ਪੰਜਾਬ

punjab

ETV Bharat / state

Masna News: ਜਾਅਲੀ ਦਸਤਾਵੇਜਾਂ 'ਤੇ ਵੇਚਦੇ ਸੀ ਚੋਰੀ ਦੀਆਂ ਗੱਡੀਆਂ, ਮਾਨਸਾ ਪੁਲਿਸ ਨੇ ਕੀਤੇ ਕਾਬੂ

ਮਾਨਸਾ ਪੁਲਿਸ ਨੇ ਚੋਰੀ ਦੀਆਂ ਗੱਡੀਆਂ ਦੇ ਜਾਅਲੀ ਦਸਤਾਵੇਜ ਬਣਾ ਅੱਗੇ ਵੇਚਣ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੂੰ ਇਹਨਾਂ ਤੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। (Mansa Police arrested four thugs selling stolen vehicles)

Mansa Police arrested four thugs selling stolen vehicles with facke documents
Masna News : ਜਾਅਲੀ ਦਸਤਾਵੇਜਾਂ 'ਤੇ ਵੇਚਦੇ ਸੀ ਚੋਰੀ ਦੀਆਂ ਗੱਡੀਆਂ,ਮਾਨਸਾ ਪੁਲਿਸ ਨੇ ਕੀਤੇ ਕਾਬੂ

By ETV Bharat Punjabi Team

Published : Sep 23, 2023, 11:52 AM IST

ਜਾਅਲੀ ਦਸਤਾਵੇਜ ਬਣਾ ਕੇ ਗੱਡੀਆਂ ਵੇਚਣ ਵਾਲੇ ਗਿਰੋਹ ਦੇ ਤਿੰਨ ਮੈਂਬਰ ਗ੍ਰਿਫਤਾਰ

ਮਾਨਸਾ:ਜ਼ਿਲ੍ਹਾ ਪੁਲਿਸ ਨੇ ਚਾਰ ਵਿਅਕਤੀਆਂ ਦੇ ਇੱਕ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਗਈ ਅਤੇ ਇਸ ਗਿਰੋਹ ਤੋਂ ਪੁਲਿਸ ਨੇ ਚੋਰੀ ਦੀਆਂ ਗੱਡੀਆਂ ਵੀ ਬਰਾਮਦ ਕੀਤੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਲ ਕ੍ਰਿਸ਼ਨ ਸਿੰਗਲਾ ਐਸਪੀ ਡੀ ਨੇ ਦੱਸਿਆ ਕਿ ਮਾਨਸਾ ਪੁਲਿਸ ਵਲੋਂ ਚਾਰ ਵਿਅਕਤੀਆਂ ਦੇ ਇੱਕ ਗਿਰੋਹ ਉੱਤੇ ਮਾਮਲਾ ਦਰਜ ਕੀਤਾ ਸੀ ਜੋ ਕਿ ਚੋਰੀ ਦੀਆਂ ਗੱਡੀਆਂ ਦੇ ਜਾਅਲੀ ਦਸਤਾਵੇਜ਼ ਬਣਾ ਅੱਗੇ ਵੇਚਦੇ ਸਨ।

ਪੁਲਿਸ ਨੇ ਕਾਰਵਾਈ ਕਰਦੇ ਹੋਏ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ, ਜਦਕਿ ਇੱਕ ਮੁਲਜ਼ਮ ਫਰਾਰ ਹੋ ਜਿਸ ਦੀ ਭਾਲ ਜਾਰੀ ਹੈ। ਉਹਨਾਂ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਤਿੰਨ ਗੱਡੀਆਂ ਵੀ ਰਿਕਵਰ ਕਰ ਲਈਆਂ ਗਈਆਂ ਹਨ। ਅਧਿਕਾਰੀ ਨੇ ਦੱਸਿਆ ਕਿ ਇਹ ਵਿਅਕਤੀ ਜਾਅਲੀ ਦਸਤਾਵੇਜ਼ ਬਣਾ ਅੱਗੇ ਗੱਡੀਆਂ ਵੇਚ ਦਿੰਦੇ ਸਨ ਅਤੇ ਇਹ ਗੱਡੀਆਂ ਪਹਿਲਾਂ ਹੀ ਬੈਂਕ ਵੱਲੋਂ ਲੋਨ 'ਤੇ ਹੁੰਦੀਆਂ ਹਨ।

ਪੁਲਿਸ ਨੇ ਮੁਲਜ਼ਮਾਂ ਤੋਂ 3 ਗੱਡੀਆਂ ਵੀ ਬਰਾਮਦ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਗੱਡੀਆਂ ਨੂੰ ਹਰਿਆਣਾ ਦੇ ਵਿਚੋਂ ਰਿਕਵਰ ਕੀਤਾ ਗਿਆ ਹੈ ਜਿਨ੍ਹਾਂ ਦੇ ਵਿੱਚ ਮਹਿੰਦਰਾ ਸਕਾਰਪੀਓ ਛੋਟਾ ਹਾਥੀ ਅਤੇ ਪਿਕਅੱਪ ਗੱਡੀ ਬਰਾਮਦ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਇਸ ਗਿਰੋਹ ਦਾ ਮਕਸਦ ਠੱਗੀਆਂ ਕਰਨਾ ਸੀ ਜੋ ਕਿ ਗਰੀਬ ਵਿਅਕਤੀਆਂ ਤੋਂ ਗੱਡੀ ਲੈ ਲੈਂਦੇ ਸਨ ਜਿੰਨਾਂ ਤੋਂ ਕਿਸ਼ਤਾਂ ਨਹੀਂ ਭਰਿਆਂ ਜਾਂਦੀਆਂ ਸਨ ਅਤੇ ਉਸ ਤੋਂ ਬਾਅਦ ਐਫੀਡੈਵਿਟ ਤੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਵੇਚ ਦਿੰਦੇ ਸਨ।

ABOUT THE AUTHOR

...view details