ਮਾਨਸਾ: ਕੋਰੋਨਾ ਵਾਇਰਸ ਦੀ ਮਹਾਂਮਾਰੀ ਨੇ ਮਨੁੱਖਤਾ ਦੀ ਜ਼ਿੰਦਗੀ ਦੀ ਚਾਲ ਰੋਕ ਕੇ ਰੱਖ ਦਿੱਤੀ ਹੈ, ਜਿਸ ਦੇ ਚੱਲਦਿਆਂ ਟ੍ਰੈਫਿਕ, ਫੈਕਟਰੀਆਂ ਬੰਦ ਹੋ ਗਈਆਂ ਹਨ। ਇਹ ਸਾਰਾ ਕੁਝ ਬੰਦ ਹੋਣ ਨਾਲ ਸਾਡਾ ਵਾਤਾਵਰਨ ਵੀ ਸ਼ੁੱਧ ਹੋ ਗਿਆ ਹੈ, ਜਿਸ ਦੇ ਚੱਲਦਿਆਂ ਹਰ ਇਨਸਾਨ ਅੱਜ ਸ਼ੁੱਧ ਵਾਤਾਵਰਨ ਦੀਆਂ ਗੱਲਾਂ ਕਰ ਰਿਹਾ ਹੈ। ਸ਼ੁੱਧ ਹੋਏ ਵਾਤਾਵਰਨ ਦੇ ਵਿੱਚ ਪੰਛੀ ਵੀ ਆਜ਼ਾਦ ਉਡਾਰੀਆਂ ਲਾ ਰਹੇ ਹਨ।
ਜਦੋਂ ਵੀ ਕੋਈ ਮਹਾਂਮਾਰੀ ਆਉਂਦੀ ਹੈ ਜਾਂ ਕੋਈ ਸੰਕਟ ਆਉਂਦਾ ਹੈ ਤਾਂ ਉਸ ਦੇ ਨਾਲ-ਨਾਲ ਸਾਨੂੰ ਨਵੇਂ ਚੈਲੇਂਜ ਮਿਲਦੇ ਹਨ ਅਜਿਹਾ ਕਹਿਣਾ ਹੈ ਕਿ ਸੇਵਾਮੁਕਤ ਪ੍ਰਦੂਸ਼ਣ ਕੰਟਰੋਲ ਬੋਰਡ ਪੰਜਾਬ ਦੇ ਐਸਸੀ ਅਤੇ ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਦਾ।
ਨਾਜ਼ਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਇਹ ਸੰਕਟ ਪੈਦਾ ਹੋਣ ਨਾਲ ਮਨੁੱਖ ਘਰ ਵਿੱਚ ਬੰਦ ਹੋ ਗਿਆ ਹੈ ਤੇ ਟ੍ਰੈਫਿਕ, ਫੈਕਟਰੀਆਂ ਬੰਦ ਹੋ ਗਈਆਂ ਹਨ, ਜਿਸ ਨਾਲ ਹਵਾ ਦਾ ਮਿਆਰ ਬਹੁਤ ਵਧੀਆ ਹੋ ਗਿਆ ਹੈ ਅਤੇ ਅੰਤਰਾਸ਼ਟਰੀ ਪੱਧਰ 'ਤੇ ਪ੍ਰਦੂਸ਼ਣ ਬਹੁਤ ਘੱਟ ਹੋ ਗਿਆ ਹੈ। ਦੂਜਾ ਸਾਡੇ ਜਿਹੜੇ ਪਾਣੀ ਦੇ ਸਰੋਤ ਹਨ, ਜਿਨ੍ਹਾਂ ਨਦੀਆਂ ਨਾਲਿਆਂ ਦੇ ਵਿੱਚ ਕੈਮੀਕਲ ਫੈਕਟਰੀਆਂ ਦਾ ਪਾਣੀ ਪੈਂਦਾ ਸੀ ਤੇ ਫੈਕਟਰੀਆਂ ਦੇ ਬੰਦ ਹੋਣ ਕਾਰਨ ਅੱਜ ਸਾਡੇ ਨਦੀਆਂ ਨਾਲਿਆਂ ਦੇ ਵਿੱਚ ਵੀ ਪਾਣੀ ਸਾਫ਼ ਵਗ ਰਿਹਾ ਹੈ।
ਇਹ ਵੀ ਪੜੋ: ਕੋਵਿਡ-19: ਭਾਜਪਾ ਸਰਕਾਰ ਖਿਲਾਫ਼ 1 ਮਈ ਨੂੰ ਪ੍ਰਦਰਸ਼ਨ ਕਰੇਗੀ ਪੰਜਾਬ ਕਾਂਗਰਸ
ਉਨ੍ਹਾਂ ਕਿਹਾ ਕਿ ਹੁਣ ਜ਼ਰੂਰਤ ਹੈ ਸ਼ੁੱਧ ਵਾਤਾਵਰਨ ਨੂੰ ਅੱਗੇ ਤੋਂ ਇਸੇ ਤਰ੍ਹਾਂ ਰੱਖਣ ਦੀ ਅਤੇ ਵਾਤਾਵਰਨ ਵੱਲ ਧਿਆਨ ਦੇਣ ਦੀ।