ਮਾਨਸਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ਵਿੱਚ ਪੁਲਿਸ ਵੱਲੋਂ ਚਾਰਜਸ਼ੀਟ ਦਾਇਰ ਕੀਤੀ ਗਈ ਸੀ ਜੋ ਕਿ ਸਾਹਮਣੇ ਆ ਗਈ ਹੈ। ਦੱਸ ਦਈਏ ਕਿ ਪੰਜਾਬ ਪੁਲਿਸ ਵੱਲੋਂ 1850 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਇਸ ਵਿੱਚ 24 ਦੇ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਗਈ ਹੈ, ਜਿਨ੍ਹਾਂ ਵਿੱਚ 20 ਗ੍ਰਿਫਤਾਰ ਕੀਤੇ ਗਏ ਹਨ ਅਤੇ ਚਾਰ ਜੋ ਦੂਜੇ ਦੇਸ਼ਾਂ ਵਿੱਚ ਹਨ।
ਗੋਲਡੀ ਬਰਾੜ ਨੇ ਕੀਤਾ ਰਿਹਾਇਸ਼ ਦਾ ਪ੍ਰਬੰਧ:ਪੁਲਿਸ ਵੱਲੋਂ ਦਾਖਿਲ ਕੀਤੀ ਗਈ ਚਾਰਜਸ਼ੀਟ ਵਿੱਚ ਕਈ ਵੱਡੇ ਖੁਲਾਸੇ ਕੀਤੇ ਗਏ ਹਨ। ਚਾਰਜ਼ਸ਼ੀਟ ਮੁਤਾਬਿਕ ਦੋਸ਼ੀ ਗੋਲਡੀ ਨੇ ਵਾਰਦਾਤ ਨੂੰ ਅੰਜਾਮ ਦੇ ਦੇ ਲਈ ਵੱਖ ਵੱਖ ਗੈਂਗਾਂ ਵਿੱਚੋਂ ਸ਼ੂਚਰ ਇੱਕਠੇ ਕੀਤੇ ਅਤੇ ਉਨ੍ਹਾਂ ਨੂੰ ਗੱਡੀਆਂ, ਰੁਪਇਆ, ਹਥਿਆਰ ਅਤੇ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ। ਇਸ ਵਾਰਦਾਤ ਨੂੰ ਅੰਜਾਮ ਦੋਸ਼ੀ ਗੋਲਜੀ ਬਰਾੜ ਨੇ ਵਿੱਕੀ ਮਿੱਡੂ ਖੇੜਾ ਦਾ ਕਤਲ ਹੋਣ ਕਰਕੇ ਬਦਲਾ ਲੈਣ ਲਈ ਅੰਜਾਮ ਦਿੱਤਾ ਗਿਆ ਹੈ।
ਸਿਗਨਲ ਐਪ ਰਾਹੀ ਹੁੰਦੀ ਸੀ ਗੱਲਬਾਤ:ਚਾਰਜਸ਼ੀਟ ਵਿੱਚ ਦੱਸਿਆ ਗਿਆ ਕਿ ਦੋਸ਼ੀ ਗੋਲਡੀ ਬਰਾੜ ਦੀ ਸਾਰੇ ਦੋਸ਼ੀਆਂ ਦੇ ਨਾਲ ਸਿਗਨਲ ਐਪ ਰਾਹੀ ਗੱਲ ਹੁੰਦੀ ਸੀ ਅਤੇ ਵੱਖ ਵੱਖ ਟੀਮਾਂ ਬਣਾਈਆਂ ਗਈਆਂ ਜੋ ਰੈਂਕੀ, ਗੱਡੀਆਂ ਦਾ ਇੰਤਜ਼ਾਮ, ਹਥਿਆਰਾਂ ਦਾ ਇੰਤਜ਼ਾਮ, ਫੋਨ ਅਤੇ ਸਿੰਮ ਅਤੇ ਪੈਸਿਆ ਵਗੈਰਾ ਇੰਤਜ਼ਾਮ ਕਰਦੀਆਂ ਸਨ।
ਸ਼ੂਟਰਾਂ ਲਈ ਕੀਤਾ ਵੱਖ ਵੱਖ ਰਿਹਾਇਸ਼ਾਂ ਦਾ ਪ੍ਰਬੰਧ: ਦੂਜੇ ਪਾਸੇ ਚਾਰਜਸ਼ੀਟ ਵਿੱਚ ਦੱਸਿਆ ਹੈ ਕਿ ਦੋਸ਼ੀ ਗੋਲਡੀ ਬਰਾੜ ਵੱਲੋਂ ਸ਼ੂਟਰਾਂ ਨੂੰ ਵੱਖ ਵੱਖ ਰਿਹਾਇਸ਼ਾਂ ਦਾ ਪ੍ਰਬੰਧ ਕਰਕੇ ਦਿੱਤਾ ਸੀ। ਗੋਲਡੀ ਬਰਾੜ ਨੇ 28 ਮਈ ਨੂੰ ਸ਼ੂਟਰਾਂ ਨੂੰ ਸਿੱਧੂ ਮੂਸੇਵਾਲਾ ਤੋਂ ਸੁਰੱਖਿਆ ਵਾਪਸ ਲੈਣ ਦੀ ਖਬਰ ਦਿੱਤੀ ਅਤੇ 29 ਮਈ ਨੂੰ ਸ਼ੂਟਰਾਂ ਨੇ ਕਤਲ ਕਰਨ ਲਈ ਜਲਦੀ ਜਾਣ ਲਈ ਕਿਹਾ ਸੀ। ਜਿਸ ਤੋਂ ਪ੍ਰਿਅਵਰਤ ਫੌਜੀ, ਕੇਸ਼ਵ ਕੁਮਾਰ, ਅੰਕਿਤ ਸੇਰਸਾ, ਦੀਪਕ ਮੁੰਡੀ ਅਤੇ ਕਸ਼ਿਸ਼ ਉਰਫ ਕੁਲਦੀਪ ਫਤਿਆਬਾਦ ਸਾਇਡ ਤੋਂ ਬਲੈਰੋ ਅਤੇ ਅਲਟੋ ਗੱਡੀ ਅਤੇ ਮਨਪ੍ਰੀਤ ਸਿੰਘ ਉਰਫ ਮਨੀ ਕੂਸਾ ਅਤੇ ਜਗਰੂਪ ਸਿੰਘ ਉਰਫ ਰੂਪਾ ਆਪਣੀ ਕਰੋਲਾ ਗੱਡੀ ਤੇ ਆਪਣੇ ਆਪਣੇ ਹਥਿਆਰਾਂ ਸਮੇਤ ਮਾਨਸਾ ਵਿਖੇ ਆਏ।