ਮਾਨਸਾ:ਪਿੰਡਾਂ ਦੇ ਵਿੱਚ ਪੰਚਾਇਤੀ ਜ਼ਮੀਨਾਂ ਅਤੇ ਛੱਪੜਾਂ ਉੱਪਰ ਲੋਕਾਂ ਦੇ ਨਜਾਇਜ਼ ਕਬਜ਼ੇ (Illegal occupation) ਧੜਾ ਧੜ ਹੋ ਰਹੇ ਹਨ। ਉਥੇ ਸ਼ਹਿਰਾਂ ਦੇ ਵਿੱਚ ਵੀ ਲੋਕਾਂ ਵੱਲੋਂ ਸਰਕਾਰੀ ਸੰਪਤੀ ਉਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ।ਪੰਚਾਇਤ ਵਿਭਾਗ ਦੇ ਮੰਤਰੀ ਵੱਲੋਂ ਵੀ ਪੰਚਾਇਤੀ ਜ਼ਮੀਨਾਂ (Lands)ਅਤੇ ਛੱਪੜਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਆਦੇਸ਼ ਦਿੱਤੇ ਸਨ ਪਰ ਅਜੇ ਤੱਕ ਕਿਸੇ ਵੀ ਪਿੰਡ ਵਿਚ ਨਾਜਾਇਜ਼ ਕਬਜ਼ੇ ਹਟਾਉਣ ਦੇ ਲਈ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਵੀ ਇਕ ਪਟੀਸ਼ਨ ਵਿਚ ਖੁਲਾਸਾ ਕੀਤਾ ਗਿਆ ਹੈ ਕਿ ਪੰਜਾਬ ਦੇ 15 ਹਜ਼ਾਰ ਵਿਚੋਂ 11 ਹਜਾਰ ਛੱਪੜਾਂ ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ।ਜਿਸ ਤੋਂ ਸਾਬਿਤ ਹੁੰਦਾ ਹੈ ਕਿ ਪਿੰਡਾਂ ਦੇ ਵਿਚ ਛੱਪੜਾਂ ਅਤੇ ਪੰਚਾਇਤੀ ਜ਼ਮੀਨਾਂ ਦੇ ਕਬਜ਼ਿਆਂ ਕਾਰਨ ਸਰਕਾਰੀ ਸੰਪਤੀ ਬਿਲਕੁਲ ਖਤਮ ਹੋ ਰਹੀ ਹੈ
ਕਿਸਾਨ ਮਹਿੰਦਰ ਸਿੰਘ ਨੇ ਕਿਹਾ ਕਿ ਪਿੰਡਾਂ ਦੇ ਵਿੱਚ ਪੰਚਾਇਤੀ ਜ਼ਮੀਨਾਂ ਅਤੇ ਛੱਪੜਾਂ ਤੇ ਜਦੋਂ ਤੋਂ ਸਿਆਸੀ ਪਾਰਟੀਆਂ ਸੱਤਾ ਵਿੱਚ ਆਈਆਂ ਹਨ। ਇਨ੍ਹਾਂ ਦੇ ਚਹੇਤੇ ਲੋਕ ਛੱਪੜਾਂ ਅਤੇ ਪੰਚਾਇਤੀ ਜ਼ਮੀਨਾਂ ਤੇ ਕਬਜ਼ੇ ਕਰ ਲੈਂਦੇ ਹਨ ਪਰ ਸਰਕਾਰਾਂ ਬਿਆਨਬਾਜ਼ੀ ਤਾਂ ਕਰਦੀਆਂ ਹਨ ਪਰ ਹਕੀਕਤ ਵਿਚ ਕੁਝ ਨਹੀਂ ਕੀਤਾ ਜਾਂਦਾ ਉਨ੍ਹਾਂ ਕਿਹਾ ਕਿ ਬੇਸ਼ੱਕ ਕਿਸੇ ਵੀ ਸਿਆਸੀ ਪਾਰਟੀ ਦੀ ਸਰਕਾਰ (Government)ਹੋਵੇ ਉਨ੍ਹਾਂ ਦੇ ਚਹੇਤੇ ਲੋਕ ਹੀ ਸਰਕਾਰੀ ਸੰਪਤੀਆਂ ਤੇ ਕਬਜ਼ੇ ਕਰਦੇ ਹਨ।
ਪਿੰਡਾਂ ਵਿੱਚ ਪੰਚਾਇਤੀ ਜ਼ਮੀਨਾਂ ਅਤੇ ਛੱਪੜਾਂ 'ਤੇ ਲੋਕਾਂ ਦੇ ਨਜ਼ਾਇਜ਼ ਕਬਜ਼ੇ - ਛੱਪੜਾਂ 'ਤੇ ਨਜ਼ਾਇਜ਼ ਕਬਜ਼ੇ
ਮਾਨਸਾ ਦੇ ਪਿੰਡਾਂ ਅਤੇ ਸ਼ਹਿਰਾਂ ਅਤੇ ਛੱਪੜਾਂ ਉਤੇ ਲੋਕਾਂ ਦੇ ਨਜ਼ਾਇਜ਼ ਕਬਜੇ (Illegal occupation) ਕੀਤੇ ਜਾ ਰਹੇ ਹਨ।ਕਿਸਾਨਾਂ ਨੇ ਇਲਜ਼ਾਮ ਲਗਾਏ ਹਨ ਕਿ ਸਿਆਸੀ ਤਾਕਤ ਨਾਲ ਲੋਕ ਸਰਕਾਰੀ ਜ਼ਮੀਨਾਂ (Government Lands) ਉਤੇ ਕਬਜ਼ੇ ਕੀਤੇ ਜਾ ਰਹੇ ਹਨ।
ਪਿੰਡਾਂ ਵਿੱਚ ਪੰਚਾਇਤੀ ਜ਼ਮੀਨਾਂ ਅਤੇ ਛੱਪੜਾਂ 'ਤੇ ਲੋਕਾਂ ਦੇ ਨਜ਼ਾਇਜ਼ ਕਬਜ਼ੇ
ਕਿਸਾਨ ਹਰਬੰਸ ਸਿੰਘ ਨੇ ਕਿਹਾ ਕਿ ਪਿੰਡਾਂ ਦੇ ਵਿੱਚ ਪੰਚਾਇਤੀ ਜ਼ਮੀਨਾਂ ਅਤੇ ਛੱਪੜਾਂ ਤੇ ਕਬਜ਼ੇ ਇੰਨੇ ਜ਼ਿਆਦਾ ਹੋ ਗਏ ਹਨ ਕਿ ਪਿੰਡਾਂ ਦੇ ਵਿਚ ਹੁਣ ਸਾਂਝੀਆਂ ਥਾਵਾਂ ਨਹੀਂ ਰਹੀਆਂ।ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਆ ਰਹੀਆਂ ਹਨ।ਉਨ੍ਹਾਂ ਕਿਹਾ ਕਿ ਪੰਚਾਇਤੀ ਜ਼ਮੀਨਾਂ ਇਸ ਲਈ ਰੱਖੀਆਂ ਗਈਆਂ ਸਨ ਕਿ ਕੋਈ ਜ਼ਰੂਰਤਮੰਦ ਇਸ ਦੇ ਵਿੱਚ ਖੇਤੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕੇ ਪਰ ਸਰਕਾਰਾਂ ਦੇ ਚਹੇਤੇ ਲੋਕਾਂ ਨੇ ਇਨ੍ਹਾਂ ਜ਼ਮੀਨਾਂ ਤੇ ਵੀ ਕਬਜ਼ੇ ਕਰ ਲਏ ਹਨ।