ਪੰਜਾਬ

punjab

ETV Bharat / state

ਤਿਉਹਾਰਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਮਾਨਸਾ ਨੇ ਪੇਠਾ, ਬਰਫ਼ੀ ਢੋਡਾ ਤੇ ਪਤੀਸਾ ਕੀਤਾ ਬਰਾਮਦ - health department

ਤਿਉਹਾਰਾਂ ਦੇ ਸੀਜ਼ਨ 'ਚ ਨਕਲੀ ਮਿਠਾਈਆਂ ਤੇ ਨਕਲੀ ਸਾਮਾਨ ਦੀ ਵਿਕਰੀ ਜੋਰਾਂ ਸ਼ੋਰਾਂ ਨਾਲ ਚੱਲਦੀ ਹੈ। ਸਿਹਤ ਵਿਭਾਗ ਵੱਲੋਂ ਵੱਡੀ ਸਫਲਤਾ ਹਾਸਲ ਕਰਦੇ ਹੋਏ 14 ਕੁਇੰਟਲ ਪੇਠੇ ਨੂੰ ਕਬਜ਼ੇ ਵਿੱਚ ਲੈ ਕੇ ਸੈਂਪਲ ਲਏ ਗਏ। ਸਿਹਤ ਵਿਭਾਗ ਨੇ ਦੱਸਿਆ ਕਿ ਇਹ ਸੈਂਪਲ ਲੈਬ ਦੇ ਵਿਚ ਭੇਜੇ ਜਾਣਗੇ ਸੈਂਪਲ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

ਮਾਨਸਾ :ਸਿਹਤ ਵਿਭਾਗ ਨੇ 14 ਕੁਇੰਟਲ ਪੇਠਾ ਕਬਜ਼ੇ ਵਿੱਚ ਲਿਆ
ਮਾਨਸਾ :ਸਿਹਤ ਵਿਭਾਗ ਨੇ 14 ਕੁਇੰਟਲ ਪੇਠਾ ਕਬਜ਼ੇ ਵਿੱਚ ਲਿਆ

By

Published : Nov 9, 2020, 3:24 PM IST

Updated : Nov 9, 2020, 3:58 PM IST

ਮਾਨਸਾ: ਤਿਉਹਾਰਾਂ ਦੇ ਸੀਜ਼ਨ 'ਚ ਨਕਲੀ ਮਿਠਾਈਆਂ ਤੇ ਨਕਲੀ ਸਾਮਾਨ ਦੀ ਵਿਕਰੀ ਜੋਰਾਂ ਸ਼ੋਰਾਂ ਨਾਲ ਚੱਲਦੀ ਹੈ। ਇਨ੍ਹਾਂ ਦਿਨਾਂ 'ਚ ਸਿਹਤ ਵਿਭਾਗ ਵੀ ਸਤਰਕ ਹੋ ਜਾਂਦਾ ਹੈ। ਇਸ ਦੇ ਚੱਲਦਿਆਂ ਮਾਨਸਾ ਸਿਹਤ ਵਿਭਾਗ ਵੱਲੋਂ ਵੱਡੀ ਸਫਲਤਾ ਹਾਸਲ ਕਰਦੇ ਹੋਏ 14 ਕੁਇੰਟਲ ਪੇਠਾ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

ਸਿਹਤ ਵਿਭਾਗ ਨੇ ਪੇਠਾ, ਬਰਫ਼ੀ ਢੋਡਾ ਤੇ ਪਤੀਸਾ ਕੀਤਾ ਬਰਾਮਦ
ਤਿਉਹਾਰਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਮਾਨਸਾ ਨੇ ਪੇਠਾ, ਬਰਫ਼ੀ ਢੋਡਾ ਤੇ ਪਤੀਸਾ ਕੀਤਾ ਬਰਾਮਦ
ਸਰਕਾਰ ਵੱਲੋਂ ਚਾਹੇ ਆਦੇਸ਼ ਦਿੱਤੇ ਜਾ ਰਹੇ ਹਨ ਕਿ ਨਕਲੀ ਮਠਿਆਈਆਂ ਵੇਚਣ ਵਾਲੇ ਵਿਅਕਤੀਆਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇਗੀ ਪਰ ਫਿਰ ਵੀ ਨਕਲੀ ਮਠਿਆਈਆਂ ਦਾ ਕਾਰੋਬਾਰ ਬਿਨਾਂ ਸਰਕਾਰ ਦੇ ਡਰ ਤੋਂ ਚੱਲ ਰਿਹਾ ਹੈ ਜਿਸ ਨੂੰ ਰੋਕਣ ਦੇ ਲਈ ਮਾਨਸਾ ਸਿਹਤ ਵਿਭਾਗ ਵੱਲੋਂ ਸਮੇਂ ਸਮੇਂ ਤੇ ਛਾਪੇਮਾਰੀ ਕਰਕੇ ਸੈਂਪਲਿੰਗ ਕੀਤੀ ਜਾ ਰਹੀ ਹੈ। ਜਿਸ ਦੇ ਚਲਦਿਆਂ ਅੱਜ ਸਿਹਤ ਵਿਭਾਗ ਵੱਲੋਂ ਵੱਡੀ ਸਫਲਤਾ ਹਾਸਲ ਕਰਦੇ ਹੋਏ 14 ਕੁਇੰਟਲ ਪੇਠੇ ਨੂੰ ਕਬਜ਼ੇ ਵਿੱਚ ਲੈ ਕੇ ਸੈਂਪਲ ਲਏ ਗਏ ਸਿਹਤ ਵਿਭਾਗ ਨੇ ਦੱਸਿਆ ਕਿ ਇਹ ਸੈਂਪਲ ਲੈਬ ਦੇ ਵਿਚ ਭੇਜੇ ਜਾਣਗੇ ਸੈਂਪਲ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਸਿਹਤ ਵਿਭਾਗ ਨੇ ਪੇਠਾ, ਬਰਫ਼ੀ ਢੋਡਾ ਤੇ ਪਤੀਸਾ ਕੀਤਾ ਬਰਾਮਦ
ਸਿਹਤ ਵਿਭਾਗ ਨੇ ਪੇਠਾ, ਬਰਫ਼ੀ ਢੋਡਾ ਤੇ ਪਤੀਸਾ ਕੀਤਾ ਬਰਾਮਦ
Last Updated : Nov 9, 2020, 3:58 PM IST

ABOUT THE AUTHOR

...view details