ਮਾਨਸਾ: ਮਾਨਸਾ ਸ਼ਹਿਰ ਦੇ ਵਿਚਕਾਰ ਡੇਰਾ ਬਾਬਾ ਭਾਈ ਗੁਰਦਾਸ ਦੇ ਨਜ਼ਦੀਕ ਲੱਗੇ ਕੂੜੇ ਦੇ ਢੇਰਾ ਤੋਂ ਜਲਦ ਹੀ ਸ਼ਹਿਰ ਵਾਸੀਆਂ ਨੂੰ ਰਾਹਤ ਮਿਲਣ ਜਾ ਰਹੀ ਹੈ ਇਨ੍ਹਾਂ ਕੂੜੇ ਦੇ ਢੇਰਾਂ ਨੂੰ ਹਟਾ ਕੇ ਇਸ ਜਗ੍ਹਾ ਤੇ ਸੁੰਦਰ ਸੈਰਗਾਹ ਬਣਾਈ ਜਾ ਰਹੀ ਹੈ ਤੇ ਨਾਲ ਗੰਦੇ ਪਾਣੀ ਦੀ ਨਿਕਾਸੀ ਕਰ ਝੀਲਾਂ ਬਣਾਈਆਂ ਜਾ ਰਹੀਆਂ ਹਨ।
Mansa city long-standing problem will soon be resolved ਸ਼ਹਿਰ ਵਾਸੀ ਗੋਲਡੀ ਗਾਂਧੀ ਨੇ ਵੀ ਕਿਹਾ ਹੈ ਕਿ ਹਰ ਵਾਰ ਚੋਣਾਂ ਦੇ ਵਿੱਚ ਇਨ੍ਹਾਂ ਕੂੜੇ ਦੇ ਢੇਰਾਂ ਨੂੰ ਲੈ ਕੇ ਹੀ ਸ਼ਹਿਰ ਵਾਸੀਆਂ ਤੋਂ ਵੋਟਾਂ ਲਈਆਂ ਜਾਂਦੀਆਂ ਹਨ ਪਰ ਚੋਣਾਂ ਤੋਂ ਬਾਅਦ ਇਸ ਵੱਲ ਕੋਈ ਵੀ ਇਹ ਧਿਆਨ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਇਸ ਇਸ ਸਮੱਸਿਆ ਦੇ ਹੱਲ ਲਈ ਉਹ ਵਾਰ-ਵਾਰ ਸਰਕਾਰਾਂ ਨੂੰ ਵੀ ਅਪੀਲ ਕਰ ਚੁੱਕੇ ਹਨ ਅਤੇ ਹੁਣ ਵੀ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਤੁਰੰਤ ਇਸ ਜਗ੍ਹਾ ਤੇ ਕੋਈ ਸੈਰਗਾਹ ਬਣਾ ਕੇ ਲੋਕਾਂ ਨੂੰ ਇਸ ਸਮੱਸਿਆ ਤੋਂ ਰਾਹਤ ਦਿੱਤੀ ਜਾਵੇ।
ਚੋਣਾਂ ਦੇ ਸਮੇਂ ਹਰ ਵਾਰ ਮਾਨਸਾ ਸ਼ਹਿਰ ਦੇ ਵਿਚਕਾਰ ਡੇਰਾ ਬਾਬਾ ਭਾਈ ਗੋਇਲ ਦਾਸ ਦੇ ਨਜ਼ਦੀਕ ਲੱਗੇ ਹੋਏ ਕੂੜੇ ਦੇ ਵੱਡੇ ਡੰਪਾਂ ਨੂੰ ਹਟਾਉਣ ਦੇ ਲਈ ਸ਼ਹਿਰ ਵਾਸੀਆਂ ਵੱਲੋਂ ਰਾਜਨੀਤਕ ਨੇਤਾਵਾਂ ਦੇ ਅੱਗੇ ਅਪੀਲ ਕੀਤੀ ਜਾਂਦੀ ਹੈ ਪਰ ਚੋਣਾਂ ਜਿੱਤਣ ਤੋਂ ਬਾਅਦ ਪਰਨਾਲਾ ਉੱਥੇ ਦੀ ਉੱਥੇ ਹੀ ਰਹਿੰਦਾ ਹੈ। ਕੌਂਸਲਰ ਪ੍ਰਵੀਨ ਗਰਗ ਟੋਨੀ ਅਤੇ ਵਿਜੇ ਸਿੰਗਲਾ ਨੇ ਕਿਹਾ ਕਿ ਮਾਨਸਾ ਸ਼ਹਿਰ ਦੀ ਇਹ ਸਭ ਤੋਂ ਵੱਡੀ ਸਮੱਸਿਆ ਹੈ ਅਤੇ ਇਸ ਜਗ੍ਹਾ ਤੇ ਹੱਡਾਰੋੜੀ ਦੇ ਨਾਲ ਨਾਲ ਕੂੜੇ ਦੇ ਵੱਡੇ ਢੇਰ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਕੂੜੇ ਦੇ ਢੇਰਾਂ ਨੂੰ ਹਟਾਉਣ ਦੇ ਲਈ ਜੇ ਸੀ ਬੀ ਮਸ਼ੀਨ ਲਗਾ ਦਿੱਤੀ ਹੈ ਅਤੇ ਜਲਦ ਹੀ ਇੱਥੇ ਪਲਾਂਟੇਸ਼ਨ ਵੀ ਸ਼ੁਰੂ ਕਰ ਦਿੱਤੀ ਜਾਵੇਗੀ।
ਜਿਸ ਕਾਰਨ ਆਸਪਾਸ ਰਹਿਣ ਵਾਲੇ ਲੋਕਾਂ ਦਾ ਵੀ ਜੀਣਾ ਮੁਸ਼ਕਲ ਹੋਇਆ ਪਿਆ ਹੈ। ਉੱਥੇ ਕੌਂਸਲਰਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਵੱਲੋਂ ਨਗਰ ਕੌਂਸਲ ਦੀ ਪਹਿਲੀ ਮੀਟਿੰਗ ਵਿਚ ਹੀ ਇਸ ਮੁੱਦੇ ਨੂੰ ਉਠਾ ਕੇ ਇਸ ਥੇ ਸੈਰਗਾਹ ਬਣਾਉਣ ਦੇ ਲਈ ਮਤਾ ਪਾਇਆ ਗਿਆ ਸੀ। ਜਿਸ ਤੋਂ ਬਾਅਦ ਹੁਣ ਸਰਕਾਰ ਨੂੰ ਵੀ ਉਨ੍ਹਾਂ ਨੇ ਅਪੀਲ ਕੀਤੀ ਕਿ ਇਸ ਜਗ੍ਹਾ ਨੂੰ ਸੈਰਗਾਹ ਬਣਾਇਆ ਜਾਵੇ।
ਇਹ ਵੀ ਪੜ੍ਹੋ:ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਡੱਰਗ ਮਨੀ ਅਤੇ ਨਸ਼ੇ ਸਮੇਤ 6 ਗ੍ਰਿਫ਼ਤਾਰ