈ।
ਲਾਂਬਾ ਨੇ ਦੱਸਿਆ ਕਿ ਕਈ ਮਹਿੰਗੇ ਮੋਬਾਈਲ ਦਿੱਲੀ, ਨੋਇਡਾ, ਰਾਜਸਥਾਨ ਅਤੇ ਹੋਰ ਵੀ ਕਈ ਸੂਬਿਆਂ ਵਿੱਚੋਂ ਲੋਕਾਂ ਵੱਲੋਂ ਕੋਰੀਅਰ ਕਰਕੇ ਮਾਨਸਾ ਪੁਲਿਸ ਤੱਕ ਭੇਜੇ ਗਏ ਹਨ। ਪੁਲਿਸ ਨੇ ਇਨ੍ਹਾਂ ਮੋਬਾਈਲਾਂ ਨੂੰ ਉਨ੍ਹਾਂ ਦੇ ਮਾਲਕਾਂ ਨੂੰ ਸੌਂਪ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਵਿੱਚ ਆਈਫੋਨ, ਸੈਮਸੰਗ, ਵੀਵੋ ਅਤੇ ਹੋਰ ਵੀ ਕਈ ਕੰਪਨੀਆਂ ਦੇ ਮੋਬਾਈਲ ਸ਼ਾਮਲ ਹਨ। ਪੁਲਿਸ ਨੇ ਲੋਕਾਂ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਗੁੰਮ ਹੋ ਚੁੱਕੇ ਮੋਬਾਈਲਾਂ ਦੀ ਭਾਲ ਕੀਤੀ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੀ ਅੱਗੇ ਵੀ ਅਜਿਹੀ ਮੁਹਿੰਮ ਜਾਰੀ ਰਹੇਗੀ।