ਪੰਜਾਬ

punjab

ETV Bharat / state

ਕਿਸਾਨਾਂ ਦੀ ਲਲਕਾਰ, ਜਿਸ ਦਿਨ ਦਿੱਲੀ ਨੂੰ ਚੱਲੇ ਸਰਕਾਰਾਂ ਨੂੰ ਹਿਲਾ ਕੇ ਰੱਖ ਦਿਆਂਗੇ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਪ੍ਰਗਟਾਵਾ ਕੀਤਾ ਕਿ ਮੋਦੀ ਸਰਕਾਰ ਵੱਲੋਂ ਪੰਜਾਬ ਦੀ ਆਰਥਿਕ ਘੇਰਾਬੰਦੀ ਕਰਨ ਦੀ ਨੀਅਤ ਨਾਲ ਖੁਦ ਹੀ ਟਰੇਨ ਆਵਾਜਾਈ ਬੰਦ ਕਰਨ ਨਾਲ ਮੋਦੀ ਹਕੂਮਤ ਦੀ ਹੈਂਕੜਬਾਜ਼ੀ ਅਤੇ ਕਾਰਪੋਰੇਟ ਘਰਾਣਿਆਂ ਦੇ ਪੱਖੀ ਨੀਤੀ ਸਾਹਮਣੇ ਆ ਰਹੀ ਹੈ।

ਕਿਸਾਨਾਂ ਦੀ ਲਲਕਾਰ, ਜਿਸ ਦਿਨ ਦਿੱਲੀ ਨੂੰ ਚੱਲੇ ਸਰਕਾਰਾਂ ਨੂੰ ਹਿਲਾ ਕੇ ਰੱਖ ਦਿਆਂਗੇ
ਕਿਸਾਨਾਂ ਦੀ ਲਲਕਾਰ, ਜਿਸ ਦਿਨ ਦਿੱਲੀ ਨੂੰ ਚੱਲੇ ਸਰਕਾਰਾਂ ਨੂੰ ਹਿਲਾ ਕੇ ਰੱਖ ਦਿਆਂਗੇ

By

Published : Nov 5, 2020, 8:16 PM IST

ਮਾਨਸਾ: ਮੋਦੀ ਸਰਕਾਰ ਵੱਲੋਂ ਪੰਜਾਬ ਦੀ ਆਰਥਿਕ ਘੇਰਾਬੰਦੀ ਕਰਨ ਦੀ ਨੀਅਤ ਨਾਲ ਖੁਦ ਹੀ ਟਰੇਨ ਆਵਾਜਾਈ ਬੰਦ ਕਰਨ ਨਾਲ ਮੋਦੀ ਹਕੂਮਤ ਦੀ ਹੈਂਕੜਬਾਜ਼ੀ ਅਤੇ ਕਾਰਪੋਰੇਟ ਘਰਾਣਿਆਂ ਦੇ ਪੱਖੀ ਨੀਤੀ ਸਾਹਮਣੇ ਆ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਬਣਾਂਵਾਲੀ ਥਰਮਲ ਪਲਾਂਟ ਦੇ ਅੱਗੇ ਜੁੜੇ ਵੱਡੇ ਇਕੱਠ ਨੂੰ ਸੰਬੋਧਨ ਕਰਨ ਦੌਰਾਨ ਇਸ ਗੱਲ ਦਾ ਪ੍ਰਗਟਾਵਾ ਕੀਤਾ।

ਕਿਸਾਨਾਂ ਦੀ ਲਲਕਾਰ, ਜਿਸ ਦਿਨ ਦਿੱਲੀ ਨੂੰ ਚੱਲੇ ਸਰਕਾਰਾਂ ਨੂੰ ਹਿਲਾ ਕੇ ਰੱਖ ਦਿਆਂਗੇ

ਉਨਾਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਕਿਸਾਨ ਵਿਰੋਧੀ ਕਾਲੇ ਕਾਨੂੰਨ ਕਿਸਾਨੀ ਨੂੰ ਉੱਜਾੜ ਦੇਣਗੇ ਅਤੇ ਜ਼ਮੀਨਾਂ 'ਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੋ ਜਾਵੇਗਾ, ਜਨਤਕ ਵੰਡ ਪ੍ਰਣਾਲੀ ਦਾ ਭੋਗ ਪੈ ਜਾਵੇਗਾ, ਪੰਜਾਬ ਦਾ 70 ਫੀਸਦੀ ਕਾਰੋਬਾਰ ਉੱਜੜ ਜਾਵੇਗਾ, ਬੇਰੁਜ਼ਗਾਰੀ ਹੋਰ ਵਧੇਗੀ, ਜਦਕਿ ਪਹਿਲਾਂ ਤੋਂ ਲੱਖਾਂ ਨੌਜਵਾਨ ਬੇਰੁਜ਼ਗਾਰ ਘੁੰਮ ਰਹੇ ਹਨ। ਇਸ ਵਰਤਾਰੇ ਨੂੰ ਕਿਰਤੀ ਲੋਕ ਬਰਦਾਸਤ ਨਹੀਂ ਕਰਨਗੇ।

ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਹੈ ਕਿ ਪਹਿਲਾਂ ਹੀ ਅੰਬਾਨੀ ਅਤੇ ਅਡਾਨੀ ਦੀਆਂ ਕੰਪਨੀਆਂ ਨੇ ਸੜਕਾਂ ਅਤੇ ਤੇਲ ਕਾਰੋਬਾਰ 'ਤੇ ਕਬਜਾ ਕਰਕੇ ਲੋਕਾਂ ਦੀ ਅੰਨ੍ਹੀ ਲੁੱਟ ਕੀਤੀ ਹੈ। ਛੋਟੇ ਦੁਕਾਨਦਾਰਾਂ ਨੂੰ ਖਤਮ ਕਰਨ ਲਈ ਵੱਡੇ-ਵੱਡੇ ਮਾਲ ਖੋਲ੍ਹੇ ਜਾ ਰਹੇ ਹਨ ਅਤੇ ਬਿਜਲੀ ਐਕਟ 2020 ਲਿਆ ਕੇ ਬਿਜਲੀ ਦਾ ਕਾਰੋਬਾਰ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਕਰਨ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ।

ਆਗੂਆਂ ਨੇ ਕਿਹਾ ਕਿ ਅੱਜ ਪੂਰੇ ਪੰਜਾਬ 'ਚ ਚਾਰ ਘੰਟਿਆਂ ਲਈ ਵੱਖ-ਵੱਖ ਥਾਵਾਂ 'ਤੇ 12 ਤੋਂ 4 ਵਜੇ ਤੱਕ ਚੱਕਾ ਜਾਮ ਕੀਤਾ ਗਿਆ। ਪਹਿਲਾਂ ਤੋਂ ਹੀ ਟੋਲ ਪਲਾਜ਼ਿਆਂ, ਰਿਲਾਇੰਸ ਅਤੇ ਏਸਾਰ ਦੇ ਪੈਟਰੋਲ ਪੰਪਾਂ, ਵੱਡੇ ਮਾਲ ਅਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਦਿੱਤੇ ਜਾ ਰਹੇ ਧਰਨੇ ਅਤੇ ਘਿਰਾਉ ਜਾਰੀ ਰਹਿਣਗੇ। ਦੇਸ਼ ਭਰ ਦੇ ਕਿਸਾਨ ਸੰਗਠਨਾਂ ਵੱਲੋਂ 26, 27 ਨਵੰਬਰ ਨੂੰ ਦਿੱਲੀ ਜਾਣ ਦੇ ਦਿੱਤੇ ਸੱਦੇ 'ਤੇ ਤਾਲਮੇਲ ਐਕਸ਼ਨ ਤਹਿਤ ਵੱਡੀ ਪੱਧਰ 'ਤੇ ਕਿਸਾਨਾਂ ਨੂੰ ਦਿੱਲੀ ਲੈ ਕੇ ਜਾਵੇਗੀ।

ABOUT THE AUTHOR

...view details