ਮਾਨਸਾ:ਜ਼ਿਲ੍ਹੇ ਦੇ ਬੱਸ ਸਟੈਂਡ ਦੇ ਨਜ਼ਦੀਕ ਇੱਕ ਪੈਟਰੋਲ ਪੰਪ ‘ਤੇ ਸੀਐੱਨਜੀ ਗੈਸ ਕਾਰ ਦੇ ਵਿਚ ਬਲਾਸਟ ਹੋ ਗਿਆ ਜਿਸਦੇ ਨਾਲ ਦੋ ਗੱਡੀਆਂ ਦੇ ਪਰਖੱਚੇ ਉੱਡ ਗਏ। ਇਸ ਹਾਦਸੇ ਦੇ ਵਿੱਚ ਸੀਐੱਨਜੀ ਗੈਸ ਪਾ ਰਹੇ ਕਰਿੰਦੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸਦੇ ਨਾਲ ਹੀ ਕੁਝ ਲੋਕ ਜ਼ਖ਼ਮੀ ਹੋਏ। ਜ਼ਖਮੀਆਂ ਨੂੰ ਇਲਾਜ ਦੇ ਲਈ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਉਧਰ ਮੌਕੇ ‘ਤੇ ਚਸ਼ਮਦੀਦਾਂ ਨੇ ਦੱਸਿਆ ਕਿ ਜੋ ਕਾਰ ਹਾਦਸੇ ਦਾ ਸ਼ਿਕਾਰ ਹੋਈ ਹੈ ਉਹ ਕਾਰ ਪੰਪ ‘ਤੇ ਸੀਐਨਜੀ ਗੈਸ ਪਵਾਉਣ ਪਹੁੰਚੀ ਸੀ ਅਤੇ ਜਦੋਂ ਹੀ ਕਾਰ ਦੇ ਵਿਚ ਬਲਾਸਟ ਹੋਇਆ ਤਾਂ ਆਲੇ ਦੁਆਲੇ ਹਫੜਾ-ਤਫੜੀ ਦਾ ਮਾਹੌਲ ਪੈਦਾ ਹੋ ਗਿਆ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਦੇ ਵਿੱਚ ਦੋ ਗੱਡੀਆਂ ਦੇ ਪਰਖੱਚੇ ਉੱਡ ਗਏ ਅਤੇ ਇਕ ਪੰਪ ਦੇ ਕਰਿੰਦੇ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਇਸ ਇਕਦਮ ਬਲਾਸਟ ਹੋਣ ਨਾਲ ਲੋਕਾਂ ਦੇ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।