ਮਾਨਸਾ: ਕਿਸਾਨਾਂ ਨੇ ਕਣਕ ਦੀ ਕਟਾਈ ਅਤੇ ਤੂੜੀ ਦੀ ਸਾਂਭ ਸੰਭਾਲ ਦਾ ਕੰਮ ਨਿਪਟਾ ਲਿਆ ਹੈ ਤੇ ਕੁਝ ਦਿਨਾਂ ਤੱਕ ਨਰਮੇ ਦੀ ਬਿਜਾਈ ਦਾ ਕੰਮ ਸੁਰੂ ਹੋ ਜਾਵੇਗਾ। ਕਿਸਾਨ ਰੌਣੀ ਕਰਨ ਦੇ ਲਈ ਨਹਿਰੀ ਪਾਣੀ ਦੀ ਉਡੀਕ ਕਰ ਰਹੇ ਹਨ ਪਰ ਰਜਬਾਹਿਆਂ ਵਿੱਚ ਪਾਣੀ ਨਾ ਆਉਣ ਕਾਰਨ ਕਿਸਾਨ ਮਜਬੂਰੀ ਵੱਸ ਡੀਜ਼ਲ ਫੂਕਣ ਲਈ ਮਜਬੂਰ ਹਨ ਤੇ ਨਰਮੇ ਦੀ ਬਿਜਾਈ ਵੀ ਪਛੜ ਰਹੀ ਹੈ।
ਨਹਿਰੀ ਵਿਭਾਗ ਦੁਆਰਾ ਪਾਣੀ ਦੀ ਸਪਲਾਈ ਰੋਕੇ ਜਾਣ ਕਾਰਨ ਪਛੜ ਰਹੀ ਨਰਮੇ ਦੀ ਬਿਜਾਈ
ਕਿਸਾਨਾਂ ਨੇ ਕਣਕ ਦੀ ਕਟਾਈ ਅਤੇ ਤੂੜੀ ਦੀ ਸਾਂਭ ਸੰਭਾਲ ਦਾ ਕੰਮ ਨਿਪਟਾ ਲਿਆ ਹੈ ਤੇ ਕੁਝ ਦਿਨਾਂ ਤੱਕ ਨਰਮੇ ਦੀ ਬਿਜਾਈ ਦਾ ਕੰਮ ਸੁਰੂ ਹੋ ਜਾਵੇਗਾ।
ਬੰਦ ਪਈ ਨਹਿਰੀ ਪਾਣੀ ਦੀ ਸਪਲਾਈ
ਕਿਸਾਨਾਂ ਨੇ ਸਰਕਾਰ ਤੋਂ ਤਰੁੰਤ ਨਹਿਰੀ ਪਾਣੀ ਛੱਡਣ ਦੀ ਮੰਗ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਛੱਡ ਕੇ ਬਦਲਵੀਆਂ ਫਸਲਾਂ ਦੀ ਬਿਜਾਈ ਕਰਨ ਲਈ ਕਹਿ ਰਹੀ ਹੈ ਪਰ ਨਹਿਰੀ ਨਾ ਆਉਣ ਕਾਰਨ ਨਰਮੇ ਦੀ ਬਿਜਾਈ ਪਛੜ ਜਾਵੇਗੀ ਤੇ ਕਿਸਾਨ ਮਜਬੂਰੀ ਵਸ ਝੋਨਾ ਬੀਜਣਗੇ ਉਨਾ ਤੁਰੰਤ ਨਹਿਰੀ ਪਾਣੀ ਦੇਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਮੰਤਰੀ ਮੰਡਲ ਦੀ ਬੈਠਕ ’ਚ ਸ਼ਾਮਲ ਨਹੀਂ ਹੋਏ ਸੁਖਜਿੰਦਰ ਰੰਧਾਵਾ