ਮਾਨਸਾ:ਪੰਜਾਬ ਵਿੱਚ ਕਣਕ ਦੀ ਕਟਾਈ ਦਾ ਕੰਮ (Wheat harvesting work in Punjab) ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਅੱਗ ਲੱਗਣ ਦੀਆਂ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅੱਗ ਲੱਗਣ ਦੀਆਂ ਘਟਨਾਵਾਂ ‘ਤੇ ਕਾਬੂ ਪਾਉਣ ਦੇ ਲਈ ਮਾਨਸਾ ਜ਼ਿਲ੍ਹੇ (Mansa district) ਦੇ 243 ਪਿੰਡਾਂ ਲਈ ਮਹਿਜ਼ 3 ਫਾਇਰ ਗੱਡੀਆਂ ਹਨ। ਜਿਨ੍ਹਾਂ ਵਿੱਚ 2 ਮਾਨਸਾ ਅਤੇ ਇੱਕ ਸਰਦੂਲਗੜ੍ਹ ਹੈ, ਜਦੋਂ ਕਿ ਮਾਨਸਾ ਵਿਖੇ 16 ਕਰਮਚਾਰੀਆਂ ਦੀ ਵੀ ਘਾਟ ਹੈ।
ਫਾਇਰ ਬ੍ਰਿਗੇਡ ਦੀਆਂ ਗੱਡੀਆਂ (Fire brigade vehicles) ਅਕਸਰ ਹੀ ਅੱਗ ਲੱਗਣ ਦੀਆਂ ਘਟਨਾਵਾਂ ਸਮੇਂ ਅੱਗ ‘ਤੇ ਕਾਬੂ ਪਾਉਣ ਦੇ ਲਈ ਇਸਤੇਮਾਲ ਕੀਤੀਆਂ ਜਾਂਦੀਆਂ ਹਨ, ਜਦੋਂ ਹੁਣ ਕਣਕ ਦੀ ਕਟਾਈ ਦਾ ਕੰਮ ਸ਼ੁਰੂ ਹੋ ਗਿਆ ਹੈ ਤਾਂ ਅਜਿਹੇ ਵਿੱਚ ਮਾਨਸਾ ਜ਼ਿਲ੍ਹੇ ਦੇ 243 ਪਿੰਡਾਂ ਦੇ ਲਈ ਮਹਿਜ਼ ਤਿੰਨ ਫਾਇਰ ਗੱਡੀਆਂ ਹਨ, ਜਿਨ੍ਹਾਂ ਵਿੱਚ 2 ਮਾਨਸਾ ਤੇ ਸਰਦੂਲਗੜ੍ਹ ਆਏ ਜਦੋਂ ਕਿ ਬੁਢਲਾਡਾ ਸਬ ਡਿਵੀਜ਼ਨ ਦੇ ਵਿੱਚ ਕੋਈ ਵੀ ਗੱਡੀ ਨਹੀਂ ਹੈ।
ਫਾਇਰ ਅਫ਼ਸਰ ਰੁਪਿੰਦਰਪਾਲ ਸਿੰਘ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੇ ਵਿੱਚ ਤਿੰਨ ਗੱਡੀਆਂ ਹਨ, ਇੱਕ ਗੱਡੀ ‘ਤੇ 18 ਮੁਲਾਜ਼ਮ ਹੋਣੇ ਜ਼ਰੂਰੀ ਹਨ, 2 ਮਾਨਸਾ ਅਤੇ ਇੱਕ ਸਰਦੂਲਗੜ੍ਹ ਦੇ ਵਿੱਚ ਕਰਮਚਾਰੀਆਂ ਦੀ ਕੋਈ ਘਾਟ ਨਹੀਂ ਹੈ ਅਤੇ ਉੱਥੇ 19 ਕਰਮਚਾਰੀ ਮੌਜੂਦ ਸਨ, ਜੇਕਰ ਗੱਲ ਮਾਨਸਾ ਦੀ ਕੀਤੀ ਜਾਵੇ, ਤਾਂ ਮਾਨਸਾ ਵਿਖੇ 2 ਫਾਇਰ ਗੱਡੀਆਂ ਦੇ ਲਈ ਮਹਿਜ਼ 20 ਕਰਮਚਾਰੀ ਹਨ, ਜਦੋਂਕਿ 16 ਕਰਮਚਾਰੀਆਂ ਦੀ ਵੱਡੀ ਘਾਟ ਹੈ, ਉਨ੍ਹਾਂ ਦੱਸਿਆ ਕਿ ਇਕ ਫਾਇਰ ਸਟੇਸ਼ਨ ਜਲਦ ਹੀ ਭੀਖੀ ਵਿਖੇ ਵੀ ਬਣ ਰਿਹਾ ਹੈ, ਉਨ੍ਹਾਂ ਇਹ ਵੀ ਦੱਸਿਆ ਕਿ ਐਮਰਜੈਂਸੀ ਦੇ ਵਿੱਚ ਬਣਾਂਵਾਲੀ ਥਰਮਲ ਪਲਾਂਟ ਮੌੜ ਅਤੇ ਹਰਿਆਣਾ ਤੂੰ ਵੀ ਗੱਡੀਆਂ ਮੰਗਵਾ ਲੈਂਦੇ ਹਾਂ।