ਮਾਨਸਾ: ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦੀ ਲੜੀ ਤਹਿਤ ਕਾਰਵਾਈ ਕਰਦੇ ਹੋਏ ਵੱਡੀ ਬਰਾਮਦਗੀ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਸੀਆਈਏ ਸਟਾਫ ਮਾਨਸਾ ਦੀ ਪੁਲਿਸ ਪਾਰਟੀ ਨੇ ਦੌਰਾਨ ਗਸ਼ਤ ਦੌਰਾਨ ਸ਼ੱਕ ਵਿਅਕਤੀ ਦੀ ਚੈਕਿੰਗ ਦੇ ਸਬੰਧ ਵਿੱਚ ਪਿੰਡ ਮਾਨਬੀਬੜੀਆ ਨੇੜੇ ਜਗਜੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਮੌੜ ਮੰਡੀ (ਬਠਿੰਡਾ) ਨੂੰ ਮੋਟਰਸਾਈਕਲ ਹੀਰੋ ਹਾਂਡਾ ਸਪਲੈਂਡਰ ਨੰਬਰੀ ਪੀਬੀ 03 ਐਕਸ 2334 ਸਮੇਤ ਕਾਬੂ ਕੀਤਾ ਗਿਆ, ਚੈਕਿੰਗ ਦੌਰਾਨ ਉਸ ਪਾਸੋਂ 4000 ਨਸ਼ੀਲੀਆਂ ਗੋਲੀਆਂ ਮਾਰਕਾ ਟਰਾਮਾਡੋਲ ਬਰਾਮਦ ਹੋਣ ’ਤੇ ਬਰਾਮਦ ਮਾਲ ਅਤੇ ਮੋਟਰਸਾਈਕਲ ਨੂੰ ਕਬਜੇ ’ਚ ਲੈ ਲਿਆ ਗਿਆ ਹੈ।
ਗੌਰਤਲੱਬ ਹੈ ਕਿ ਮੁਲਜ਼ਮ ਪਹਿਲਾਂ ਵੀ ਨਸ਼ੇ ਦੇ ਧੰਦੇ ’ਚ ਲਿਪਤ ਹੈ, ਜਿਸਦੇ ਵਿਰੁੱਧ ਪਹਿਲਾਂ ਵੀ ਨਸ਼ੀਲੀਆਂ ਸੀਸ਼ੀਆਂ ਦਾ ਥਾਣਾ ਮੌੜ (ਬਠਿੰਡਾ) ਵਿਖੇ ਮੁਕੱਦਮਾ ਦਰਜ਼ ਰਜਿਸਟਰ ਹੈ। ਇਸ ਸਮੇਂ ਮੁਲਜ਼ਮ ਜਗਜੀਤ ਸਿੰਘ ਜ਼ਮਾਨਤ ’ਤੇ ਬਾਹਰ ਆਇਆ ਹੋਇਆ ਸੀ, ਜੋ ਕਿ ਦੁਬਾਰਾ ਪੁਲਿਸ ਅੜਿੱਕੇ ਆਇਆ ਹੈ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਨੂੰ ਕੱਲ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਜਿਸ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਨਸ਼ੀਲੀਆਂ ਗੋਲੀਆਂ ਕਿੱਥੋ ਲੈ ਕੇ ਆਇਆ ਸੀ ਅਤੇ ਅੱਗੇ ਕਿੱਥੇ ਵੇਚਣੀਆ ਸਨ ਬਾਰੇ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਇਸ ਮੌਕੇ ਐਸਐਸਪੀ ਸੁਰੇਂਦਰ ਲਾਂਬਾ ਵੱਲੋਂ ਦੱਸਿਆ ਗਿਆ ਕਿ ਨਸ਼ਿਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾਵੇਗਾ।