ਮਾਨਸਾ:ਪੰਜਾਬ 'ਚ ਹਰ ਪਾਸੇ ਹੜ੍ਹਾਂ ਦਾ ਕਹਿਰ ਹੈ, ਮਾਨਸਾ ਜ਼ਿਲ੍ਹਾ ਵੀ ਘੱਗਰ ਦਾ ਕਹਿਰ ਝੱਲ ਰਿਹਾ ਹੈ। ਇਸ ਮੁਸੀਬਤ ਦੀ ਘੜੀ 'ਚ ਲੋਕਾਂ ਲਈ ਆਰਮੀ ਮਸੀਹਾ ਬਣ ਕੇ ਪਹੁੰਚੀ ਹੈ। ਪਾਣੀ ਦੇ ਨਾਲ ਘਿਰੇ ਘਰਾਂ ਦੇ ਵਿੱਚ ਬਜ਼ੁਰਗਾਂ, ਬੱਚਿਆਂ ਨੂੰ ਕੱਢਣ ਦੇ ਲਈ ਆਰਮੀ ਦੀਆਂ ਟੀਮਾਂ ਜਾਨ ਜੋਖ਼ਮ ਦੇ ਵਿੱਚ ਪਾ ਕੇ ਕਿਸ਼ਤੀਆਂ ਰਾਹੀਂ ਸੁਰੱਖਿਅਤ ਥਾਵਾਂ 'ਤੇ ਲੈ ਕੇ ਜਾ ਰਹੇ ਹਨ। ਅਜਿਹੀਆਂ ਹੀ ਤਸਵੀਰਾਂ ਸਾਡੇ ਕੈਮਰੇ ਦੇ ਵਿੱਚ ਕੈਦ ਹੋਈਆਂ ਹਨ ਜੋ ਆਰਮੀ ਦੇ ਰੈਸਕਿਊ ਨੂੰ ਬਿਆਨ ਕਰਦੀਆਂ ਹਨ ਅਤੇ ਦਿਲ ਨੂੰ ਛੂਹ ਜਾਣ ਵਾਲੀਆਂ ਤਸਵੀਰਾਂ ਹਨ।
ਘੱਗਰ ਦਾ ਕਹਿਰ: ਮਾਨਸਾ ਜ਼ਿਲ੍ਹੇ ਦੇ ਵਿੱਚ ਬੀਤੇ ਦਿਨਾਂ ਤੋਂ ਘੱਗਰ ਵਿੱਚ ਪਏ ਵੱਡੇ ਪਾੜ ਕਰਨ ਘੱਗਰ ਦਾ ਪਾਣੀ ਪਿੰਡਾਂ ਅਤੇ ਖੇਤਾਂ ਵਿੱਚ ਤਬਾਹੀ ਮਚਾ ਰਿਹਾ ਹੈ। ਜਿਸ ਦੇ ਚੱਲਦੇ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਹੋਈ ਹਜ਼ਾਰਾਂ ਏਕੜ ਫਸਲ ਪਾਣੀ ਵਿੱਚ ਡੁੱਬ ਚੁੱਕੀ ਹੈ। ਉੱਥੇ ਹੀ ਲੋਕਾਂ ਵੱਲੋਂ ਬਣਾਏ ਗਏ ਘਰ ਵੀ ਪਾਣੀ ਵਿੱਚ ਡੁੱਬ ਚੁੱਕੇ ਹਨ। ਹਾਲਾਤ ਇਹ ਹਨ ਕਿ ਕੁੱਝ ਲੋਕ ਆਪਣੇ ਬੱਚੇ ਅਤੇ ਆਪਣਾ ਸਮਾਨ ਲੈ ਕੇ ਟਰੈਕਟਰ ਟਰਾਲੀਆਂ ਰਾਹੀਂ ਰਿਸ਼ਤੇਦਾਰੀ ਵਿੱਚ ਪਹੁੰਚ ਚੁੱਕੇ ਹਨ, ਪਰ ਕੁਝ ਪਿੰਡਾਂ ਵਿੱਚ ਲੋਕ ਹਾਲੇ ਵੀ ਪਾਣੀ ਦੇ ਵਿੱਚ ਘਿਰੇ ਹੋਏ ਹਨ। ਜਿਨ੍ਹਾਂ ਨੂੰ ਬਾਹਰ ਕੱਢਣ ਦੇ ਲਈ ਆਰਮੀ ਦੀ ਟੀਮ ਮਸੀਹਾ ਬਣ ਕੇ ਪਹੁੰਚੀ ਹੈ ਅਤੇ ਆਪਣੀ ਜਾਨ 'ਤੇ ਖੇਡ ਕੇ ਬੱਚੇ, ਬਜ਼ੁਰਗ ਅਤੇ ਆਮ ਲੋਕਾਂ ਨੂੰ ਘਰਾਂ ਵਿਚੋਂ ਕਿਸ਼ਤੀਆਂ ਰਾਹੀਂ ਕੱਢ ਕੇ ਸੁਰੱਖਿਅਤ ਜਗ੍ਹਾ ਉੱਤੇ ਲਿਜਾਇਆ ਜਾ ਰਿਹਾ ਹੈ ।