ਮਾਨਸਾ: ਕੁਝ ਦਿਨ ਪਹਿਲਾਂ ਕਸਬਾ ਬੁਢਲਾਡਾ ਦੇ ਮਨਜੀਤ ਦੀ ਐੱਨਡੀਏ ਦਾ ਟੈਸਟ ਪਾਸ ਕਰਨ ਉਪਰੰਤ ਇੰਡੀਅਨ ਏਅਰ ਫੋਰਸ ਵਿੱਚ ਪਾਇਲਟ ਦੇ ਤੌਰ ’ਤੇ ਚੋਣ ਹੋਈ ਹੈ।
ਮਨਜੀਤ ਸ਼ੁਰੂ ਤੋਂ ਹੀ ਫ਼ੌਜ ਵਿੱਚ ਭਰਤੀ ਹੋਣ ਦੀ ਰੱਖਦਾ ਸੀ ਇੱਛਾ
ਮਾਨਸਾ: ਕੁਝ ਦਿਨ ਪਹਿਲਾਂ ਕਸਬਾ ਬੁਢਲਾਡਾ ਦੇ ਮਨਜੀਤ ਦੀ ਐੱਨਡੀਏ ਦਾ ਟੈਸਟ ਪਾਸ ਕਰਨ ਉਪਰੰਤ ਇੰਡੀਅਨ ਏਅਰ ਫੋਰਸ ਵਿੱਚ ਪਾਇਲਟ ਦੇ ਤੌਰ ’ਤੇ ਚੋਣ ਹੋਈ ਹੈ।
ਮਨਜੀਤ ਸ਼ੁਰੂ ਤੋਂ ਹੀ ਫ਼ੌਜ ਵਿੱਚ ਭਰਤੀ ਹੋਣ ਦੀ ਰੱਖਦਾ ਸੀ ਇੱਛਾ
ਮਨਜੀਤ ਵੱਲੋਂ ਇਹ ਸਫ਼ਲਤਾਂ ਹਾਸਲ ਕਰਨ ਮੌਕੇ ਘਰ ’ਚ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਜਿੱਥੇ ਪਰਿਵਾਰ ਪੁੱਤਰ ਦੀ ਇਸ ਸਫ਼ਲਤਾ ਤੋਂ ਖੁਸ਼ ਹੈ ਉਥੇ ਮਨਜੀਤ ਦੀ ਮਾਂ ਗੀਤਾ ਬਾਲਾ ਨੇ ਕਿਹਾ ਕਿ ਇਸ ਦੀ ਸ਼ੁਰੂ ਤੋਂ ਹੀ ਫ਼ੌਜ ਵਿੱਚ ਭਰਤੀ ਹੋਣ ਦੀ ਇੱਛਾ ਸੀ ਜਿਸਦੇ ਲਈ ਉਸ ਨੇ ਦਿਲ ਜਾਨ ਨਾਲ ਮਿਹਨਤ ਕੀਤੀ ਹੈ।
ਦੇਸ਼ ਦੀ ਸੇਵਾ ਕਰਨਾ ਮਾਣ ਵਾਲੀ ਗੱਲ-ਮਨਜੀਤ
ਉਸ ਨੇ ਦੱਸਿਆ ਕਿ ਸਾਲ 2019 ਵਿੱਚ ਬੀਐਸਸੀ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਹੀ ਉਹ ਇੰਡੀਅਨ ਏਅਰ ਫੋਰਸ ਵਿੱਚ ਬਤੌਰ ਪਾਇਲਟ ਭਰਤੀ ਹੋਣ ਦੀ ਤਿਆਰੀ ’ਚ ਰੁੱਝ ਗਿਆ ਸੀ। ਉਸ ਨੇ ਦੱਸਿਆ ਕਿ ਮੇਰੇ ਲਈ ਮਾਣ ਦੀ ਗੱਲ ਹੈ ਕਿ ਮੈਨੂੰ ਦੇਸ਼ ਸੇਵਾ ਕਰਨ ਦਾ ਮੌਕਾ ਮਿਲਿਆ ਹੈ।
ਇਸ ਮੌਕੇ ਪਿਤਾ ਕਰਨੈਲ ਸਿੰਘ ਨੇ ਮਨਜੀਤ ਦੀ ਇਸ ਸਫ਼ਲਤਾ ਲਈ ਅਧਿਆਪਕਾਂ ਦੀ ਵਧਾਈ ਕਬੂਲਦਿਆਂ ਕਿਹਾ ਕਿ ਉਨ੍ਹਾਂ ਦਾ ਪੁੱਤਰ ਭਾਰਤੀ ਹਵਾਈ ਫੌਜ ’ਚ ਭਰਤੀ ਹੋਣ ਲਈ ਲਗਾਤਾਰ ਮਿਹਨਤ ਕਰ ਰਿਹਾ ਸੀ। ਉਨ੍ਹਾਂ ਇਸ ਮੌਕੇ ਖੁਸ਼ੀ ਜਾਹਰ ਕਰਦਿਆ ਕਿਹਾ ਕਿ ਪਿਛੜਿਆ ਇਲਾਕਾ ਕਹੇ ਜਾਣ ਵਾਲੇ ਮਾਨਸਾ ’ਚ ਰਹਿ ਕੇ ਉਨ੍ਹਾਂ ਦਾ ਪੁੱਤਰ ਬਤੌਰ ਪਾਇਲਟ ਭਰਤੀ ਹੋਣ ’ਚ ਸਫ਼ਲ ਹੋਇਆ ਹੈ। ਉਨ੍ਹਾਂ ਕਿਹਾ ਕਿ ਮਨਜੀਤ ਆਉਣ ਵਾਲੇ ਸਮੇਂ ’ਚ ਹੋਰਨਾਂ ਨੌਜਵਾਨਾਂ ਲਈ ਵੀ ਪ੍ਰੇਰਣਾ-ਸ੍ਰੋਤ ਹੋਵੇਗਾ।