ਮਾਨਸਾ: ਪੰਜਾਬ 'ਚ ਕਿਸਾਨਾਂ ਵੱਲੋਂ ਲਗਾਤਾਰ ਆਪਣੀ ਜੀਵਨ ਲੀਲਾ ਕਰਜ਼ੇ ਕਰਕੇ ਸਮਾਪਤ ਕੀਤੀ ਜਾ ਰਹੀ ਹੈ। ਭਾਵੇਂ ਕਿ ਸਰਕਾਰਾਂ ਵੱਲੋਂ ਵੱਡੇ-ਵੱਡੇ ਦਾਅਵੇ ਅਤੇ ਵਾਅਦੇ ਇੰਨ੍ਹਾਂ ਕਿਸਾਨਾਂ ਨਾਲ ਕੀਤੇ ਜਾਂਦੇ ਹਨ ਪਰ ਹਕੀਕਤ 'ਚ ਅੰਨਦਾਤਾ ਆਏ ਦਿਨ ਮੌਤ ਨੂੰ ਗਲੇ ਲਗਾ ਰਿਹਾ ਹੈ। ਅਜਿਹਾ ਹੀ ਮਾਮਲਾ ਮਾਨਸਾ ਦੇ ਪਿੰਡ ਕੋਟ ਧਰਮੂ ਤੋਂ ਸਾਹਮਣੇ ਆਇਆ। ਜਿੱਥੋਂ ਦੇ ਕਿਸਾਨ ਕੌਰ ਸਿੰਘ 7 ਲੱਖ ਦੇ ਕਰਜ਼ੇ ਦਾ ਬੋਝ ਨਾ ਸਹਾਰਦੇ ਹੋਏ ਆਪਣੇ-ਆਪ ਨੂੰ ਖਤਮ ਕਰਨਾ ਹੀ ਠੀਕ ਸਮਝਿਆ।
ਕਰਜ਼ੇ ਕਾਰਨ ਪ੍ਰੇਸ਼ਾਨ ਸੀ ਕਿਸਾਨ: ਮ੍ਰਿਤਕ ਕਿਸਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੌਰ ਸਿੰਘ ਪੌਣੇ ਦੋ ਏਕੜ ਜ਼ਮੀਨ ਦਾ ਮਾਲਕ ਸੀ ਅਤੇ 3 ਏਕੜ ਦੇ ਕਰੀਬ ਠੇਕੇ 'ਤੇ ਜ਼ਮੀਨ ਲੈ ਕੇ ਵਾਹੀ ਕਰਦਾ ਸੀ ਅਤੇ 6 ਲੱਖ ਦੇ ਕਰੀਬ ਬੈਂਕ ਦਾ ਕਰਜ਼ਾ ਸੀ। ਜਦਕਿ ਇਸ ਤੋਂ ਇਲਾਵਾ 60 ਹਜ਼ਾਰ ਰੁਪਏ ਸ਼ਾਹੂਕਾਰ ਅਤੇ 60 ਹਜ਼ਾਰ ਰੁਪਏ ਸੁਸਾਇਟੀ ਦਾ ਵੀ ਕਰਜ਼ਦਾਰ ਸੀ । ਜਿਸ ਕਾਰਨ ਕਿਸਾਨ ਅਕਸਰ ਹੀ ਪਰੇਸ਼ਾਨ ਰਹਿੰਦਾ ਸੀ ਕਰਜ਼ਾ ਵਾਪਸ ਨਾ ਹੁੰਦਾ ਦੇਖ ਕਿਸਾਨ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ।