ਮਾਨਸਾ : ਮਾਨਸਾ ਵਿਖੇ ਇਕ ਸੰਸਥਾ ਦੁਆਰਾ ਕਰਵਾਏ ਗਏ ਸੈਮੀਨਾਰ ਵਿੱਚ ਸ਼ਿਰਕਤ ਕਰਨ ਦੇ ਲਈ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਪਹੁੰਚੇ ਜਿਥੇ ਮਾਨਸਾ ਜ਼ਿਲ੍ਹੇ ਅਤੇ ਨਾਲ ਲੱਗਦੇ ਜ਼ਿਲ੍ਹਿਆਂ ਤੋਂ ਵੀ ਔਰਤਾਂ ਇਨਸਾਫ ਦੇ ਲਈ ਮੁਨੀਸ਼ਾ ਗੁਲਾਟੀ ਕੋਲ ਫਰਿਆਦ ਲੈ ਕੇ ਆਈਆਂ ਪਰ ਮਨੀਸ਼ਾ ਗੁਲਾਟੀ ਜਿਥੇ ਪਹਿਲਾਂ ਹੀ ਆਪਣੇ ਸਮਾਗਮ ਦੇ ਵਿੱਚ ਲੇਟ ਪਹੁੰਚੇ ਅਤੇ ਉਨ੍ਹਾਂ ਸਟੇਜ ਉੱਤੋਂ ਔਰਤਾਂ ਤੋਂ ਮੁਆਫੀ ਵੀ ਮੰਗੀ ਉਥੇ ਇਨਸਾਫ ਦੇ ਲਈ ਆਈਆਂ ਔਰਤਾਂ ਨੇ ਕਿਹਾ ਕਿ ਮਨੀਸ਼ਾ ਗੁਲਾਟੀ ਸਿਰਫ਼ ਆਪਣਾ ਭਾਸ਼ਣ ਦੇ ਕੇ ਚਲਦੇ ਬਣੇ ਜਦੋਂ ਕਿ ਉਨ੍ਹਾਂ ਫਰਿਆਦਾਂ ਨਹੀਂ ਸੁਣੀਆਂ ਗਈਆਂ।
ਕਿਹਾ ਗਿਆ ਕਿ ਤੁਸੀਂ ਸ਼ਿਕਾਇਤਾਂ ਅਧਿਕਾਰੀਆਂ ਕੋਲ ਜਮ੍ਹਾ ਕਰਵਾਓ ਤੇ ਮੈਂ ਤੁਹਾਨੂੰ ਆਪਣੇ ਦਫ਼ਤਰ ਬੁਲਾਵਾਂਗੀ ਪਰ ਉਨ੍ਹਾਂ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਵੱਲੋਂ ਸਾਡੀ ਪਹਿਲਾਂ ਵੀ ਕੋਈ ਫਰਿਆਦ ਨਹੀਂ ਸੁਣੀ ਗਈ, ਜਿਸ ਦੇ ਚਲਦਿਆਂ ਸਟੇਜ ਉੱਪਰ ਹੱਲਾ ਹੋਣ ਦੇ ਕਾਰਨ ਮਨੀਸ਼ਾ ਗੁਲ੍ਹਾਟੀ ਸਮਾਗਮ ਵਿਚਕਾਰ ਹੀ ਛੱਡ ਕੇ ਚੱਲਦੀ ਬਣੀ।
ਉੱਥੇ ਹੀ ਇਨਸਾਫ ਦੇ ਲਈ ਆਈਆਂ ਔਰਤਾਂ ਵੱਲੋਂ ਜਿਥੇ ਮਨੀਸ਼ਾ ਗੁਲਾਟੀ ਦੇ ਇਸ ਸਮਾਗਮ ਵਿਚ ਆ ਕੇ ਇਨਸਾਫ ਦੀ ਉਮੀਦ ਲੈ ਕੇ ਆਈਆਂ ਔਰਤਾਂ ਨੇ ਰੋ-ਰੋ ਕੇ ਆਪਣਾ ਹਾਲ ਦੁਹਾਈ ਦਿੰਦਿਆਂ ਕਿਹਾ ਕਿ ਸ਼ਿਕਾਇਤਾਂ ਉਨ੍ਹਾਂ ਵੱਲੋਂ ਪਹਿਲਾਂ ਵੀ ਪੁਲਿਸ ਅਧਿਕਾਰੀਆਂ ਕੋਲ ਦਿੱਤੀਆਂ ਗਈਆਂ ਪਰ ਉਨ੍ਹਾਂ ਸ਼ਿਕਾਇਤਾਂ ਦਾ ਕੋਈ ਵੀ ਹੱਲ ਨਹੀਂ ਹੋਇਆ ਉੱਥੇ ਉਨ੍ਹਾਂ ਪੁਲਿਸ ਅਧਿਕਾਰੀਆਂ 'ਤੇ ਪੈਸੇ ਲੈਣ ਦਾ ਦੋਸ਼ ਲਗਾਇਆ ਅਤੇ ਉਥੇ ਉਨ੍ਹਾਂ ਵੱਲੋਂ ਪੁਲਿਸ ਦੇ ਖਿਲਾਫ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ ਉਨ੍ਹਾਂ ਮਨੀਸ਼ਾ ਗੁਲ੍ਹਾਟੀ ਸਾਹਮਣੇ ਫਰਿਆਦ ਕੀਤੀ ਕਿ ਪੁਲਿਸ ਅਧਿਕਾਰੀ ਸਾਹਮਣੇ ਖੜ੍ਹੇ ਹਨ ਉਨ੍ਹਾਂ 'ਤੇ ਖੁਦ ਤੁਸੀਂ ਕਾਰਵਾਈ ਕਰੋ ਕਿਉਂਕਿ ਪੈਸੇ ਮੰਗਣ ਵਾਲੇ ਪੁਲਿਸ ਅਧਿਕਾਰੀ ਵੀ ਇਸ ਸਮਾਗਮ ਦੇ ਵਿੱਚ ਮੌਜੂਦ ਹਨ।