ਮਾਨਸਾ: ਟੀਚਰ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ ਵਧੀਆ ਕਾਰਗੁਜ਼ਾਰੀ ਵਾਲੇ ਟੀਚਰਾਂ ਨੂੰ ਸਟੇਟ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਇਸ ਵਾਰ ਵੀ ਮਾਨਸਾ ਜ਼ਿਲ੍ਹੇ ਦੇ ਚਾਰ ਅਧਿਆਪਕਾਂ ਦੀ ਸਟੇਟ ਅਵਾਰਡ ਦੇ ਲਈ ਚੋਣ ਹੋਈ ਹੈ ਇਨ੍ਹਾਂ ਅਧਿਆਪਕਾਂ ਦੇ ਵਿੱਚ ਇੱਕ ਮਹਿਲਾ ਅਧਿਆਪਕ ਮਨਪ੍ਰੀਤ ਕੌਰ ਦੀ ਯੰਗ ਅਧਿਆਪਕ ਵਜੋਂ ਸਟੇਟ ਐਵਾਰਡ ਦੇ ਲਈ ਚੋਣ ਹੋਈ ਹੈ, ਬੇਸ਼ੱਕ ਪੰਜਾਬ ਸਰਕਾਰ ਵੱਲੋਂ ਇਸ ਵਾਰ ਕੋਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਪੱਧਰੀ ਕਿਸੇ ਸਮਾਗਮ ਦਾ ਆਯੋਜਨ ਨਹੀਂ ਕੀਤਾ ਗਿਆ ਪਰ ਫਿਰ ਵੀ ਜ਼ਿਲ੍ਹਾ ਪੱਧਰ ਤੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਵੱਲੋਂ ਇਨ੍ਹਾਂ ਅਧਿਆਪਕਾਂ ਨੂੰ ਵੀਡੀਓ ਕਾਨਫਰਸਿੰਗ ਦੇ ਰਾਹੀਂ ਸਿੱਖਿਆ ਮੰਤਰੀ ਦੇ ਰੂ-ਬ-ਰੂ ਕਰਾ ਕੇ ਸਟੇਟ ਅਵਾਰਡ ਦੇ ਨਾਲ ਨਵਾਜਿਆ ਗਿਆ।
ਯੰਗ ਐਵਾਰਡ ਦੇ ਨਾਲ ਸਨਮਾਨਿਤ ਕੀਤੀ ਗਈ ਮਹਿਲਾ ਅਧਿਆਪਕ ਮਨਪ੍ਰੀਤ ਕੌਰ ਨੇ ਦੱਸਿਆ ਕਿ ਇਹ ਐਵਾਰਡ ਉਨ੍ਹਾਂ ਦੇ ਬੱਚਿਆਂ ਦੀ ਦੇਣ ਹੈ, ਜਿਸ ਦੇ ਚੱਲਦਿਆਂ ਉਨ੍ਹਾਂ ਵੱਲੋਂ ਸਖ਼ਤ ਮਿਹਨਤ ਕਰਦਿਆਂ ਬੱਚਿਆਂ ਨੂੰ ਵਧੀਆ ਸਿੱਖਿਆ ਦਿੱਤੀ ਗਈ। ਸਿੱਖਿਆ ਵਿਭਾਗ ਵੱਲੋਂ ਉਨ੍ਹਾਂ ਨੂੰ ਸਮੇਂ ਸਮੇਂ 'ਤੇ ਜਾਗਰੂਕ ਕੀਤਾ ਗਿਆ ਅਤੇ ਇਸ ਦੇ ਲਈ ਉਹ ਆਪਣੇ ਇਸ ਅਵਾਰਡ ਨੂੰ ਆਪਣੇ ਬੱਚਿਆਂ ਦੇ ਲਈ ਸਪੈਸ਼ਲ ਐਵਾਰਡ ਸਮਝਦੇ ਹਨ।