ਮਾਨਸਾ: ਸੂਬੇ ਭਰ 'ਚ ਨਗਰ ਨਿਗਮ, ਨਗਰ ਪੰਚਾਇਤ ਤੇ ਨਗਰ ਕੌਂਸਲ ਦੀਆਂ ਚੋਣਾਂ ਹੋ ਰਹੀਆਂ ਹਨ। ਜ਼ਿਲ੍ਹੇ ਦੀ ਇੱਕਾ-ਦੁੱਕਾ ਥਾਵਾਂ ਨੂੰ ਛੱਡ ਕੇ ਮਾਨਸਾ ਦੇ ਵਿੱਚ ਸ਼ਾਂਤੀਪੂਰਵਕ ਵੋਟਾਂ ਪਈਆਂ। ਮਾਨਸਾ ਪੁਲਿਸ ਵੱਲੋਂ ਇੱਕ ਮਜ਼ਦੂਰ ਨੂੰ ਜਾਅਲੀ ਵੋਟ ਪਾਉਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਮਾਨਸਾ ਪੁਲਿਸ ਨੇ ਜਾਅਲੀ ਵੋਟ ਪਾਉਣ ਵਾਲੇ ਮਜ਼ਦੂਰ ਨੂੰ ਕੀਤਾ ਗ੍ਰਿਫ਼ਤਾਰ - ਆਮ ਆਦਮੀ ਪਾਰਟੀ
ਪੰਜਾਬ ਭਰ 'ਚ ਨਗਰ ਪੰਚਾਇਤ ਤੇ ਨਗਰ ਕੌਂਸਲ ਚੋਣਾਂ ਲਈ ਵੋਟਿੰਗ ਜਾਰੀ ਹੈ। ਮਾਨਸਾ 'ਚ ਇੱਕ, ਦੋ ਥਾਵਾਂ ਨੂੰ ਛੱਡ ਬਾਕੀ ਥਾਵਾਂ 'ਤੇ ਸ਼ਾਂਤਮਈ ਤਰੀਕੇ ਨਾਲ ਵੋਟਾਂ ਪਈਆਂ ਹਨ। ਮਾਨਸਾ ਪੁਲਿਸ ਨੇ ਵਾਰਡ ਨੰਬਰ 18 'ਚ 39 ਨੰ ਪੋਲਿੰਗ ਬੂਥ 'ਤੇ ਇੱਕ ਮਜ਼ਦੂਰ ਨੂੰ ਜਾਅਲੀ ਵੋਟ ਪਾਉਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ।
ਜਾਅਲੀ ਵੋਟ ਪਾਉਣ ਵਾਲੇ ਮਜ਼ਦੂਰ ਨੂੰ ਕੀਤਾ ਗ੍ਰਿਫ਼ਤਾਰ
ਪੁਲਿਸ ਦੇ ਮੁਤਾਬਕ ਵਾਰਡ 18 ਦੇ 39 ਨੰਬਰ ਪੋਲਿੰਗ ਬੂਥ 'ਤੇ ਉਕਤ ਮਜ਼ਦੂਰ ਕਿਸੇ ਹੋਰ ਵਿਅਕਤੀ ਦੇ ਨਾਂਅ ਦੀ ਜਾਅਲੀ ਵੋਟ ਪਾਉਣ ਗਿਆ ਸੀ। ਪੋਲਿੰਗ ਏਜੰਟਾਂ ਨੇ ਪਰਵਾਸੀ ਮਜ਼ਦੂਰ ਨੂੰ ਕਾਬੂ ਕਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪੁਲਿਸ ਵੱਲੋਂ ਉਕਤ ਪਰਵਾਸੀ ਮਜ਼ਦੂਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਇਸ ਮੌਕੇ ਵਾਰਡ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਇੱਕ ਆਜ਼ਾਦ ਉਮੀਦਵਾਰ ਨੇ ਸੱਤਾਧਾਰੀ ਕਾਂਗਰਸ ਪਾਰਟੀ ਉੱਤੇ ਜਾਅਲੀ ਵੋਟਾਂ ਪਵਾਉਣ ਤੇ ਗੁੰਡਾਗਰਦੀ ਤੇ ਧੱਕੇੇਸ਼ਾਹੀ ਕਰਨ ਦੇ ਦੋਸ਼ ਲਾਏ ਹਨ।