ਮਾਨਸਾ: ਇੱਕ ਪਾਸੇ ਤਾਂ ਪੰਜਾਬ ਸਰਕਾਰ ਕੋਰੋਨਾ ਤੋਂ ਬਚਾਅ ਲਈ ਆਮ ਲੋਕਾਂ ਨੂੰ ਹਦਾਇਤਾਂ ਦਾ ਪਾਲਣ ਕਰਨ ਲਈ ਆਖ ਰਹੀ ਹੈ। ਉੱਥੇ ਹੀ ਸਰਕਾਰ ਦੇ ਮੰਤਰੀ ਹੀ ਇਨ੍ਹਾਂ ਹਦਾਇਤਾਂ ਦੀ ਸ਼ਰੇਆਮ ਅਣਦੇਖੀ ਕਰਦੇ ਹੋਏ ਵੇਖੇ ਜਾ ਸਕਦੇ ਹਨ। ਮਾਨਸਾ ਵਿੱਚ ਰੋਟਰੀ ਫ਼ਾਊਡੇਸ਼ਨ ਦੇ ਇੱਕ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਮਾਨਸਾ ਪਹੁੰਚੇ ਸਨ। ਇਸ ਦੌਰਾਨ ਸਾਮਜਿਕ ਫਾਸਲੇ ਦੀਆਂ ਧੱਜੀਆਂ ਸ਼ਰੇਆਮ ਉੱਡ ਦੀਆਂ ਵੇਖੀਆਂ ਗਈਆਂ।
ਦਰਅਸਲ ਰੋਟਰੀ ਫ਼ਾਊਡੇਸ਼ਨ ਨੇ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਵੈਂਟੀਲੇਟਰ, ਪੀਪੀਈ ਕਿੱਟਾਂ ਤੇ ਮਾਸਕ ਭੇਟ ਕੀਤੇ ਸਨ। ਇਸ ਲਈ ਸਿਹਤ ਮੰਤਰੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸਨ।
ਇਸ ਮੌਕੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਰੋਟਰੀ ਫਾਊਂਡੇਸ਼ਨ ਵੱਲੋਂ ਵੈਂਟੀਲੇਟਰ, ਮਾਸਕ ਪੀਪੀਈ ਕਿੱਟਾਂ ਅਤੇ ਸੈਨੀਟਾਈਜ਼ਰ ਵੰਡਿਆ ਜਾਣਾ ਹੈ। ਇਸ ਦੇ ਲਈ ਉਨ੍ਹਾਂ ਵੱਲੋਂ ਪੰਜਾਬ ਦੇ ਗਿਆਰਾਂ ਜ਼ਿਲ੍ਹਿਆਂ ਨੂੰ ਚੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਉਨ੍ਹਾਂ ਪੰਜਾਬ ਦੇ ਗਿਆਰਾਂ ਜ਼ਿਲ੍ਹਿਆਂ ਵਿੱਚ ਇਸ ਸੇਵਾ ਕੀਤੀ ਹੈ। ਉਨ੍ਹਾਂ ਕਿਹਾ ਪੰਜਾਬ ਵਿੱਚ ਕੋਰੋਨਾ ਨਾਲ ਨਜਿੱਠਣ ਲਈ ਸਰਕਾਰ ਹਰ ਤਰ੍ਹਾਂ ਦਾ ਉਪਰਾਲਾ ਕਰ ਰਹੀ ਹੈ ਅਤੇ ਪੰਜਾਬ ਇਸ ਮਹਾਂਮਾਰੀ ਤੋਂ ਜਲਦ ਠੀਕ ਹੋਣ ਜਾਵੇਗਾ।