ਪੰਜਾਬ

punjab

ETV Bharat / state

ਮਾਨਸਾ:ਕੁੜੀਆਂ ਦੇ ਫੌਜ ਤੇ ਪੁਲਿਸ ‘ਚ ਭਰਤੀ ਲਈ ਮੁਫਤ ਸਿਖਲਾਈ ਕੈਂਪ ਦਾ ਆਯੋਜਨ - ਭਰਤੀ ਦੀ ਤਿਆਰੀ ਲਈ ਟ੍ਰੇਨਿੰਗ ਕੈਂਪ

ਮਾਨਸਾ ‘ਚ ਕਾਂਗਰਸ ਆਗੂ ਚੁਸਪਿੰਦਰਬੀਰ ਸਿੰਘ ਨੇ ਦੱਸਿਆ ਕਿ ਜਿੱਥੇ ਪੂਰੇ ਪੰਜਾਬ ‘ਚ ਵੱਖ-ਵੱਖ ਥਾਵਾਂ ‘ਤੇ ਫੌਜ ਤੇ ਪੁਲਿਸ ਦੀ ਭਰਤੀ ਲਈ ਟ੍ਰੇਨਿੰਗ ਕੈਂਪ ਲਗਾਏ ਜ ਰਹੇ ਹਨ ਪਰ ਕੁੜੀਆਂ ਨੂੰ ਟ੍ਰੇਨਿੰਗ ਲਈ ਬੜੀ ਮੁਸ਼ਕਿਲ ਆ ਰਹੀ ਆ ਇਸ ਲਈ ਸਾਡੀ ਯੂਥ ਕਾਂਗਰਸ ਦੀ ਟੀਮ ਵੱਲੋਂ ਇਕ ਉਪਰਾਲਾ ਕੀਤਾ ਗਿਆ ਹੈ ਕਿ ਲੋੜਵੰਦ ਗਰੀਬ ਪਰਿਵਾਰ ਦੀਆਂ ਲੜਕੀਆਂ ਨੂੰ ਭਰਤੀ ਲਈ ਫ੍ਰੀ ਟ੍ਰੇਨਿੰਗ ਦਿੱਤੀ ਜਾਵੇ।

ਕੁੜੀਆਂ ਦੇ ਫੌਜ ਤੇ ਪੁਲਿਸ ‘ਚ ਭਰਤੀ ਲਈ ਮੁਫਤ ਸਿਖਲਾਈ ਕੈਂਪ ਦਾ ਆਯੋਜਨ
ਕੁੜੀਆਂ ਦੇ ਫੌਜ ਤੇ ਪੁਲਿਸ ‘ਚ ਭਰਤੀ ਲਈ ਮੁਫਤ ਸਿਖਲਾਈ ਕੈਂਪ ਦਾ ਆਯੋਜਨ

By

Published : Jul 14, 2021, 9:41 PM IST

ਮਾਨਸਾ:ਜਿਥੇ ਪੰਜਾਬ ਪੁਲਿਸ ਦੀ ਭਰਤੀ ਨੂੰ ਲੈ ਕੇ ਲੜਕਿਆਂ ‘ਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਉੱਥੇ ਹੀ ਵੱਖ-ਵੱਖ ਪਿੰਡਾਂ ‘ਚ ਭਰਤੀ ਦੀ ਤਿਆਰੀ ਲਈ ਟ੍ਰੇਨਿੰਗ ਕੈਂਪ ਲੱਗ ਰਹੇ ਹਨ। ਇਸਦੇ ਚੱਲਦੇ ਹੀ ਯੂਥ ਕਾਂਗਰਸ ਵੱਲੋਂ ਕੁੜੀਆਂ ਨੂੰ ਭਰਤੀ ਦੀ ਤਿਆਰੀ ਕਰਵਾਉਣ ਲਈ ਜਿੱਥੇ ਗਰਾਉਂਡ ਦੀ ਸੁਵਿਧਾ ਦਿੱਤੀ ਗਈ ਹੈ ਉੱਥੇ ਹੀ ਗਰੀਬ ਪਰਿਵਾਰਾਂ ਦੀਆਂ ਕੁੜੀਆਂ ਨੂੰ ਕਿੱਟਾਂ ਵੰਡ ਕੇ ਉਨ੍ਹਾਂ ਨੂੰ ਅੱਗੇ ਵਧਣ ਦੇ ਲਈ ਉਤਸ਼ਾਹਿਤ ਕੀਤਾ ਗਇਆ ਹੈ ਤਾਂ ਕਿ ਉਹ ਅੱਗੇ ਵਧ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਚੰਗਾ ਭਵਿੱਖ ਬਣਾ ਸਕਣ।

ਜਾਣਕਾਰੀ ਦਿੰਦਿਆ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਚੁਸਪਿੰਦਰਬੀਰ ਸਿੰਘ ਨੇ ਕਿਹਾ ਕਿ ਜਿੱਥੇ ਪੂਰੇ ਪੰਜਾਬ ‘ਚ ਵੱਖ-ਵੱਖ ਥਾਵਾਂ ‘ਤੇ ਫੌਜ ਤੇ ਪੁਲਿਸ ਦੀ ਭਰਤੀ ਲਈ ਟ੍ਰੇਨਿੰਗ ਕੈਂਪ ਲਗਾਏ ਜ ਰਹੇ ਹਨ ਪਰ ਕੁੜੀਆਂ ਨੂੰ ਟ੍ਰੇਨਿੰਗ ਲਈ ਬੜੀ ਮੁਸ਼ਕਿਲ ਆ ਰਹੀ ਆ ਇਸ ਲਈ ਸਾਡੀ ਯੂਥ ਕਾਂਗਰਸ ਦੀ ਟੀਮ ਵੱਲੋਂ ਇਕ ਉਪਰਾਲਾ ਕੀਤਾ ਗਿਆ ਹੈ ਕਿ ਲੋੜਵੰਦ ਗਰੀਬ ਪਰਿਵਾਰ ਦੀਆਂ ਲੜਕੀਆਂ ਨੂੰ ਭਰਤੀ ਲਈ ਫ੍ਰੀ ਟ੍ਰੇਨਿੰਗ ਦਿੱਤੀ ਜਾਵੇ।

ਕੁੜੀਆਂ ਦੇ ਫੌਜ ਤੇ ਪੁਲਿਸ ‘ਚ ਭਰਤੀ ਲਈ ਮੁਫਤ ਸਿਖਲਾਈ ਕੈਂਪ ਦਾ ਆਯੋਜਨ

ਇਸ ਦੌਰਾਨ ਲੜਕੀਆਂ ਵੱਲੋਂ ਇਸ ਉਪਰਾਲੇ ਦੀ ਖੂਬ ਸ਼ਲਾਘਾ ਕੀਤੀ ਜਾ ਰਹੀ ਹੈ। ਲੜਕੀਆਂ ਦਾ ਕਹਿਣੈ ਕਿ ਗਰੀਬ ਪਰਿਵਾਰ ਦੀਆਂ ਲੜਕੀਆਂ ਨੂੰ ਆਪਣਾ ਭਵਿੱਖ ਬਣਾਉਣ ਲਈ ਬਹੁਤ ਮੁਸ਼ਕਿਲ ਆਉਂਦੀ ਹੈ ਪਰ ਇਸ ਉਪਰਾਲੇ ਦੇ ਨਾਲ ਹੁਣ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਗਰਾਉਂਡ ਆ ਕੇ ਫੌਜ ਤੇ ਪੁਲਿਸ ਦੀ ਭਰਤੀ ਲਈ ਮਿਹਨਤ ਕਰ ਸਕਣਗੀਆਂ ਤੇ ਆਪਣਾ ਚੰਗਾ ਭਵਿੱਖ ਬਣਾ ਸਕਣਗੀਆਂ।

ਇਹ ਵੀ ਪੜ੍ਹੋ:ਕੈਪਟਨ ਵੱਲੋਂ 590 ਕਰੋੜ ਕਰਜ਼ ਮੁਆਫ਼ੀ ਦਾ ਐਲਾਨ

ABOUT THE AUTHOR

...view details