ਮਾਨਸਾ: ਮਾਰਕੀਟ ਕਮੇਟੀ (Market Committee), ਵੇਅਰਹਾਊਸ ਅਤੇ ਫੂਡ ਸਪਲਾਈ ਵਿਭਾਗ (Department of Warehouses and Food Supplies) ਦੀਆਂ ਟੀਮਾਂ ਵੱਲੋਂ ਸ਼ਹਿਰ ਦੇ ਭਗਵਤੀ ਰਾਇਸ ਮਿੱਲ (Bhagwati Rice Mill) ‘ਤੇ ਛਾਪੇਮਾਰੀ (Raid) ਕੀਤੀ ਗਈ ਹੈ। ਇਸ ਛਾਪੇਮਾਰੀ ਦੌਰਾਨ ਸ਼ੈਲਰ ਵਿੱਚੋਂ 3 ਹਜ਼ਾਰ 664 ਕੱਟੇ ਨਾਜਾਇਜ਼ ਝੋਨੇ (Illegal paddy) ਦੇ ਬਰਾਮਦ ਹੋਏ ਹਨ। ਜਿਸ ਤੋਂ ਬਾਅਦ ਪੁਲਿਸ (Police) ਨੇ ਫੂਡ ਸਪਲਾਈ ਵਿਭਾਗ (Department of Food Supplies) ਦੀ ਸ਼ਿਕਾਇਤ ‘ਤੇ ਸ਼ੈਲਰ ਮਾਲਿਕ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਝੋਨੇ (paddy) ਦੇ ਇਨ੍ਹਾਂ ਗੱਟਿਆ ਨੂੰ ਕਬਜ਼ੇ ਵਿੱਚ ਲੈ ਲਿਆ ਹੈ।
ਜ਼ਿਲ੍ਹਾ ਫੂਡ ਅਤੇ ਸਪਲਾਈ ਕੰਟਰੋਲਰ ਅਤਿੰਦਰ ਕੌਰ (District Food and Supply Controller Atinder Kaur) ਨੇ ਦੱਸਿਆ ਕਿ ਸੀ.ਵੀ.ਸੀ. ਦੀ ਟੀਮ ਦੁਆਰਾ ਸ਼ੈਟਰ ਦੀ ਚੈਕਿੰਗ ਕੀਤੀ ਗਈ ਸੀ ਜਿਸ ਵਿੱਚ ਕਰੀਬ 3600 ਕੱਟੇ ਝੋਨਾ ਬਰਾਮਦ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸ਼ੈਲਰ ਮਾਲਿਕ ਦੀ ਅਲਾਟਮੈਂਟ ਕੈਂਸਿਲ ਕਰਕੇ ਉਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਗਈ ਹੈ।