ਪੰਜਾਬ

punjab

By

Published : Aug 15, 2021, 2:16 PM IST

ETV Bharat / state

ਝੰਡਾ ਲਹਿਰਾਉਣ ਦੀ ਰਸਮ ਮੌਕੇ ਸੁਣੋ ਕੀ ਬੋਲੇ ਮੰਤਰੀ ਗੁਰਪ੍ਰੀਤ ਕਾਂਗੜ

ਪੂਰੇ ਦੇਸ਼ ਵਿੱਚ ਅਜ਼ਾਦੀ ਦਿਹਾੜਾ ਪੂਰੇ ਜ਼ੋਸ ਨਾਲ ਮਨਾਇਆ ਜਾ ਰਿਹਾ ਹੈ। ਇਸ ਤਹਿਤ ਹੀ 75 ਵੇਂ ਆਜ਼ਾਦੀ ਦਿਵਸ ਮੌਕੇ ਮਾਨਸਾ ਦੇ ਖੇਡ ਸਟੇਡੀਅਮ ਵਿਖੇ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਵੱਲੋਂ ਝੰਡਾ ਲਹਿਰਾਇਆ ਗਿਆ।

ਝੰਡਾ ਲਹਿਰਾਉਣ ਦੀ ਰਸਮ ਮੌਕੇ ਸੁਣੋ  ਗੁਰਪ੍ਰੀਤ ਕਾਂਗੜ ਨੇ ਕੀ ਕਿਹਾ
ਝੰਡਾ ਲਹਿਰਾਉਣ ਦੀ ਰਸਮ ਮੌਕੇ ਸੁਣੋ ਗੁਰਪ੍ਰੀਤ ਕਾਂਗੜ ਨੇ ਕੀ ਕਿਹਾ

ਮਾਨਸਾ: ਪੂਰੇ ਦੇਸ਼ ਵਿੱਚ ਅਜ਼ਾਦੀ ਦਿਹਾੜਾ ਪੂਰੇ ਜ਼ੋਸ ਨਾਲ ਮਨਾਇਆ ਜਾ ਰਿਹਾ ਹੈ। ਇਸ ਤਹਿਤ 75ਵੇਂ ਆਜ਼ਾਦੀ ਦਿਵਸ ਮੌਕੇ ਮਾਨਸਾ ਦੇ ਖੇਡ ਸਟੇਡੀਅਮ ਵਿਖੇ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਵੱਲੋਂ ਝੰਡਾ ਲਹਿਰਾਇਆ ਗਿਆ। ਇਸ ਮੌਕੇ ਉਨ੍ਹਾਂ ਦੇਸ਼ ਵਾਸੀਆਂ ਨੂੰ ਸੰਦੇਸ਼ ਦਿੱਤਾ ਕਿ ਅੱਜ 75 ਵੇਂ ਆਜ਼ਾਦੀ ਦਿਵਸ ਦੇ ਮੌਕੇ ਵੀ ਦੇਸ਼ ਆਜ਼ਾਦੀ ਦਾ ਨਿੱਘ ਮਾਣ ਰਿਹਾ ਹੈ। ਸਾਡੇ ਸ਼ਹੀਦਾਂ ਨੇ ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦ ਕਰਵਾਇਆ ਹੈ। ਜਿਸ ਦਾ ਅਸੀਂ ਨਿੱਘ ਮਾਣ ਰਹੇ ਹਾਂ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਜਿੱਥੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਗਿਆ ਹੈ। ਉਥੇ ਹੀ ਸੂਬੇ ਦੇ ਵਿਕਾਸ ਦੇ ਲਈ ਵੀ ਸਰਕਾਰ ਤਤਪਰ ਹੈ। ਸੂਬੇ ਨੂੰ ਬੁਲੰਦੀਆਂ 'ਤੇ ਲੈ ਕੇ ਜਾਣ ਦੇ ਲਈ ਵਿਕਾਸ ਜ਼ੋਰਾਂ ‘ਤੇ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਵਿੱਚ ਸਾਡੇ ਸ਼ਹੀਦਾਂ ਦਾ ਵੱਡਾ ਯੋਗਦਾਨ ਹੈ। ਜਿਸਦੇ ਲਈ 15 ਅਗਸਤ ਦੇ ਦਿਨ ਅਸੀਂ ਆਜ਼ਾਦੀ ਦਿਵਸ ਮਨ੍ਹਾਂ ਰਹੇ ਹਾਂ।

ਝੰਡਾ ਲਹਿਰਾਉਣ ਦੀ ਰਸਮ ਮੌਕੇ ਸੁਣੋ ਗੁਰਪ੍ਰੀਤ ਕਾਂਗੜ ਨੇ ਕੀ ਕਿਹਾ

ਇਸ ਮੌਕੇ ਕੋਵਿਡ ਦੇ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਇਸ ਵਾਰ ਬੱਚਿਆਂ ਦਾ ਰੰਗਾ ਰੰਗ ਪ੍ਰੋਗਰਾਮ ਵੀ ਨਹੀਂ ਕਰਵਾਇਆ ਗਿਆ ਜਦੋਂ ਕਿ ਸਿਰਫ਼ ਸਨਮਾਨਯੋਗ ਸ਼ਖਸੀਅਤਾਂ ਨੂੰ ਸਨਮਾਨਤ ਕੀਤਾ ਗਿਆ।

ਇਹ ਵੀ ਪੜ੍ਹੋ:-75 ਵਾਂ ਸੁਤੰਤਰਤਾ ਦਿਵਸ: PM ਮੋਦੀ ਨੇ ਕੀਤੇ ਵੱਡੇ ਐਲਾਨ

ABOUT THE AUTHOR

...view details