ਮਾਨਸਾ: ਹਲਕਾ ਸਰਦੂਲਗੜ੍ਹ ਦੇ ਅਧੀਨ ਪਿੰਡਾਂ ਦੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੇ ਤਹਿਤ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਮੋਫਰ ਵੱਲੋਂ ਪਿੰਡ ਰਾਏਪੁਰ ਵਿਖੇ 43 ਲੱਖ ਰੁਪਏ ਦੀ ਲਾਗਤ ਦੇ ਨਾਲ ਥਾਪਰ ਪ੍ਰਾਜੈਕਟ ਦੇ ਅਧੀਨ ਦੋ ਕਿਲੋਮੀਟਰ ਪਾਈਪ ਲਾਈਨ ਪਾ ਕੇ ਖੇਤਾਂ ਨੂੰ ਸਿੰਜਾਈ ਪਾਣੀ ਦਿੱਤਾ ਗਿਆ। ਇਸ ਦੇ ਤਹਿਤ ਪਿੰਡ ਦੀਆਂ ਦੋਨੋਂ ਹੀ ਪੰਚਾਇਤਾਂ ਵੱਲੋਂ ਬਿਕਰਮ ਮੋਫਰ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਰਹਿੰਦੇ ਕੰਮਾਂ ਨੂੰ ਜਲਦ ਹੀ ਪੂਰਾ ਕਰਨ ਦੀ ਮੰਗ ਕੀਤੀ।
ਥਾਪਰ ਪ੍ਰਾਜੈਕਟ ਦੇ ਅਧੀਨ ਪਾਈਪਲਾਈਨ ਰਾਹੀਂ ਖੇਤਾਂ ਨੂੰ ਦਿੱਤਾ ਸਿੰਚਾਈ ਪਾਣੀ ਇਹ ਵੀ ਪੜੋ: ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ’ਤੇ ਚੱਲਿਆ ਪੁਲਿਸ ਦਾ ਡੰਡਾ
ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਮੋਫਰ ਨੇ ਕਿਹਾ ਕਿ ਪਿੰਡ ਰਾਏਪੁਰ ਵਿਖੇ ਉਨ੍ਹਾਂ ਵੱਲੋਂ 43 ਲੱਖ ਰੁਪਏ ਦੀ ਲਾਗਤ ਨਾਲ ਥਾਪਰ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਜਿਸਦੇ ਵਿਚ ਦੋ ਕਿਲੋਮੀਟਰ ਪਾਈਪ ਲਾਈਨ ਪਾ ਕੇ ਖੇਤਾਂ ਨੂੰ ਸਿੰਚਾਈ ਪਾਣੀ ਦਿੱਤਾ ਜਾ ਰਿਹਾ ਹੈ। ਇਸ ਦੇ ਤਹਿਤ ਪਿੰਡ ਦੇ ਵਿਚ 88 ਇੰਟਰਲੌਕ ਗਲੀਆਂ ਵਾਟਰ ਵਰਕਸ ਅਤੇ 35 ਲੱਖ ਰੁਪਏ ਦੀ ਲਾਗਤ ਦੇ ਨਾਲ 7 ਕਾਮਰਸ ਸਕੂਲ ਵਿੱਚ ਬਣਾਏ ਜਾ ਰਹੇ ਹਨ ।ਇਸ ਤੋਂ ਇਲਾਵਾ ਪਾਰਕ ਪਾਰਕਾਂ ਦਾ ਨਿਰਮਾਣ ਵੀ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਹਲਕੇ ਦੇ ਪਿੰਡਾਂ ਵਿੱਚ ਹੁਣ ਤੱਕ ਚਾਲੀ ਖੇਡ ਗਰਾਊਂਡ ਬਣਾਏ ਜਾ ਚੁੱਕੇ ਹਨ ਜਿਨ੍ਹਾਂ ਦੇ ਵਿੱਚ ਲੜਕਿਆਂ ਦੇ ਗਰਾਊਂਡ ਅਲੱਗ ਬਣਾਏ ਗਏ ਹਨ ਜਿਸਦੇ ਵਿਚ ਲੜਕੀਆਂ ਸਵੇਰੇ ਸ਼ਾਮ ਪ੍ਰੈਕਟਿਸ ਵੀ ਕਰ ਰਹੀਆਂ ਹਨ ਉਨ੍ਹਾਂ ਕਿਹਾ ਕਿ 85 ਫੀਸਦੀ ਕੰਮ ਹੋ ਚੁੱਕੇ ਹਨ ਅਤੇ ਜਲਦ ਹੀ ਪਿੰਡਾਂ ਦੇ ਵਿੱਚ ਰਹਿੰਦੇ ਵਿਕਾਸ ਕਾਰਜਾਂ ਨੂੰ ਵੀ ਪੂਰਾ ਕਰ ਲਿਆ ਜਾਵੇਗਾ।
ਪਿੰਡ ਰਾਏਪੁਰ ਦੇ ਸਰਪੰਚ ਪਰਮਜੀਤ ਸਿੰਘ ਪੰਮੀ ਅਤੇ ਕੁਲਵਿੰਦਰ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਬਿਕਰਮ ਮੋਫਰ ਵੱਲੋਂ ਉਨ੍ਹਾਂ ਦੇ ਪਿੰਡ ਦੇ ਵਿਚ ਥਾਪਰ ਪ੍ਰੋਜੈਕਟ ਖੇਤਾਂ ਨੂੰ ਸਿੰਚਾਈ ਦੇ ਲਈ ਪਾਈਪਲਾਈਨ ਇੰਟਰਲੌਕ ਗਲੀਆਂ ਅਤੇ ਸਕੂਲਾਂ ਦੇ ਵਿੱਚ ਕਮਰੇ ਪਾਰਕ ਅਤੇ ਬੱਚਿਆਂ ਦੇ ਲਈ ਖੇਡਣ ਦੇ ਲਈ ਗਰਾਊਂਡ ਬਣਾਏ ਗਏ ਹਨ ਜਿਸ ਦੇ ਤਹਿਤ ਉਨ੍ਹਾਂ ਵਲੋਂ ਅੱਜ ਬਿਕਰਮ ਮੋਫਰ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਪਿੰਡ ਦੇ ਰਹਿੰਦੇ ਵਿਕਾਸ ਕਾਰਜ ਵੀ ਜਲਦ ਹੀ ਬਿਕਰਮ ਮੋਫਰ ਨੂੰ ਪੂਰੇ ਕਰਵਾਉਣ ਦੀ ਅਪੀਲ ਕੀਤੀ ਹੈ।
ਇਹ ਵੀ ਪੜੋ: ਹੁਣ 'ਗੱਬਰ' ਨੇ ਲਿਆ ਸਿੱਧੂ ਨਾਲ ਸਿੱਧਾ ਪੰਗਾ !