ਮਾਨਸਾ:ਸ਼ਹਿਰ ਦੇ ਸਿਨੇਮਾ ਰੋਡ 'ਤੇ ਬਣੀ ਸ਼ਹੀਦ ਊਧਮ ਸਿੰਘ (Shaheed Udham Singh) ਯਾਦਗਾਰੀ ਧਰਮਸ਼ਾਲਾ ਵਿੱਚ 2017 ਤੋਂ ਸਹਾਇਕ ਰਜਿਸਟਰਾਰ ਸਭਾਵਾਂ ਦਾ ਦਫ਼ਤਰ (Office) ਖੋਲ੍ਹਿਆ ਹੋਇਆ ਹੈ । ਜਿਸ ਕਰਕੇ ਸਰਦੂਲਗੜ੍ਹ ਵਾਸੀ ਕਾਫੀ ਪ੍ਰੇਸ਼ਾਨ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਅਸੀਂ ਕਈ ਵਾਰ ਇਨ੍ਹਾਂ ਅਧਿਕਾਰੀਆਂ ਨੂੰ ਇੱਥੋਂ ਦਫ਼ਤਰ (Office) ਹਟਾਉਣ ਲਈ ਕਹਿ ਚੁੱਕੇ ਹਾਂ, ਪਰ ਇਨ੍ਹਾਂ ਦੇ ਕੰਨ ਉੱਪਰ ਜੂੰ ਨਹੀਂ ਸਰਕੀ। ਜਿਸ ਕਰਕੇ ਸਾਨੂੰ ਮਜ਼ਬੂਰਨ ਧਰਨਾ ਲਾਉਣਾ ਪਿਆ।
ਪਿੰਡ ਵਾਸੀਆ ਕਹਿਣਾ ਹੈ, ਕਿ ਇਹ ਧਰਮਸ਼ਾਲਾ ਪਿੰਡ ਨੇ ਆਪਣੇ ਨਿੱਜੀ ਖਰਚੇ ਉੱਪਰ ਬਣਾਈ ਸੀ ਅਤੇ ਆਪਣੇ ਸਮਾਜਿਕ ਕੰਮਾਂ ਲਈ ਇਸ ਦੀ ਵਰਤੋਂ ਕਰਨ ਲਈ ਇਸ ਦੀ ਉਸਾਰੀ ਕੀਤੀ ਗਈ ਸੀ, ਪਰ ਇਸ ਦੇ ਉਲਟ ਪ੍ਰਸ਼ਾਸਨ ਨੇ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਦਫ਼ਤਰ (Office) ਨੂੰ ਚਲਾਉਣ ਲਈ ਧਰਮਸ਼ਾਲਾ ਨੂੰ ਹੀ ਦਫ਼ਤਰ (Office) ਦਾ ਰੂਪ ਦੇ ਦਿੱਤਾ।
ਸਿੱਧੇ ਰੂਪ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਸਰਕਾਰ (Government) ਕੋਲ ਆਪਣੇ ਦਫ਼ਤਰ ਖੋਲ੍ਹਣ ਲਈ ਵੀ ਜਗ੍ਹਾ ਨਹੀਂ ਹੈ। ਜਿਸ ਕਰਕੇ ਧਰਮਸ਼ਾਲਾ ਜਾਂ ਫਿਰ ਹੋਰ ਸੰਪਤੀ ਨੂੰ ਦਫ਼ਤਰਾਂ ਵਿਚ ਤਬਦੀਲ ਕੀਤਾ ਜਾ ਰਿਹਾ ਹੈ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ (Bharti Kisan Union Ekta Sidhupur) ਦੇ ਜ਼ਿਲ੍ਹਾ ਪ੍ਰਧਾਨ ਮਲੂਕ ਸਿੰਘ ਹੀਰਕੇ ਨੇ ਕਿਹਾ ਕਿ ਇਹ ਜਗ੍ਹਾ ਲੋਕਾਂ ਨੇ ਆਪਣੇ ਸਮਾਜਿਕ ਕੰਮਾਂ ਲਈ ਬਣਾਈ ਸੀ, ਪਰ ਪੰਜਾਬ ਸਰਕਾਰ (Government of Punjab) ਵੱਲੋਂ ਇੱਥੇ ਦਫ਼ਤਰ ਖੋਲ੍ਹ ਦਿੱਤਾ ਹੈ ਜਿਸ ਨੂੰ ਚੁਕਵਾਉਣ ਲਈ ਧਰਨਾ ਲਗਾਇਆ ਗਿਆ ਹੈ।