ਪੰਜਾਬ

punjab

ETV Bharat / state

ਨਵੋਦਿਆ ਲਈ ਚੁਣੇ ਗਏ ਸਰਕਾਰੀ ਪ੍ਰਾਇਮਰੀ ਸਕੂਲ ਡੇਲੂਆਣਾ ਦੇ ਚਾਰ ਵਿਦਿਆਰਥੀ

ਨਵੋਦਿਆ ਦੀ ਪ੍ਰੀਖਿਆ ਦੌਰਾਨ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਡੇਲੂਆਣਾ ਦੇ ਵਿਦਿਆਰਥੀ ਚੁਣੇ ਗਏ ਹਨ । ਜਿਨ੍ਹਾਂ ਵਿੱਚ ਮਨਦੀਪ ਕੌਰ , ਕਰਮਪ੍ਰੀਤ ਕੌਰ , ਤਰਨਵੀਰ ਸਿੰਘ , ਮਨਵੀਰ ਕੌਰ ਨਵੋਦਿਆ ਲਈ ਚੁਣੇ ਗਏ ।

ਸਰਕਾਰੀ ਪ੍ਰਾਇਮਰੀ ਸਕੂਲ ਡੇਲੂਆਣਾ ਦੇ ਚਾਰ ਵਿਦਿਆਰਥੀ ਨਵੋਦਿਆ ਲਈ ਚੁਣੇ ਗਏ
ਸਰਕਾਰੀ ਪ੍ਰਾਇਮਰੀ ਸਕੂਲ ਡੇਲੂਆਣਾ ਦੇ ਚਾਰ ਵਿਦਿਆਰਥੀ ਨਵੋਦਿਆ ਲਈ ਚੁਣੇ ਗਏ

By

Published : Jun 23, 2023, 4:18 PM IST

ਸਰਕਾਰੀ ਪ੍ਰਾਇਮਰੀ ਸਕੂਲ ਡੇਲੂਆਣਾ ਦੇ ਚਾਰ ਵਿਦਿਆਰਥੀ ਨਵੋਦਿਆ ਲਈ ਚੁਣੇ ਗਏ

ਮਾਨਸਾ : ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਡੇਲੂਆਣਾ ਦੇ ਵਿਦਿਆਰਥੀਆਂ ਨੇ ਨਵੋਦਿਆ ਦੀ ਪ੍ਰੀਖਿਆ ਦੌਰਾਨ ਵੱਡਾ ਨਾਮਣਾ ਖੱਟਿਆ ਹੈ । ਇਸ ਸਕੂਲ ਦੇ ਚਾਰ ਵਿਦਿਆਰਥੀ ਨਵੋਦਿਆ ਲਈ ਚੁਣੇ ਗਏ ਹਨ । ਸਕੂਲ ਦੇ ਹੈੱਡ ਟੀਚਰ ਗੁਰਨਾਮ ਸਿੰਘ ਦਾ ਐਕਸੀਡੈਂਟ ਹੋਣ ਕਾਰਨ ਬੇਸ਼ੱਕ ਉਹ ਘਰ ਛੁੱਟੀ 'ਤੇ ਸਨ, ਪਰ ਇਸ ਦੇ ਬਾਵਜੂਦ ਉਹ ਨਵੋਦਿਆ ਲਈ ਵਿਦਿਆਰਥੀਆਂ ਨੂੰ ਤਿਆਰੀ ਕਰਵਾਉਂਦੇ ਰਹੇ ਤੇ ਉਨ੍ਹਾਂ ਚਾਰ ਬੱਚਿਆਂ ਨੇ ਜਵਾਹਰ ਨਵੋਦਿਆ ਦੀ ਪ੍ਰੀਖਿਆ ਪਾਸ ਕੀਤੀ ਹੈ।


ਪੜ੍ਹਾਈ ਮੁਫ਼ਤ: ਜਵਾਹਰ ਨਵੋਦਿਆ ਦੀ ਪ੍ਰੀਖਿਆ ਪਾਸ ਕਰਨ ਵਾਲੇ ਬੱਚਿਆਂ ਦੀ ਜਵਾਹਰ ਨਵੋਦਿਆ ਸਕੂਲ ਫਫੜੇ ਭਾਈਕੇ ਵਿਖੇ ਛੇਵੀਂ ਜਮਾਤ ਤੋਂ ਬਾਰਵੀਂ ਤੱਕ ਦੀ ਸਾਰੀ ਪੜ੍ਹਾਈ ਮੁਫ਼ਤ ਤੋਂ ਇਲਾਵਾ ਹੋਸਟਲ ਦੀ ਸਹੂਲਤ ਵੀ ਹਾਸਲ ਕਰਨਗੇ। ਇਸ ਸਕੂਲ ਦੇ ਹਰ ਵਰ੍ਹੇ ਵਿਦਿਆਰਥੀ ਨਵੋਦਿਆ ਲਈ ਚੁਣੇ ਜਾਂਦੇ ਹਨ,ਪਿਛਲੇ ਸਾਲ ਵੀ ਇਸ ਸਕੂਲ ਦੇ ਪੰਜ ਵਿਦਿਆਰਥੀ ਨਵੋਦਿਆ ਲਈ ਚੁਣੇ ਗਏ ਸਨ।

ਮਿਹਨਤ ਨੂੰ ਬੂਰ : ਸਕੂਲ ਦੇ ਹੈੱਡ ਟੀਚਰ ਗੁਰਨਾਮ ਸਿੰਘ, ਜਮਾਤ ਇੰਚਾਰਜ ਸਰਬਜੀਤ ਕੌਰ ਵੱਲ੍ਹੋਂ ਕਰਵਾਈ ਗਈ ਮਿਹਨਤ ਨੂੰ ਬੂਰ ਪਿਆ ਹੈ । ਉਹਨਾਂ ਦੱਸਿਆ ਕਿ ਉਹਨਾਂ ਦੀ ਪੋਸਟਿੰਗ ਜਿਲੇ ਪਿੰਡ ਵਿਖੇ ਹੋਈ ਸੀ ਜਿਸ ਦੌਰਾਨ ਉਨ੍ਹਾਂ ਨੇ ਜਵਾਹਰ ਨਵੋਦਿਆ ਦੀ ਤਿਆਰੀ ਸ਼ੁਰੂ ਕੀਤੀ ਤਾਂ ਉਨ੍ਹਾਂ ਦੇ ਸਕੂਲ ਦੇ ਚਾਰ ਬੱਚੇ ਜਵਾਹਰ ਨਵੋਦਿਆ ਦੇ ਵਿੱਚ ਗਏ ਅਤੇ ਉਸ ਤੋਂ ਬਾਅਦ ਉਨ੍ਹਾਂ ਦੀ ਪੋਸਟਿੰਗ ਸਹਾਰਨਾ ਪਿੰਡ ਵਿਖੇ ਹੋਈ ਅਤੇ ਇਸ ਦੇ ਵਿੱਚੋਂ ਵੀ ਉਹਨਾਂ ਦੇ ਬੱਚੇ ਜਵਾਹਰ ਨਵੋਦਿਆ ਦੀ ਪ੍ਰੀਖਿਆ ਪਾਸ ਕਰ ਗਏ ਅਤੇ ਹੁਣ ਉਹ ਪਿਛਲੇ ਚਾਰ ਸਾਲ ਤੋਂ ਡੇਲੂਆਣਾ ਸਕੂਲ ਵਿਚ ਬਤੌਰ ਹੈੱਡ ਟੀਚਰ ਸੇਵਾ ਨਿਭਾ ਰਹੇ ਹਨ ਅਤੇ ਉਨ੍ਹਾਂ ਵੱਲੋਂ ਸਕੂਲ ਦੇ ਬੱਚਿਆਂ ਨੂੰ ਤਰਾਸ਼ ਕੇ ਜਵਾਹਰ ਨਵੋਦਿਆ ਦੇ ਲਈ ਤਿਆਰ ਕਰਦੇ ਹਨ । ਪਿਛਲੇ ਸਾਲ ਵੀ ਉਹਨਾਂ ਦੇ ਸਕੂਲ ਦੇ ਪੰਜ ਵਿਦਿਆਰਥੀ ਜਵਾਹਰ ਨਵੋਦਿਆ ਦੀ ਪ੍ਰੀਖਿਆ ਪਾਸ ਕਰਕੇ ਜਵਾਹਰ ਨਵੋਦਿਆ ਦੇ ਵਿਚ ਹੁਣ ਸਿੱਖਿਆ ਹਾਸਲ ਕਰ ਰਹੇ ਹਨ ਅਤੇ ਉਹਨਾਂ ਦੇ ਸਕੂਲ ਦੇ ਚਾਰ ਬੱਚਿਆਂ ਨੇ ਇਸ ਸਾਲ ਫਿਰ ਪ੍ਰੀਖਿਆ ਪਾਸ ਕੀਤੀ ਹੈ ।

ਕਿਹੜੇ ਬੱਚਿਆਂ ਦੀ ਹੋਈ ਚੋਣ: ਉਨ੍ਹਾਂ ਦੱਸਿਆ ਕਿ ਮਾਰਚ ਮਹੀਨੇ ਉਨ੍ਹਾਂ ਦਾ ਇੱਕ ਹਾਦਸੇ ਵਿੱਚ ਐਕਸੀਡੈਂਟ ਹੋ ਗਿਆ ਪਰ ਫਿਰ ਵੀ ਉਨ੍ਹਾਂ ਦੇ ਮਨ ਵਿੱਚ ਜਜ਼ਬਾ ਸੀ ਕਿ ਉਹ ਆਪਣੇ ਬੱਚਿਆਂ ਨੂੰ ਜਵਾਹਰ ਨਵੋਦਿਆ ਦੀ ਪ੍ਰੀਖਿਆ ਵਿਚੋ ਨਹੀਂ ਰਹਿਣ ਦੇਣਗੇ । ਜਿਸ ਦੇ ਚਲਦੇ ਉਹ ਹਾਦਸੇ ਦੌਰਾਨ ਵੀ ਇਹਨਾਂ ਬੱਚਿਆਂ ਨੂੰ ਸਿੱਖਿਆ ਦਿੰਦੇ ਰਹੇ ਅਤੇ ਅੱਜ ਅਧਿਆਪਕ ਦੀ ਮਿਹਨਤ ਨੂੰ ਫਿਰ ਬੂਰ ਪਿਆ ਹੈ ਅਤੇ ਉਨ੍ਹਾਂ ਦੇ ਚਾਰ ਵਚਨਬੱਧਤਾ ਦੀ ਪ੍ਰੀਖਿਆ ਪਾਸ ਕੀਤੀ ਹੈ ਜਿਨ੍ਹਾਂ ਵਿੱਚ ਮਨਦੀਪ ਕੌਰ ਪੁੱਤਰੀ ਗੁਰਮੇਲ ਸਿੰਘ,ਕਰਮਪ੍ਰੀਤ ਕੌਰ ਪੁੱਤਰੀ ਬੂਟਾ ਸਿੰਘ,ਤਰਨਵੀਰ ਸਿੰਘ ਪੁੱਤਰ ਗੁਰਮੇਲ ਸਿੰਘ, ਮਨਵੀਰ ਕੌਰ ਪੁੱਤਰੀ ਹੈਪੀ ਸਿੰਘ ਨਵੋਦਿਆ ਲਈ ਚੁਣੇ ਗਏ ਹਨ।


ਛੁੱਟੀਆਂ ਦੌਰਾਨ ਵੀ ਪੜ੍ਹਾਈ: ਜਵਾਹਰ ਨਵੋਦਿਆ ਦੇ ਵਿੱਚ ਪੜ੍ਹਾਈ ਕਰ ਰਹੇ ਬੱਚੇ ਇੰਨੀ ਦਿਨੀਂ ਛੁੱਟੀਆਂ ਦੌਰਾਨ ਵੀ ਟੀਚਰ ਗੁਰਨਾਮ ਸਿੰਘ ਕੋਲੋਂ ਸਿੱਖਿਆ ਹਾਸਲ ਕਰ ਰਹੇ ਹਨ । ਇਨ੍ਹਾਂ ਬੱਚਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਵਾਹਰ ਨਵੋਦਿਆ ਦੀ ਪ੍ਰੀਖਿਆ ਪਾਸ ਕਰਵਾਉਣ ਦੇ ਲਈ ਬਹੁਤ ਮਿਹਨਤ ਕਰਦੇ ਹਨ ਅਤੇ ਪਿਛਲੇ ਸਮੇਂ ਵਿੱਚ ਐਕਸੀਡੈਂਟ ਦੇ ਦੌਰਾਨ ਵੀ ਉਨ੍ਹਾਂ ਨੂੰ ਪੜ੍ਹਾਉਂਦੇ ਰਹੇ ਜਿਸ ਕਾਰਨ ਅੱਜ ਉਹ ਜਵਾਹਰ ਨਵੋਦਿਆ ਦੇ ਵਿੱਚ ਪੜ੍ਹਾਈ ਕਰ ਰਹੇ ਹਨ । ਇਹਨਾਂ ਬੱਚਿਆਂ ਨੇ ਕਿਹਾ ਕਿ ਉਹ ਵੀ ਨੌਕਰੀ ਹਾਸਲ ਕਰਨ ਤੋਂ ਬਾਅਦ ਆਪਣੇ ਅਧਿਆਪਕ ਦੀ ਤਰ੍ਹਾਂ ਹੋਰ ਬੱਚਿਆਂ ਨੂੰ ਸਿੱਖਿਅਤ ਕਰਨਗੇ।

ABOUT THE AUTHOR

...view details