ਪੰਜਾਬ

punjab

ETV Bharat / state

ਮਾਨਸਾ ਪੁਲਿਸ ਦੀ ਇੱਕ ਮਹੀਨੇ ਦੀ ਨਸ਼ਿਆਂ ਖ਼ਿਲਾਫ਼ ਵੱਡੀ ਕਾਰਵਾਈ - ਮਾਨਸਾ ਪੁਲਿਸ

ਮਾਨਸਾ ਪੁਲਿਸ ਨੇ ਨਸ਼ਿਆਂ ਦੇ ਖ਼ਿਲਾਫ਼ ਚਲਾਈ ਗਈ ਮੁਹਿੰਮ ਦੇ ਤਹਿਤ ਪੁਲਿਸ ਵੱਲੋਂ ਇੱਕ ਮਹੀਨੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਅਕਾਸ਼ ਇਕਤਾਲੀ ਮੁਕੱਦਮੇ ਦਰਜ ਕਰ ਕੇ 38 ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਹਨ। ਇਸ ਵਿੱਚ 2540 ਨਸ਼ੀਲੀਆਂ ਗੋਲੀਆਂ 5 ਗ੍ਰਾਮ ਹੈਰੋਇਨ 5 ਕਿਲੋ 500 ਗ੍ਰਾਮ ਗਾਂਜਾ 100 ਗ੍ਰਾਮ ਅਫੀਮ ਸਮੇਤ 8600 ਰੁਪਏ ਦੀ ਡਰੱਗ ਮਨੀ 1885 ਕਿਲੋਗ੍ਰਾਮ ਲਾਹਣ ਅਤੇ 283 ਬੋਤਲਾਂ ਦੀ ਬਰਾਮਦਗੀ ਕੀਤੀ ਹੈ।

ਫ਼ੋਟੋ
ਫ਼ੋਟੋ

By

Published : Mar 3, 2021, 9:02 PM IST

ਮਾਨਸਾ: ਪੁਲਿਸ ਨੇ ਨਸ਼ਿਆਂ ਦੇ ਖ਼ਿਲਾਫ਼ ਚਲਾਈ ਗਈ ਮੁਹਿੰਮ ਦੇ ਤਹਿਤ ਪੁਲਿਸ ਵੱਲੋਂ ਇੱਕ ਮਹੀਨੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਕਤਾਲੀ ਮੁਕੱਦਮੇ ਦਰਜ ਕਰ ਕੇ 38 ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਹਨ ਇਸ ਵਿੱਚ 2540 ਨਸ਼ੀਲੀਆਂ ਗੋਲੀਆਂ 5 ਗ੍ਰਾਮ ਹੈਰੋਇਨ 5 ਕਿਲੋ 500 ਗ੍ਰਾਮ ਗਾਂਜਾ 100 ਗ੍ਰਾਮ ਅਫੀਮ ਸਮੇਤ 8600 ਰੁਪਏ ਦੀ ਡਰੱਗ ਮਨੀ 1885 ਕਿੱਲੋਗ੍ਰਾਮ ਲਾਹਣ ਅਤੇ 283 ਬੋਤਲਾਂ ਦੀ ਬਰਾਮਦਗੀ ਕੀਤੀ ਹੈ।

ਐਸ.ਐਸ.ਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾਮੁਕਤ ਕਰਨ ਲਈ ਨਸ਼ਿਆਂ ਪ੍ਰਤੀ ਜ਼ੀਰੋ ਟੋਲਰੈਂ ਦੀ ਨੀਤੀ ਅਪਣਾਈ ਗਈ ਹੈ। ਇਸ ਤਹਿਤ ਮਾਣਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ੍ਹ ਅਤੇ ਇੰਸਪੈਕਟਰ ਜਨਰਲ ਪੁਲਸ ਬਠਿੰਡਾ ਰੇਂਜ ਦੇ ਆਦੇਸ਼ਾਂ ਅਨੁਸਾਰ ਨਸ਼ਿਆਂ ਦੀ ਰੋਕਥਾਮ ਲਈ ਫਰਵਰੀ ਤੋਂ ਮਾਰਚ ਦੇ ਸ਼ੁਰੂ ਤੱਕ ਵਿਸ਼ੇਸ਼ ਮੁਹਿੰਮ ਚਲਾਈ ਗਈ।

ਇਸ ਮੁਹਿੰਮ ਵਿੱਚ ਵੱਧ ਤੋਂ ਵੱਧ ਫੋਰਸ ਲਗਾ ਕੇ ਸ਼ੱਕੀ ਵਿਅਕਤੀਆਂ ਉੱਤੇ ਸ਼ੱਕੀ ਥਾਵਾਂ ਦੀ ਸਰਚ ਕਰਵਾਈ ਗਈ। ਵੱਖ-ਵੱਖ ਥਾਵਾਂ ਤੋਂ ਨਸ਼ਿਆਂ ਦੀ ਬਰਾਮਦਗੀ ਕਰਕੇ ਮੁਕੱਦਮੇ ਦਰਜ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮਾਨਸਾ ਪੁਲਿਸ ਵੱਲੋਂ ਜ਼ਿਲ੍ਹੇ ਅੰਦਰ ਨਸ਼ਿਆਂ ਦੀ ਮੁਕੰਮਲ ਰੋਕਥਾਮ ਨੂੰ ਯਕੀਨੀ ਬਣਾਉਂਦੇ ਹੋਏ ਨਸ਼ਿਆਂ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਵੱਡੇ ਪੱਧਰ ਉੱਤੇ ਕਾਰਵਾਈ ਕੀਤੀ ਗਈ ਹੈ।

ABOUT THE AUTHOR

...view details