ਮਾਨਸਾ:ਬਾਜ਼ਾਰਾਂ ਵਿੱਚ ਕਰਵਾ ਚੌਥ ਦੇ ਵਰਤ ਤੋਂ ਪਹਿਲਾਂ ਰੌਣਕਾਂ ਹੀ ਰੌਣਕਾਂ ਨਜ਼ਰ ਆ ਰਹੀਆਂ ਹਨ। ਹਰ ਪਾਸੇ ਔਰਤਾਂ ਮਹਿੰਦੀ ਲਗਵਾਉਂਦੀਆਂ ਨਜ਼ਰ ਆਈਆਂ। ਕਈ ਬਿਊਟੀ ਪਾਰਲਰਾਂ ਉੱਤੇ ਬੈਠ ਕੇ ਸੱਜ ਰਹੀਆਂ ਹਨ। ਔਰਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਰਵਾ ਚੌਥ ਦੇ ਵਰਤ ਦੀ ਉਡੀਕ ਮਹੀਨਾ ਪਹਿਲਾਂ ਰਹਿੰਦੀ ਹੈ। ਔਰਤਾਂ ਨੂੰ ਇਸ ਵਰਤ ਦੇ ਮੌਕੇ ਨਵੇਂ ਸੂਟ ਖ਼ਰੀਦਣ ਅਤੇ ਮਹਿੰਦੀ ਲੱਗਵਾ ਕੇ ਸਜਣ ਦਾ ਇੱਕ ਬਹੁਤ ਵਧੀਆ ਤਿਹਾਰ ਸਪੈਸ਼ਲ ਔਰਤਾਂ ਦੇ ਲਈ ਹੁੰਦਾ ਹੈ।
ਕਿਸੇ ਦਾ ਪਹਿਲਾਂ ਤੇ ਕਿਸੇ ਚੌਥਾਂ ਵਰਤ:ਮਹਿੰਦੀ ਲਗਵਾਉਣ ਆਈਆਂ ਔਰਤਾਂ ਨੇ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਕਰਵਾ ਚੌਥ ਦਾ ਵਰਤ ਰੱਖ ਰਹੀਆਂ ਹਨ ਅਤੇ ਇਸ ਵਰਤ ਦੀ ਉਨ੍ਹਾਂ ਨੂੰ ਬੇਸਬਰੀ ਨਾਲ ਉਡੀਕ ਹੁੰਦੀ ਹੈ। ਇਸ ਦੇ ਤਹਿਤ ਅੱਜ ਬਾਜ਼ਾਰਾਂ ਵਿੱਚ ਹਰ ਪਾਸੇ ਔਰਤਾਂ ਮਹਿੰਦੀ ਲਗਵਾ ਰਹੀਆਂ ਹਨ। ਉੱਥੇ ਹੀ, ਪਹਿਲਾ ਵਰਤ ਰੱਖਣ ਵਾਲੀਆਂ ਲੜਕੀਆਂ ਵੀ ਕਾਫੀ ਉਤਸ਼ਾਹਿਤ ਹਨ। ਮਹਿੰਦੀ ਲਗਵਾਉਣ ਆਈਆਂ ਔਰਤਾਂ ਦਾ ਕਹਿਣਾ ਹੈ ਕਿ ਇਹ ਵਰਤ ਸਾਰੀਆਂ ਵਿਆਹੁਤਾ ਲਈ ਜ਼ਰੂਰੀ ਹੁੰਦਾ ਹੈ। ਕਿਸੇ ਦਾ ਚੌਥਾਂ ਤੇ ਕਿਸੇ ਦਾ ਤਾਂ 23 ਵਾਂ ਕਰਵਾ ਚੌਥ ਦਾ ਵਰਤ ਹੈ।