ਮਾਨਸਾ:ਮਰਹੂਮ ਅਤੇ ਮਕਬੂਲ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਮੂਸੇਵਾਲਾ ਦੇ ਈ-ਮੇਲ ਅਕਾਊਂਟ ਰਾਹੀਂ ਧਮਕੀ ਦੇਣ ਵਾਲ਼ੇ ਸ਼ਖ਼ਸ ਨੂੰ ਅਦਾਲਤ ਨੇ ਜੇਲ੍ਹ ਭੇਜ ਦਿੱਤਾ (Mansa court sent to jail) ਹੈ।ਦੱਸ ਦਈਏ ਕਿ ਸਿੱਧੂ ਮੂਸੇ ਵਾਲਾ ਦੇ ਪਿਤਾ ਨੂੰ ਇੰਸਟਾਗ੍ਰਾਮ ਅਤੇ ਈ ਮੇਲ ਦੇ ਜ਼ਰੀਏ ਧਮਕੀ ਦੇਣ ਵਾਲੇ ਮੁਲਜ਼ਮ ਨੂੰ ਪੰਜਾਬ ਪੁਲਿਸ ਨੇ ਰਾਸਥਾਨ ਤੋਂ ਟਰੇਸ (Trace from path) ਕਰਨ ਮਗਰੋਂ ਗ੍ਰਿਫ਼ਤਾਰ ਕਰਕੇ ਮਾਨਸਾ ਲਿਆਂਦਾ ਸੀ।
ਮਾਨਸਾ ਲਿਆਉਣ ਮਗਰੋਂ ਪੁਲਿਸ ਨੇ ਅਦਾਲਤ ਵਿੱਚ ਪੇਸ਼ ਕਰਕੇ ਮੁਲਜ਼ਮ ਦਾ 5 ਦਿਨਾਂ ਦਾ ਰਿਮਾਂਡ ਹਾਸਿਲ ਕੀਤਾ ਅਤੇ ਰਿਮਾਂਡ ਖਤਮ ਹੋੇਣ ਮਗਰੋਂ ਮੁਲਜ਼ਮ ਨੂੰ ਮੁੜ ਤੋਂ ਅਦਾਲਤ ਵਿੱਚ ਪੇਸ਼ ਕੀਤਾ ਅਦਾਲਤ ਨੇ ਮੁਲਜ਼ਮ ਮਹੀਂਪਾਲ ਨੂੰ ਹੁਣ ਜੇਲ੍ਹ ਵਿੱਚ ਭੇਜ ਦਿੱਤਾ ਹੈ। ਦੱਸ ਦਈਏ ਕਿ ਮੂਸੇਵਾਲਾ ਦਾ ਕਤਲ ਤੋਂ ਬਾਅਦ ਉਨ੍ਹਾਂ ਦੇ ਪਿਤਾ ਆਪਣੇ ਪਿਤਾ ਆਪਣੇ ਪੁੱਤ ਨੂੰ ਇਨਸਾਫ਼ ਦਿਵਾਉਣ ਲਈ ਲਗਾਤਾਰ ਗੈਂਗਸਟਰਵਾਦ (gangsterism) ਖ਼ਿਲਾਫ਼ ਆਵਾਜ਼ ਬੁਲੰਦ ਕਰ ਰਹੇ ਹਨ।