ਮਾਨਸਾ: ਬੁਢਲਾਡਾ ਤਹਿਸੀਲ ਦੇ ਪਿੰਡ ਹਸਨਪੁਰ ਵਿਖੇ ਪਤੀ ਵੱਲੋਂ ਆਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕਾ ਜਸਵੀਰ ਕੌਰ ਦਾ ਕਰੀਬ 2 ਸਾਲ ਪਹਿਲਾਂ ਹੀ ਪਿੰਡ ਹਸਨਪੁਰ ਦੇ ਰਹਿਣ ਵਾਲੇ ਯਾਦਵਿੰਦਰ ਸਿੰਘ ਨਾਲ ਵਿਆਹ ਹੋਇਆ ਸੀ ਅਤੇ ਉਸਦਾ ਇੱਕ ਡੇਢ ਸਾਲ ਦਾ ਬੱਚਾ ਵੀ ਹੈ। ਉੱਧਰ ਥਾਣਾ ਸਦਰ ਬੁਢਲਾਡਾ ਪੁਲਿਸ ਨੇ ਮ੍ਰਿਤਕਾ ਦੇ ਭਰਾ ਦੇ ਬਿਆਨਾਂ ਉਤੇ ਉਸਦੇ ਪਤੀ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮ ਦੀ ਭਾਲ ਜਾਰੀ ਹੈ।
Mansa News: ਹਸਨਪੁਰ ਵਿੱਚ ਵਿਅਕਤੀ ਨੇ ਪਤਨੀ ਦਾ ਗਲ਼ਾ ਘੁੱਟ ਕੇ ਕੀਤਾ ਕਤਲ, ਪਤਨੀ ਦੇ ਚਰਿੱਤਰ ਉਤੇ ਕਰਦਾ ਸੀ ਸ਼ੱਕ - ਬੁਢਲਾਡਾ ਤਹਿਸੀਲ
ਮਾਨਸਾ ਦੇ ਪਿੰਡ ਹਸਨਪੁਰ ਵਿਖੇ ਪਤੀ ਵੱਲੋਂ ਆਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕਾ ਜਸਵੀਰ ਕੌਰ ਦਾ ਕਰੀਬ 2 ਸਾਲ ਪਹਿਲਾਂ ਹੀ ਪਿੰਡ ਹਸਨਪੁਰ ਦੇ ਰਹਿਣ ਵਾਲੇ ਯਾਦਵਿੰਦਰ ਸਿੰਘ ਨਾਲ ਵਿਆਹ ਹੋਇਆ ਸੀ ਅਤੇ ਉਸਦਾ ਇੱਕ ਡੇਢ ਸਾਲ ਦਾ ਬੱਚਾ ਵੀ ਹੈ।
ਪਰਿਵਾਰ ਦੀ ਮੰਗ, ਮੁਲਜ਼ਮ ਨੂੰ ਦਿੱਤੀ ਜਾਵੇ ਫਾਂਸੀ ਦੀ ਸਜ਼ਾ:ਮ੍ਰਿਤਕਾ ਜਸਵੀਰ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਜਸਵੀਰ ਕੌਰ ਦਾ ਵਿਆਹ 2 ਸਾਲ ਪਹਿਲਾਂ ਹੋਇਆ ਸੀ ਅਤੇ ਉਸਦਾ ਪਤੀ ਉਸਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਕਿਉਂਕਿ ਪਹਿਲਾਂ ਵੀ ਕਈ ਵਾਰ ਪੰਚਾਇਤ ਨੇ ਰਾਜ਼ੀਨਾਮਾ ਕਰਵਾਇਆ ਸੀ। ਉਨ੍ਹਾਂ ਦੱਸਿਆ ਕਿ ਜਸਵੀਰ ਕੌਰ ਦਾ ਘਰਵਾਲਾ ਨਸ਼ੇ ਕਰਦਾ ਸੀ ਤੇ ਸ਼ਰਾਬ ਵੀ ਪੀਂਦਾ ਸੀ ਅਤੇ ਉਸਨੇ ਰਾਤ ਜਸਵੀਰ ਕੌਰ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਉਨ੍ਹਾਂ ਮੰਗ ਕੀਤੀ ਹੈ ਕਿ ਯਾਦਵਿੰਦਰ ਸਿੰਘ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤਾਂ ਜੋ ਉਹਨਾਂ ਨੂੰ ਇਨਸਾਫ ਮਿਲ ਸਕੇ।
- Politics On MGNREGA: ਕੇਂਦਰ ਸਰਕਾਰ ਨੇ ਮਨਰੇਗਾ ਯੋਜਨਾ ਤਹਿਤ ਘਟਾਇਆ ਬਜਟ, ਤਾਂ ਮਾਨ ਸਰਕਾਰ ਨੇ ਮਜ਼ਦੂਰੀ ਵਧਾਉਣ ਦੀ ਕੀਤੀ ਮੰਗ
- Hair Care Tips: ਸਾਵਧਾਨ! ਸਿਗਰੇਟ ਅਤੇ ਸ਼ਰਾਬ ਪੀਣ ਨਾਲ ਤੁਸੀਂ ਹੋ ਸਕਦੇ ਹੋ ਗੰਜੇਪਨ ਦਾ ਸ਼ਿਕਾਰ, ਇਸ ਸਮੱਸਿਆਂ ਨੂੰ ਰੋਕਣ ਲਈ ਕਰੋ ਇਹ ਕੰਮ
- ਵਿਦੇਸ਼ਾਂ 'ਚ ਲੱਗੇ ਖਾਲਿਸਤਾਨੀ ਨਾਅਰੇ, ਮੈਲਬੌਰਨ-ਯੂਕੇ ਅੰਬੈਸੀ ਦੇ ਬਾਹਰ ਰੋਸ ਪ੍ਰਦਰਸ਼ਨ ਅਸਫਲ; ਕੈਨੇਡਾ ਵਿੱਚ ਮੰਦਰ ਦੇ ਬਾਹਰ ਲੱਗੇ ਪੋਸਟਰ
ਮ੍ਰਿਤਕਾ ਦੇ ਚਰਿੱਤਰ ਉਤੇ ਸ਼ੱਕ ਕਰਦਾ ਸੀ ਮੁਲਜ਼ਮ :ਉੱਧਰ ਥਾਣਾ ਸਦਰ ਬੁਢਲਾਡਾ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਮੇਲਾ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਜਸਵੀਰ ਕੌਰ ਦਾ ਵਿਆਹ ਕਰੀਬ 2 ਸਾਲ ਪਹਿਲਾਂ ਯਾਦਵਿੰਦਰ ਸਿੰਘ ਨਾਲ ਹੋਇਆ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦੇ ਭਰਾ ਨੇ ਬਿਆਨ ਲਿਖਵਾਇਆ ਹੈ ਕਿ ਯਾਦਵਿੰਦਰ ਸਿੰਘ ਜਸਵੀਰ ਕੌਰ ਦੇ ਚਰਿੱਤਰ ਉਤੇ ਸ਼ੱਕ ਕਰਦਾ ਸੀ, ਜਿਸਨੇ ਬੀਤੀ ਰਾਤ ਜਸਵੀਰ ਕੌਰ ਦਾ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਜਸਵੀਰ ਕੌਰ ਦੇ ਭਰਾ ਬਲਵਿੰਦਰ ਸਿੰਘ ਦੇ ਬਿਆਨਾਂ ਤੇ ਯਾਦਵਿੰਦਰ ਸਿੰਘ ਖਿਲਾਫ ਧਾਰਾ 302 ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਤਫਤੀਸ਼ ਜਾਰੀ ਹੈ।