ਲੁਧਿਆਣਾ: ਇੱਥੋਂ ਦੇ ਹੰਬੜਾ ਰੋਡ ਉੱਤੇ ਸਥਿਤ ਮਯੂਰ ਵਿਹਾਰ ਵਿੱਚ ਕੁਝ ਦਿਨ ਪਹਿਲਾਂ ਇਕੋ ਹੀ ਪਰਿਵਾਰ ਦੇ ਚਾਰ ਮੈਂਬਰਾਂ ਦੇ ਕਤਲ ਮਾਮਲੇ ਵਿੱਚ ਹੁਣ ਨਵਾਂ ਮੋੜ ਆ ਗਿਆ ਹੈ। ਪਰਿਵਾਰ ਦੇ 4 ਮੈਂਬਰਾਂ ਦਾ ਕਤਲ ਕਰਨ ਵਾਲੇ ਪਰਿਵਾਰ ਦੇ ਮੁਖੀ ਰਾਜੀਵ ਦੀ ਲਾਸ਼ ਬੀਤੇ ਦਿਨੀਂ ਜਗਰਾਉਂ ਲਾਈਨਾਂ ਤੋਂ ਬਰਾਮਦ ਹੋਈ ਹੈ।
ਲੁਧਿਆਣਾ ਇੱਕੋ ਹੀ ਪਰਿਵਾਰ ਦੇ ਚਾਰ ਮੈਂਬਰਾਂ ਦੇ ਕਤਲ ਮਾਮਲੇ 'ਚ ਨਵਾਂ ਮੋੜ
ਹੰਬੜਾ ਰੋਡ ਉੱਤੇ ਸਥਿਤ ਮਯੂਰ ਵਿਹਾਰ ਵਿੱਚ ਕੁਝ ਦਿਨ ਪਹਿਲਾਂ ਇਕੋ ਹੀ ਪਰਿਵਾਰ ਦੇ ਚਾਰ ਮੈਂਬਰਾਂ ਦੇ ਕਤਲ ਮਾਮਲੇ ਵਿੱਚ ਹੁਣ ਨਵਾਂ ਮੋੜ ਆ ਗਿਆ ਹੈ। ਪਰਿਵਾਰ ਦੇ 4 ਮੈਂਬਰਾਂ ਦਾ ਕਤਲ ਕਰਨ ਵਾਲੇ ਪਰਿਵਾਰ ਦੇ ਮੁਖੀ ਰਾਜੀਵ ਦੀ ਲਾਸ਼ ਬੀਤੇ ਦਿਨੀਂ ਜਗਰਾਉਂ ਲਾਈਨਾਂ ਤੋਂ ਬਰਾਮਦ ਹੋਈ ਹੈ।
ਏਡੀਸੀਪੀ ਸਮੀਰ ਵਰਮਾ ਨੇ ਦੱਸਿਆ ਕਿ ਮਯੂਰ ਵਿਹਾਰ ਵਿੱਚ ਪਰਿਵਾਰ ਦੇ ਚਾਰ ਮੈਂਬਰਾਂ ਦਾ ਕਤਲ ਕਰਨ ਤੋਂ ਬਾਅਦ ਉਨ੍ਹਾਂ ਵੱਲੋਂ ਪਰਿਵਾਰ ਦੇ ਮੁਖੀ ਰਾਜੀਵ ਉੱਤੇ ਕਤਲ ਕਰਨ ਦਾ ਮੁਕੱਦਮਾ ਦਰਜ ਕੀਤਾ ਸੀ ਪਰ ਬੀਤੇ ਦਿਨੀਂ ਜਗਰਾਉਂ ਲਾਈਨਾਂ ਤੋਂ ਰਾਜੀਵ ਦੀ ਲਾਸ਼ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਰਾਜੀਵ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ।
ਖੁਦਕੁਸ਼ੀ ਦੇ ਵਿੱਚ ਉਸ ਨੇ ਆਪਣੀ ਹੀ ਨੂੰਹ ਦੇ ਭਰਾ ਤੇ ਉਸ ਦੇ ਪਿਤਾ ਉੱਤੇ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ ਜਦਕਿ ਸੁਸਾਈਡ ਨੋਟ ਦੇ ਆਧਾਰ ਉੱਤੇ ਕੁੜਮ ਅਸ਼ੋਕ ਗੁਲਾਟੀ ਅਤੇ ਉਸ ਦੇ ਮੁੰਡੇ ਗੌਰਵ ਗੁਲਾਟੀ ਉੱਤੇ ਪਰਚਾ ਦਰਜ ਕਰ ਲਿਆ ਗਿਆ ਹੈ ਪਰ ਉਨ੍ਹਾਂ ਕਿਹਾ ਕਿ ਫਿਲਹਾਲ ਇਨ੍ਹਾਂ ਦੀ ਗ੍ਰਿਫ਼ਤਾਰੀ ਨਹੀਂ ਹੋਈ ਜਾਂਚ ਕਰਨ ਤੋਂ ਬਾਅਦ ਹੀ ਗ੍ਰਿਫਤਾਰੀ ਕੀਤੀ ਜਾਵੇਗੀ।