ਪੰਜਾਬ

punjab

ETV Bharat / state

ਨੌਂਜਵਾਨਾਂ ਨੇ ਮਨਪ੍ਰੀਤ ਬਾਦਲ ਨੂੰ ਕੀਤੇ ਤਿੱਖੇ ਸਵਾਲ - congress

ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਮਾਨਸਾ ਭੀਖੀ ਪਹੁੰਚੇ। ਜਿੱਥੇ ਉਨ੍ਹਾਂ ਕਈ ਪਿੰਡਾ ਦਾ ਦੌਰਾ ਕੀਤਾ। ਇਸ ਮੌਕੇ ਬਾਦਲ ਨੂੰ ਬੇਰੁਜ਼ਗਾਰ ਨੌਂਜਵਨਾਂ ਅਤੇ ਮਨਰੇਗਾ ਮਜਦੂਰਾਂ ਦੇ ਕਈ ਤਿੱਖੇ ਸਵਾਲਾਂ ਦਾ ਸਾਮਣਾ ਕਰਨਾ ਪਿਆ।

ਮਨਪ੍ਰੀਤ ਬਾਦਲ

By

Published : Apr 28, 2019, 4:27 PM IST

Updated : Apr 28, 2019, 4:46 PM IST

ਮਾਨਸਾ: ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਪੰਜਾਬ ਦੇ ਖ਼ਜਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਨੌਜਵਾਨਾਂ ਨੇ ਰੋਜ਼ਗਾਰ ਦੇ ਮੁੱਦੇ 'ਤੇ ਸਵਾਲ ਕੀਤੇ ਤਾਂ ਮਨਪ੍ਰੀਤ ਬਾਦਲ ਨੂੰ ਕੋਈ ਜਵਾਬ ਨਹੀਂ ਆਇਆ। ਮੀਡੀਆ ਨਾਲ ਗੱਲਬਾਤ ਦੌਰਾਨ ਮਨਪ੍ਰੀਤ ਬਾਦਲ ਨੇ ਕਿਹਾ ਕਿ ਉਹ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਵਚਨਬੱਧ ਹਨ ਅਤੇ ਪੰਜਾਬ ਸਰਕਾਰ ਨੇ ਅਪਣਿਆਂ ਖਰਚਿਆਂ ਤੇ ਕੰਟਰੋਲ ਕਰ ਆਮਦਨ ਵਧਾਈ ਹੈ ਤਾਂ ਕਿ ਕਾਰੋਬਾਰ ਦਾ ਪਹੀਆ ਲੀਹ ਤੇ ਚੜ੍ਹ ਸਕੇ।

ਵੀਡੀਓ
ਉਧਰ ਬੇਰੁਜ਼ਗਾਰ ਨੌਜਵਾਨਾਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਸਮੇਂ ਕਾਂਗਰਸ ਨੇ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਸੱਤਾ ਸੰਭਾਲਦੇ ਹੀ ਇਸ ਵਾਅਦੇ ਨੂੰ ਭੁੱਲ ਗਏ ਅਤੇ ਹੁਣ ਕਾਂਗਰਸ ਵੋਟਾਂ ਕਿਸ ਮੁਹ ਨਾਲ ਮੰਗ ਰਹੀ ਹੈ। ਚੋਣ ਪ੍ਰਚਾਰ 'ਚ ਹੋਏ ਇੱਕਠ ਚੋਂ ਕਈ ਲੋਕਾਂ ਨੇ ਕਾਂਗਰਸ ਤੇ ਇਲਜ਼ਾਮ ਲਗਾਇਆ ਕਿ ਇਕੱਠ ਕਰਨ ਦੇ ਲਈ ਹੁਣ ਕਾਂਗਰਸ ਵੱਲੋਂ ਮਨਰੇਗਾ ਮਜਦੂਰਾਂ ਦਾ ਸਹਾਰਾ ਲਿਆ ਜਾ ਰਿਹਾ ਹੈ। ਕਸਬਾ ਭੀਖੀ ਦੇ ਪਿੰਡ ਫਫੜੇ ਭਾਈਕੇ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਮਨਪ੍ਰੀਤ ਬਾਦਲ ਦੇ ਪ੍ਰੋਗਰਾਮ ਵਿੱਚ ਮਨਰੇਗਾ ਮਜਦੂਰਾਂ ਨੂੰ ਇਸ ਸ਼ਰਤ ਤੇ ਲਿਆਂਦਾ ਗਿਆ ਸੀ ਕਿ ਜੇਕਰ ਉਹ ਚੋਣ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ ਤਾਂ ਹੀ ਉਨ੍ਹਾਂ ਦੀ ਹਾਜ਼ਰੀ ਲੱਗੇਗੀ। ਮਨਰੇਗਾ ਮਜ਼ਦੂਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਮਜ਼ਦੂਰੀ ਕੰਮ ਦੇ ਹਿਸਾਬ ਨਾਲ ਮਿਲਦੀ ਹੈ ਇਸ ਲਈ ਉਹ ਪ੍ਰੋਗਰਾਮ ਵਿੱਚ ਆਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਨੂੰ ਇਸਦੀ ਮਜ਼ਦੂਰੀ ਮਿਲੇਗੀ ਵੀ ਜਾਂ ਨਹੀਂ।
Last Updated : Apr 28, 2019, 4:46 PM IST

ABOUT THE AUTHOR

...view details