ਪੰਜਾਬ

punjab

ETV Bharat / state

ਮਾਨਸਾ ਕਰਫ਼ਿਊ ਦੌਰਾਨ ਪ੍ਰਸ਼ਾਸਨ ਨੇ ਦੁੱਧ ਤੇ ਸਬਜ਼ੀ ਵਿਕਰੇਤਾਵਾਂ ਨੂੰ ਦਿੱਤੀ ਛੋਟ - coronavirus in punjab

ਪ੍ਰਸ਼ਾਸਨ ਵੱਲੋਂ 21 ਦਿਨਾਂ ਦੇ ਲੌਕਡਾਊਨ ਵਿੱਚ ਲੋਕਾਂ ਨੂੰ ਜ਼ਰੂਰਤ ਦਾ ਸਾਰਾ ਸਮਾਨ ਮੁਹੱਈਆ ਕਰਵਾਇਆ ਜਾਵੇਗਾ। ਇਸ ਨੂੰ ਲੈ ਕੇ ਪ੍ਰਸ਼ਾਸਨ ਨੇ ਸਮੇਂ-ਸਮੇਂ ਉੱਤੇ ਜ਼ਰੂਰਤ ਦੀਆਂ ਵਸਤੂਆਂ ਦੇਣ ਲਈ ਕਿਹਾ ਹੈ।

mansa administration
ਫ਼ੋਟੋ

By

Published : Mar 25, 2020, 5:07 PM IST

ਮਾਨਸਾ: ਕੋਰੋਨਾ ਵਾਇਰਸ ਦਾ ਪ੍ਰਕੋਪ ਚਾਰੇ ਪਾਸੇ ਫ਼ੈਲਿਆ ਹੋਇਆ ਹੈ। ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਕੇਂਦਰ ਸਰਕਾਰ ਨੇ ਪਹਿਲਾਂ 31 ਮਾਰਚ ਤੱਕ ਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 21 ਦਿਨਾਂ ਲਈ ਲੌਕ-ਡਾਊਨ ਦਾ ਐਲਾਨ ਕੀਤਾ ਹੈ।

ਵੀਡੀਓ

ਇਸ ਸਮੇਂ ਹਰ ਕਿਸੇ ਨੂੰ ਆਪਣੇ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਤੇ ਪ੍ਰਸ਼ਾਸਨ ਵੱਲੋਂ ਲੋੜੀਂਦੇ ਸਮਾਨ ਨੂੰ ਪੂਰਾ ਕਰਨ ਲਈ ਲੋਕਾਂ ਨੂੰ ਕੁਝ ਸਮੇਂ ਦੀ ਛੋਟ ਵੀ ਦਿੱਤੀ ਗਈ ਹੈ।

ਮਾਨਸਾ ਜ਼ਿਲ੍ਹਾ ਪ੍ਰਸ਼ਾਸਨ ਨੇ ਸਵੇਰੇ 7 ਤੋਂ 9 ਵਜੇ ਤੱਕ ਦੁੱਧ ਦੀ ਸਪਲਾਈ, 10 ਤੋਂ 12 ਵਜੇ ਤੱਕ ਸਬਜ਼ੀ ਦੇ ਵਿਕ੍ਰੇਤਾ, ਰਾਸ਼ਨ ਲਈ, ਸ਼ਾਮ ਦੇ 4 ਵਜੇ ਤੋਂ 5 ਵਜੇਂ ਤੱਕ ਪਸ਼ੂਆਂ ਲਈ ਚਾਰਾ ਲਿਆਉਣ ਲਈ ਛੋਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਵੇਰੇ 7 ਤੋਂ 9 ਵਿਚਕਾਰ ਅਖ਼ਬਾਰ ਪਹੁੰਚਾਉਣਾ ਨਿਸ਼ਚਿਤ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਜ਼ਰੂਰਤ ਪੈਣ ਉੱਤੇ ਸਵੇਰੇ 10 ਤੋਂ 1 ਵਜੇ ਤੱਕ ਐਲ਼ਪੀਜੀ ਗੈਸ ਦੀ ਸਪਲਾਈ ਲਈ ਛੋਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪ੍ਰਸ਼ਾਸਨ ਲੋਕਾਂ ਨੂੰ ਲਗਾਤਾਰ ਅਪੀਲ ਕਰ ਰਿਹਾ ਹੈ ਕਿ ਉਹ ਆਪਣੇ ਆਪਣੇ ਘਰਾਂ ਵਿੱਚ ਹੀ ਰਹਿਣ ਤੇ ਜ਼ਰੂਰਤ ਪੈਣ ਉੱਤੇ ਲੋਕਾਂ ਨੂੰ ਸਮਾਨ ਉਨ੍ਹਾਂ ਦੇ ਘਰਾਂ ਵਿੱਚ ਹੀ ਪਹੁੰਚਾਇਆ ਜਾਵੇਗਾ।

ABOUT THE AUTHOR

...view details