ਪੰਜਾਬ

punjab

ETV Bharat / state

ਕਾਂਗੜ ਵੱਲੋਂ ਸਕੂਲ ਦਾ ਉਦਘਾਟਨ - ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਬਾਰੀ ਕਾਂਡ

ਪੰਜਾਬ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅੱਜ ਮਾਨਸਾ ਦੇ ਇੱਕ ਪਿੰਡ ਖਿਆਲਾ ਕਲਾਂ ਪਹੁੰਚੇ ਜਿਥੇ ਉਨ੍ਹਾਂ “ਦ ਰਾਇਲ ਗਰੁੱਪ ਆਫ਼ ਇੰਸਟੀਚਿਊਟਜ਼” ਦੁਆਰਾ ਸਥਾਪਤ “ਰਾਇਲ ਗਲੋਬਲ ਸਕੂਲ” ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਬਾਰੀ ਕਾਂਡ ਦੀ ਜਾਂਚ ਮੁਕੰਮਲ ਕਰਨ ਬਾਰੇ ਐਸਆਈਟੀ ਮੈਂਬਰ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਬਿਆਨ 'ਤੇ ਕਾਂਗੜ ਨੇ ਕਿਹਾ ਕਿ ਪਿਛਲੇ ਦਿਨੀਂ ਭਾਜਪਾ ਅਤੇ ਅਕਾਲੀ ਸਰਕਾਰ ਨੇ ਮਾਮਲੇ ਦੀ ਜਾਂਚ ਨੂੰ ਲੈ ਕੇ ਬਹੁਤ ਸਾਰੀਆਂ ਅਟਕਲਾਂ ਲਗਾਈਆਂ ਸਨ ਤਾਂ ਕਿ ਜਾਂਚ ਸਹੀ ਨਾ ਹੋ ਸਕੇ। ਇਸ ਲਈ ਪੰਜਾਬ ਸਰਕਾਰ ਨੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਲੈ ਕੇ ਐੱਸਆਈਟੀ ਤੋਂ ਕਰਵਾਈ।

ਕਾਂਗੜ ਵੱਲੋਂ ਸਕੂਲ ਦਾ ਉਦਘਾਟਨ
ਕਾਂਗੜ ਵੱਲੋਂ ਸਕੂਲ ਦਾ ਉਦਘਾਟਨ

By

Published : Mar 16, 2021, 5:34 PM IST

ਮਾਨਸਾ: ਪੰਜਾਬ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅੱਜ ਮਾਨਸਾ ਦੇ ਇੱਕ ਪਿੰਡ ਖਿਆਲਾ ਕਲਾਂ ਪਹੁੰਚੇ ਜਿਥੇ ਉਨ੍ਹਾਂ “ਦ ਰਾਇਲ ਗਰੁੱਪ ਆਫ਼ ਇੰਸਟੀਚਿਊਟਜ਼” ਦੁਆਰਾ ਸਥਾਪਤ “ਰਾਇਲ ਗਲੋਬਲ ਸਕੂਲ” ਦਾ ਉਦਘਾਟਨ ਕੀਤਾ।

ਇਸ ਮੌਕੇ ਉਨ੍ਹਾਂ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਬਾਰੀ ਕਾਂਡ ਦੀ ਜਾਂਚ ਮੁਕੰਮਲ ਕਰਨ ਬਾਰੇ ਐਸਆਈਟੀ ਮੈਂਬਰ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਬਿਆਨ 'ਤੇ ਕਾਂਗੜ ਨੇ ਕਿਹਾ ਕਿ ਪਿਛਲੇ ਦਿਨੀਂ ਭਾਜਪਾ ਅਤੇ ਅਕਾਲੀ ਸਰਕਾਰ ਨੇ ਮਾਮਲੇ ਦੀ ਜਾਂਚ ਨੂੰ ਲੈ ਕੇ ਬਹੁਤ ਸਾਰੀਆਂ ਅਟਕਲਾਂ ਲਗਾਈਆਂ ਸਨ ਤਾਂ ਕਿ ਜਾਂਚ ਸਹੀ ਨਾ ਹੋ ਸਕੇ। ਇਸ ਲਈ ਪੰਜਾਬ ਸਰਕਾਰ ਨੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਲੈ ਕੇ ਐਸਆਈਟੀ ਤੋਂ ਕਰਵਾਈ।

ਕਾਂਗੜ ਵੱਲੋਂ ਸਕੂਲ ਦਾ ਉਦਘਾਟਨ

ਉਨ੍ਹਾਂ ਭਰੋਸਾ ਦਿਵਾਇਆ ਕਿ ਜਿਹੜਾ ਵੀ ਦੋਸ਼ੀ ਹੋਵੇਗਾ, ਉਸ ਨੂੰ ਸਜ਼ਾ ਜ਼ਰੂਰ ਮਿਲੇਗੀ। ਇਸ ਮੌਕੇ ਉਨ੍ਹਾਂ ਹਲਕਾ ਖੇਮਕਰਨ 'ਚ ਸਾਬਕਾ ਕੈਬਿਨੇਟ ਮੰਤਰੀ ਆਦੇਸ਼ ਪ੍ਰਤਾਪ ਕੈਰੋਂ ਅਤੇ ਵਿਰਸਾ ਸਿੰਘ ਵਲਟੋਹਾ ਦਰਮਿਆਨ ਸਬਦੀ ਜੰਗ ਬਾਰੇ ਗੱਲ ਕਰਦਿਆਂ ਕਾਂਗੜ ਨੇ ਕਿਹਾ ਕਿ ਅਕਾਲੀ ਦਲ ਨੇ ਪਿਛਲੇ 10 ਸਾਲਾਂ 'ਚ ਵੱਡੀਆਂ ਗਲਤੀਆਂ ਕੀਤੀਆਂ ਹਨ।

ਇਸ ਲਈ ਅਕਾਲੀ ਆਪਸ ਵਿੱਚ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ 2022 ਚੋਣਾਂ ਵਿੱਚ ਲੋਕ ਇਨ੍ਹਾਂ ਨੂੰ ਪਿੰਡਾਂ ਵਿੱਚ ਦਾਖਲ ਨਹੀਂ ਹੋਣ ਦੇਣਗੇ।

ABOUT THE AUTHOR

...view details