ਮਾਨਸਾ: ਕੋੋਰੋਨਾ ਵਾਇਰਸ ਦੇ ਕਾਰਨ ਲੱਗੇ ਕਰਫਿਊ ਕਾਰਨ ਕੰਬਾਇਨਾਂ ਤਿਆਰ ਨਾ ਹੋਣ ਕਾਰਨ ਕਿਸਾਨਾਂ ਨੇ ਆਪਸ 'ਚ ਮਿਲ ਜੁਲ ਕੇ ਹੱਥੀਂ ਕਣਕ ਦੀ ਵਾਢੀ ਸ਼ੁਰੂ ਕਰ ਦਿੱਤੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕਣਕ ਦੀ ਫ਼ਸਲ ਖੇਤਾਂ ਚੋਂ ਨਾ ਰੁਲੇ ਇਸ ਲਈ ਉਹ ਆਪਸ 'ਚ ਮਿਲ ਜੁਲ ਕੇ ਆਪਣੀ ਕਣਕ ਦੀ ਫ਼ਸਲ ਸੰਭਾਲ ਰਹੇ ਹਨ।
ਮਾਨਸਾ: ਜ਼ਿਲ੍ਹੇ 'ਚ ਕਿਸਾਨਾਂ ਨੇ ਹੱਥੀਂ ਕਣਕ ਦੀ ਵਾਢੀ ਕੀਤੀ ਸ਼ੁਰੂ - Begin the harvest of wheat by hand
ਕੋੋਰੋਨਾ ਦਾ ਸਹਿਮ ਅਤੇ ਕਰਫਿਊ ਦੇ ਕਾਰਨ ਕਣਕ ਵਾਢੀ ਵਾਲੀਆਂ ਕੰਬਾਇਨਾਂ ਤਿਆਰ ਨਾ ਹੋਣ ਕਾਰਨ ਮਾਨਸਾ ਜ਼ਿਲ੍ਹੇ ਦੇ ਕਿਸਾਨਾਂ ਨੇ ਹੱਥੀਂ ਕਣਕ ਦੀ ਵਾਢੀ ਸ਼ੁਰੂ ਕਰ ਦਿੱਤੀ ਹੈ।
ਕੋੋਰੋਨਾ ਦਾ ਸਹਿਮ ਅਤੇ ਕਰਫਿਊ ਦੇ ਕਾਰਨ ਕਣਕ ਵਾਢੀ ਵਾਲੀਆਂ ਕੰਬਾਇਨਾਂ ਤਿਆਰ ਨਾ ਹੋਣ ਕਾਰਨ ਮਾਨਸਾ ਜ਼ਿਲ੍ਹੇ ਦੇ ਕਿਸਾਨਾਂ ਨੇ ਹੱਥੀਂ ਕਣਕ ਦੀ ਵਾਢੀ ਸ਼ੁਰੂ ਕਰ ਦਿੱਤੀ ਹੈ। ਪਿੰਡ ਬੁਰਜ ਹਰੀ ਵਿਖੇ ਹੱਥੀਂ ਵਾਢੀ ਕਰ ਰਹੇ ਕਿਸਾਨ ਬਲਵੰਤ ਸਿੰਘ ਤੇ ਕਿਸਾਨ ਜਗਤਾਰ ਸਿੰਘ ਨੇ ਦੱਸਿਆ ਕਿ ਕੋੋਰੋਨਾ ਵਾਇਰਸ ਦੇ ਕਾਰਨ ਲੱਗੇ ਕਰਫ਼ਿਊ ਕਾਰਨ ਕਣਕ ਦੀ ਵਾਢੀ ਲਈ ਕੰਬਾਇਨਾਂ ਤਿਆਰ ਨਹੀਂ ਹੋਈਆਂ।
ਇਸ ਕਾਰਨ ਉਨ੍ਹਾਂ ਨੇ ਆਪਸ 'ਚ ਮਿਲ ਜੁਲ ਕੇ ਕਣਕ ਦੀ ਹੱਥੀਂ ਵਾਢੀ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਕਣਕ ਦੀ ਫਸਲ ਖੇਤਾਂ 'ਚ ਨਾ ਰੁਲੇ ਅਤੇ ਉਹ ਕਣਕ ਨੂੰ ਕੱਟ ਕੇ ਆਪਣੇ ਘਰਾਂ ਚ ਰੱਖ ਲੈਣਗੇ। ਜਦੋਂ ਵੀ ਸਰਕਾਰ ਕਣਕ ਖ਼ਰੀਦਣ ਲਈ ਹੁਕਮ ਜਾਰੀ ਕਰੇਗੀ ਤਾਂ ਤੁਰੰਤ ਉਹ ਕਣਕ ਮੰਡੀਆਂ 'ਚ ਵੇਚ ਦੇਣਗੇ। ਉਨ੍ਹਾਂ ਕਿਹਾ ਕਿ ਉਹ ਸਰਕਾਰ ਦੇ ਹੁਕਮਾਂ ਦੀ ਵੀ ਪਾਲਣਾ ਕਰ ਰਹੇ ਨੇ ਤੇ ਆਪਣੀ ਫਸਲ ਵੀ ਖੇਤਾਂ ਚੋਂ ਨਹੀਂ ਰੁਲਣ ਦੇਣਗੇ।