ਮਾਨਸਾ : ਪ੍ਰਸਿੱਧ ਮਰਹੂਮ ਸਿੰਗਰ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਉਸਦੇ ਪਿੰਡ ਮੂਸਾ ਵਿਖੇ ਇਕ ਲਾਇਬ੍ਰੇਰੀ ਤਿਆਰ ਕੀਤੀ ਜਾ ਰਹੀ ਹੈ। ਇਸ ਲਾਇਬ੍ਰੇਰੀ ਦਾ ਨੀਂਹ ਪੱਥਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵਲੋਂ ਰੱਖਿਆ ਗਿਆ ਹੈ। ਇਸ ਮੌਕੇ ਉਨ੍ਹਾਂ ਵਲੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਇਸ ਲਾਇਬ੍ਰੇਰੀ ਉੱਤੇ ਆਉਣ ਵਾਲੇ ਖਰਚ ਤੇ ਹੋਰ ਵੇਰਵੇ ਵੀ ਸਾਂਝੇ ਕੀਤੇ ਗਏ ਹਨ।
20 ਲੱਖ ਆਵੇਗਾ ਖਰਚ: ਸਿੱਧੂ ਮੂਸੇਵਾਲਾ ਦੇ ਪਿਤਾ ਨੇ ਦੱਸਿਆ ਕਿ ਇਸ ਕਿਤਾਬਘਰ ਦੇ ਨਿਰਮਾਣ ਉੱਤੇ ਕਰੀਬ ਵੀਹ ਲੱਖ ਰੁਪਏ ਦਾ ਖਰਚ ਆਵੇਗਾ। ਉਨ੍ਹਾਂ ਕਿਹਾ ਕਿਪੰਜਾਬੀ ਗਾਇਕ ਅਤੇ ਪੁੱਤਰ ਸਿੱਧੂ ਮੂਸੇ ਦੀ ਸੋਚ ਨੂੰ ਅੱਗੇ ਵਧਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡ (Library in Moosa Pind) ਵਿੱਚ ਜੋ ਲਾਇਬ੍ਰੇਰੀ ਤਿਆਰ ਰਹੀ ਹੈ, ਇਸਦਾ ਨੌਜਵਾਨਾਂ ਨੂੰ ਸਭ ਤੋਂ ਵੱਧ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਕਿਤਾਬਾਂ ਜਿੰਦਗੀ ਦਾ ਸਰਮਾਇਆ ਹੁੰਦੀਆਂ ਹਨ ਤੇ ਇਨਸਾਨ ਨੂੰ ਕਿਤਾਬਾਂ ਤੋਂ ਹੀ ਸੋਝੀ ਤੇ ਗਿਆਨ ਮਿਲਦਾ ਹੈ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਇਸ ਲਾਇਬ੍ਰੇਰੀ ਦਾ ਲਾਹਾ ਲੈ ਸਕਦਾ ਹੈ। ਉਹਨਾ ਕਿਹਾ ਕਿ ਜੋ ਗਿਆਨ ਲਾਇਬ੍ਰੇਰੀ ਵਿਚੋਂ ਮਿਲ ਸਕਦਾ ਉਹ ਸੋਸ਼ਲ ਮੀਡੀਆ ਤੋ ਨਹੀਂ ਮਿਲ ਸਕਦਾ। ਉਨ੍ਹਾਂ ਕਿਹਾ ਕਿ ਖੇਤੀਬਾੜੀ ਅਤੇ ਹੋਰ ਗਿਆਨ ਨਾਲ ਸਬੰਧਤ ਕਿਤਾਬਾਂ ਇਸ ਲਾਇਬ੍ਰੇਰੀ ਵਿੱਚ ਰੱਖੀਆ ਜਾਣਗੀਆਂ।