ਮਾਨਸਾ: ਬਿਜਲੀ ਸੰਕਟ ਨਾਲ ਜੂਝ ਰਹੇ ਪੰਜਾਬ ਵਾਸੀਆਂ ਦੇ ਲਈ ਰਾਹਤ ਦੀ ਖ਼ਬਰ ਆਈ ਹੈ, ਕਿਉਂਕਿ ਬਣਾਂਵਾਲਾ ਥਰਮਲ ਪਲਾਂਟ ਦਾ ਯੂਨਿਟ ਨੰਬਰ ਦੋ ਚਾਲੂ ਹੋ ਗਿਆ ਹੈ।ਪਿਛਲੇ ਦਿਨੀਂ ਤਲਵੰਡੀ ਸਾਬੋ ਪਾਵਰ ਲਿਮਿਟਡ ਦੇ ਤਿੰਨੋਂ ਯੂਨਿਟ ਬੰਦ ਹੋਣ ਕਾਰਨ ਬਿਜਲੀ ਦਾ ਸੰਕਟ ਗਹਿਰਾ ਹੋ ਗਿਆ ਸੀ. ਟੈਕਨੀਕਲ ਮਾਹਿਰਾਂ ਦੀ ਤਕਨੀਕ ਦੇ ਚੱਲਦਿਆਂ ਯੂਨਿਟ ਨੰਬਰ ਦੋ ਚਾਲੂ ਹੋ ਗਿਆ ਹੈ। ਜਿਸ ਨੇ ਬਿਜਲੀ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਥਰਮਲ ਅਧਿਕਾਰੀਆਂ ਦਾ ਕਹਿਣਾ ਹੈ, ਕਿ ਜਲਦ ਹੀ ਬੰਦ ਪਏ ਦੂਸਰੇ ਦੋ ਯੂਨਿਟਾਂ ਨੂੰ ਵੀ ਚਾਲੂ ਕਰ ਦਿੱਤਾ ਜਾਵੇਗਾ, ਅਤੇ ਬਿਜਲੀ ਉਤਪਾਦਨ ਸ਼ੁਰੂ ਹੋ ਜਾਵੇਗਾ।
ਤਲਵੰਡੀ ਸਾਬੋ ਪਾਵਰ ਲਿਮਿਟਡ ਦੇ ਪੀ.ਆਰ.ਓ ਮੈਡਮ ਕ੍ਰਿਤਿਕਾ ਨੇ ਦੱਸਿਆ, ਕਿ ਯੂਨਿਟ ਨੰਬਰ ਦੋ ਚਾਲੂ ਹੋ ਗਿਆ ਹੈ। ਜਿਸ ਨੇ ਬਿਜਲੀ ਉਤਪਾਦਨ ਸ਼ੁਰੂ ਕਰ ਦਿੱਤਾ ਹੈ, ਉਨ੍ਹਾਂ ਦੱਸਿਆ ਕਿ ਯੂਨਿਟ ਨੰਬਰ ਇੱਕ ਵੀ ਜਲਦੀ ਚਾਲੂ ਹੋ ਜਾਵੇਗਾ। ਜਿਸ ਦੀ ਇੰਜਨੀਅਰਾਂ ਵੱਲੋਂ ਰਿਪੇਅਰ ਜਾਰੀ ਹੈ। ਯੂਨਿਟ ਨੰਬਰ ਤਿੰਨ ਜਿਸਦੇ ਕਿ ਚਾਈਨਾ ਤੋਂ ਪੁਰਜ਼ੇ ਮੰਗਵਾਏ ਗਏ ਹਨ। ਉਹ ਤਲਵੰਡੀ ਸਾਬੋ ਪਾਵਰ ਲਿਮਟਿਡ ਵਿੱਚ ਪਹੁੰਚ ਚੁੱਕੇ ਹਨ, ਅਤੇ ਯੂਨਿਟ ਨੰਬਰ ਤਿੰਨ ਵੀ 26 ਜੁਲਾਈ ਤੱਕ ਚੱਲਣ ਦੀ ਉਮੀਦ ਹੈ।
ਦੱਸ ਦਈਏ ਕਿ ਤਲਵੰਡੀ ਸਾਬੋ ਪਾਵਰ ਲਿਮਿਟਡ 1980 ਮੈਗਾਵਾਟ ਦਾ ਥਰਮਲ ਹੈ, ਜੋ ਕਿ ਜਿਸ ਦੇ ਯੂਨਿਟ ਵਿੱਚ ਖਰਾਬੀ ਆਉਣ ਕਾਰਨ ਇਸ ਦੇ ਤਿੰਨੋਂ ਯੂਨਿਟ ਬੰਦ ਹੋ ਚੁੱਕੇ ਸਨ। ਥਰਮਲ ਦੇ ਅਧਿਕਾਰੀਆਂ ਦਾ ਕਹਿਣਾ ਹੈ, ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿਚ ਬਿਜਲੀ ਦਾ ਸੰਕਟ ਨਹੀਂ ਰਹੇਗਾ ਕਿਉਂਕਿ ਜਲਦ ਹੀ ਤਲਵੰਡੀ ਸਾਬੋ ਪਾਵਰ ਲਿਮਿਟਡ ਦੇ ਇਹ ਤਿੰਨੋਂ ਯੂਨਿਟ ਬਿਜਲੀ ਉਤਪਾਦਨ ਕਰਨਾ ਸ਼ੁਰੂ ਕਰ ਦੇਣਗੇ।
ਤਲਵੰਡੀ ਸਾਬੋ ਪਾਵਰ ਲਿਮਿਟਡ ਦਾ ਨੰਬਰ 2 ਯੂਨਿਟ ਚਾਲੂ - ਬਿਜਲੀ ਉਤਪਾਦਨ
ਤਲਵੰਡੀ ਸਾਬੋ ਪਾਵਰ ਲਿਮਿਟਡ ਦੇ ਬੰਦ ਪਏ ਤਿੰਨ ਯੂਨਿਟਾਂ ਵਿੱਚੋਂ ਟੈਕਨੀਕਲ ਮਾਹਿਰਾਂ ਦੀ ਤਕਨੀਕ ਦੇ ਚੱਲਦਿਆਂ ਨੰਬਰ 2 ਯੂਨਿਟ ਚਾਲੂ ਕਰ ਦਿੱਤਾ ਹੈ।
ਤਲਵੰਡੀ ਸਾਬੋ ਪਾਵਰ ਲਿਮਿਟਡ ਦਾ ਨੰਬਰ 2 ਯੂਨਿਟ ਚਾਲੂ