ਮਾਨਸਾ: ਕਸਬਾ ਭੀਖੀ ਦੇ ਆਈ.ਟੀ.ਬੀ.ਪੀ. ਵਿੱਚ ਭਰਤੀ ਤੇ ਅਰੁਣਾਚਲ ਪ੍ਰਦੇਸ਼ ਵਿੱਚ ਚੀਨ ਬਾਰਡਰ ਉੱਤੇ ਤੈਨਾਤ ਜਵਾਨ ਜਸਵੰਤ ਸਿੰਘ ਸ਼ਹੀਦ ਹੋ ਗਏ ਹਨ। ਜਵਾਨ ਜਸਵੰਤ ਸਿੰਘ ਡਿਊਟੀ ਦੇ ਬਾਅਦ ਬਟਾਲੀਅਨ ਦੀ ਗੱਡੀ ਲੈ ਕੇ ਡਿਉਟੀ ਤੋਂ ਪਰਤ ਰਹੇ ਸੀ ਜਿਸ ਵੇਲੇ ਗੱਡੀ 250 ਮੀਟਰ ਡੂੰਘੀ ਖਾਈ ਵਿੱਚ ਡਿੱਗ ਗਈ ਤੇ ਉਨ੍ਹਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਜਵਾਨ ਜਸਵੰਤ ਸਿੰਘ ਦਾ ਅੰਤਮ ਸੰਸਕਾਰ ਗੁਵਾਹਟੀ (ਆਸਾਮ) ਵਿੱਚ ਕੀਤਾ ਜਾਵੇਗਾ ।
ਮਾਨਸਾ ਵਾਸੀ ਆਈਟੀਬੀਪੀ ਜਵਾਨ ਜਸਵੰਤ ਸਿੰਘ ਅਰੁਣਾਚਲ ਪ੍ਰਦੇਸ਼ ਵਿੱਚ ਸ਼ਹੀਦ - ਆਈਟੀਬੀਪੀ ਜਵਾਨ ਜਸਵੰਤ ਸਿੰਘ ਹੋਏ ਸ਼ਹੀਦ
ਮਾਨਸਾ ਦੇ ਕਸਬਾ ਭੀਖੀ ਦੇ ਆਈਟੀਬੀਪੀ ਵਿੱਚ ਭਰਤੀ ਤੇ ਅਰੁਣਾਚਲ ਪ੍ਰਦੇਸ਼ ਵਿੱਚ ਚੀਨ ਬਾਰਡਰ ਉੱਤੇ ਤਾਇਨਾਤ ਜਵਾਨ ਜਸਵੰਤ ਸਿੰਘ ਦੇ ਸ਼ਹੀਦ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਜਸਵੰਤ ਸਿੰਘ ਦਾ ਅੰਤਿਮ ਸਸਕਾਰ ਗੁਵਾਹਾਟੀ (ਆਸਾਮ) ਵਿਖੇ ਕੀਤਾ ਜਾਵੇਗਾ। ਇਸ ਦੇ ਲਈ ਉਨ੍ਹਾਂ ਪਰਿਵਾਰ ਰਵਾਨਾ ਹੋ ਗਿਆ ਹੈ।
ਇਸ ਬਾਰੇ ਜਸਵੰਤ ਸਿੰਘ ਦੇ ਭਰਾ ਕੁਲਦੀਪ ਸਿੰਘ ਨੇ ਦੱਸਿਆ ਕਿ ਜਸਵੰਤ ਸਿੰਘ 11 ਸਾਲ ਪਹਿਲਾਂ ਆਈ.ਟੀ.ਬੀ.ਪੀ. ਵਿੱਚ ਭਰਤੀ ਹੋਏ ਸਨ ਤੇ ਪਿਛਲੇ 2 ਸਾਲਾਂ ਤੋਂ ਅਰੁਣਾਚਲ ਪ੍ਰਦੇਸ਼ ਵਿੱਚ ਚੀਨ ਬਾਰਡਰ 'ਤੇ ਤੈਨਾਤ ਸਨ। ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਵੱਡੇ ਭਰਾ 2008 ਵਿੱਚ ਆਈ.ਟੀ.ਬੀ.ਪੀ. ਵਿੱਚ ਭਰਤੀ ਹੋਏ ਸਨ ਤੇ ਲੌਕਡਾਉਨ ਵੇਲੇ ਛੁੱਟੀ ਆਏ ਸਨ ਤੇ ਹੁਣ ਇੱਕ ਮਹੀਨੇ ਬਾਅਦ ਫਿਰ ਛੁੱਟੀ ਆਉਣਾ ਸੀ। ਉਨ੍ਹਾਂ ਨੇ ਦੱਸਿਆ ਕਿ ਕੱਲ ਡਿਊਟੀ ਵਲੋਂ ਵਾਪਸ ਆਉਂਦਿਆਂ ਹੋਇਆਂ ਜਸਵੰਤ ਸਿੰਘ ਹਾਦਸੇ ਵਿੱਚ ਸ਼ਹੀਦ ਹੋ ਗਏ ਜਿਸ ਦੀ ਜਾਣਕਾਰੀ ਸ਼ਾਮ 5 ਵਜੇ ਮਿਲੀ। ਉਨ੍ਹਾਂ ਨੇ ਕਿਹਾ ਕਿ ਪੂਰੇ ਇਲਾਕੇ ਤੇ ਉਨ੍ਹਾਂ ਨੂੰ ਆਪਣੇ ਭਰਾ 'ਤੇ ਮਾਣ ਹੈ ਜਿਨ੍ਹਾਂ ਨੇ ਦੇਸ਼ ਲਈ ਸੇਵਾ ਕੀਤੀ।