ਪੰਜਾਬ

punjab

ETV Bharat / state

ਲੋਕ ਸੇਵਾ ਲਈ ਘੱਟ ਕੀਮਤਾਂ 'ਤੇ ਮੋਬਾਈਲ ਅਸੈਸਰੀਜ਼ ਵੇਚ ਰਿਹਾ ਕੁਲਦੀਪ

ਮੋਬਾਈਲ ਫੋਨਾਂ ਦਾ ਯੁੱਗ ਹੈ ਤੇ ਮੋਬਾਈਲ ਅਸੈਸਰੀਜ਼ ਲਈ ਜਿਥੇ ਲੋਕਾਂ ਨੂੰ ਬਾਜ਼ਾਰਾਂ 'ਚ ਵੱਧ ਕੀਮਤ ਅਦਾ ਕਰਨੀ ਪੈਂਦੀ ਹੈ, ਉਥੇ ਹੀ ਲੋਕ ਸੇਵਾ ਲਈ ਮਾਨਸਾ ਦਾ ਇੱਕ ਨੌਜਵਾਨ ਕੁਲਦੀਪ ਸਿੰਘ ਮੋਬਾਈਲ ਅਸੈਸਰੀਜ਼ ਘੱਟ ਕੀਮਤਾਂ 'ਤੇ ਵੇਚਦਾ ਹੈ। ਇਸ ਦੇ ਚਲਦੇ ਕੁਲਦੀਪ ਸੋਸ਼ਲ ਮੀਡੀਆ ਤੇ ਬੇਹੱਦ ਮਸ਼ਹੂਰ ਹੋ ਗਿਆ ਹੈ।

ਘੱਟ ਕੀਮਤਾਂ 'ਤੇ ਮੋਬਾਈਲ ਅਸੈਸਰੀਜ਼
ਘੱਟ ਕੀਮਤਾਂ 'ਤੇ ਮੋਬਾਈਲ ਅਸੈਸਰੀਜ਼

By

Published : May 23, 2021, 5:53 PM IST

ਮਾਨਸਾ :ਮੋਬਾਈਲ ਫੋਨਾਂ ਦਾ ਯੁੱਗ ਹੈ ਤੇ ਅਜਿਹੇ ਸਮੇਂ 'ਚ ਹਰ ਇਨਸਾਨ ਕੋਲ ਮਹਿੰਗੇ ਮੋਬਾਈਲ ਵੀ ਹਨ। ਮੋਬਾਈਲ ਅਸੈਸਰੀਜ਼ ਲਈ ਜਿਥੇ ਲੋਕਾਂ ਨੂੰ ਬਜ਼ਾਰਾਂ ਚ ਵੱਧ ਕੀਮਤ ਅਦਾ ਕਰਨੀ ਪੈਂਦੀ ਹੈ, ਉਥੇ ਹੀ ਲੋਕ ਸੇਵਾ ਲਈ ਮਾਨਸਾ ਦਾ ਇੱਕ ਨੌਜਵਾਨ ਕੁਲਦੀਪ ਸਿੰਘ ਮੋਬਾਈਲ ਅਸੈਸਰੀਜ਼ ਘੱਟ ਕੀਮਤਾਂ 'ਤੇ ਵੇਚਦਾ ਹੈ।

ਘੱਟ ਕੀਮਤਾਂ 'ਤੇ ਮੋਬਾਈਲ ਅਸੈਸਰੀਜ਼

ਦੱਸਣਯੋਗ ਹੈ ਕਿ ਮੋਬਾਈਲ ਸਬੰਧੀ ਲੋੜੀਂਦਾ ਸਮਾਨ ਤੇ ਮੋਬਾਈਲ ਐਸਸਰੀਜ਼ ਬੇਹਦ ਮਹਿੰਗੇ ਦਾਮਾਂ 'ਤੇ ਬਜ਼ਾਰਾਂ 'ਚ ਮਿਲਦੇ ਹਨ, ਪਰ ਮਾਨਸਾ ਜ਼ਿਲ੍ਹੇ ਦੇ ਪਿੰਡ ਪੋਖਰ ਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਖਾਲਸਾ ਕੁਲਦੀਪ ਸਿੰਘ ਨੌਜਵਾਨ ਮੋਬਾਈਲ ਐਸਸਰੀਜ਼ ਘੱਟ ਕੀਮਤਾਂ'ਤੇ ਵੇਚਦੇ ਹਨ। ਜਿਸ ਦੇ ਚਲਦੇ ਸੋਸ਼ਲ ਮੀਡੀਆ 'ਤੇ ਕੁਲਦੇਵ ਬੇਹਦ ਮਸ਼ਹੂਰ ਹੋ ਚੁੱਕੇ ਹਨ।

ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕੁਲਦੀਪ ਸਿੰਘ ਨੇ ਦੱਸਿਆ ਉਨ੍ਹਾਂ ਕੋਲ ਪੰਜਾਬ ਦੇ ਹੋਰਨਾਂ ਕਈ ਜ਼ਿਲ੍ਹਿਆਂ ਤੋਂ ਲੋਕ ਸਮਾਨ ਖਰੀਦਣ ਆਉਂਦੇ ਹਨ। ਉਹ ਆਪਣੇ ਵੱਲੋਂ ਵੇਚੇ ਜਾਣ ਵਾਲੇ ਹਰ ਸਮਾਨ ਦੀ ਵਧੀਆ ਕੁਆਲਟੀ ਤੇ ਸਮਾਨ ਦੀ ਗਰੰਟੀ ਦਿੰਦੇ ਹਨ। ਕੁਲਦੀਪ ਨੇ ਕਿਹਾ ਕਿ ਪਹਿਲਾਂ ਹੀ ਕੋਰੋਨਾ ਮਹਾਂਮਾਰੀ ਦੇ ਚਲਦੇ ਲੋਕ ਆਰਥਿਕ ਮੰਦੀ ਦੀ ਮਾਰ ਝੱਲ ਰਹੇ ਹਨ। ਇਸ ਦੇ ਚਲਦੇ ਉਹ ਵੱਖਰੇ ਢੰਗ ਨਾਲ ਆਪਣੇ ਕਿੱਤੇ ਦੇ ਨਾਲ ਹੀ ਲੋਕ ਸੇਵਾ ਕਰਨਾ ਚਾਹੁੰਦੇ ਸਨ।

ਇਸ ਲਈ ਉਹ ਘੱਟ ਕੀਮਤ 'ਤੇ ਮੋਬਾਈਲ ਐਸਸਰੀਜ਼ ਵੇਚਦੇ ਹਨ। ਉਨ੍ਹਾਂ ਕੋਲ ਗਲਾਸ ਕਾਰਡ ਤੋਂ ਲੈ ਕੇ ਐਲਈਡੀ ਬਲਵ ਤੱਕ ਹਰ ਚੀਜ਼ ਮੌਜੂਦ ਹੈ। ਉਨ੍ਹਾਂ ਕਿਹਾ ਕਿ ਉਹ ਹਰ ਸਮਾਨ ਤੋਂ 1 ਜਾਂ 2 ਰੁਪਏ ਕਮਾਉਂਦੇ ਹਨ, ਪਰ ਉਹ ਕਿਸੇ ਵੀ ਸਮਾਨ ਨੂੰ ਬਹੁਤੇ ਮਹਿੰਗੇ ਦਾਮਾਂ 'ਤੇ ਵੇਚ ਕੇ ਲੁੱਟ ਨਹੀਂ ਕਰਦੇ। ਉਹ ਅਜਿਹਾ ਇਸ ਲਈ ਕਰਦੇ ਹਨ ਤਾਂ ਜੋ ਉਨ੍ਹਾਂ ਦੇ ਪਰਿਵਾਰ ਦਾ ਖ਼ਰਚਾ ਵੀ ਚੱਲ ਸਕੇ ਅਤੇ ਹੋਰਨਾਂ ਲੋਕਾਂ ਨੂੰ ਮਹਿੰਗਾਈ ਦੀ ਮਾਰ ਨਾ ਝੱਲਣੀ ਪਵੇ।

ABOUT THE AUTHOR

...view details