ਪੰਜਾਬ

punjab

ETV Bharat / state

ਨਜਾਇਜ਼ ਕਬਜ਼ੇ ਛੁਡਵਾਉਣ ਲਈ ਨਗਰ ਕੌਂਸਲ ਵੱਲੋਂ ਨਿਸ਼ਾਨਦੇਹੀ ਸ਼ੁਰੂ - ਨਗਰ ਕੌਂਸਲ ਵੱਲੋਂ ਨਿਸ਼ਾਨਦੇਹੀ ਸ਼ੁਰੂ

ਮਾਨਸਾ ਸ਼ਹਿਰ ਦੇ ਚਕੇਰੀਆਂ ਫਾਟਕ (Chakeriyan gates of Mansa city) ਦੇ ਨਜ਼ਦੀਕ ਵੀ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਛੁਡਾਉਣ ਦੇ ਲਈ ਅੱਜ ਨਗਰ ਕੌਂਸਲ ਮਾਨਸਾ (City Council Mansa) ਵੱਲੋਂ ਨਿਸ਼ਾਨਦੇਹੀ ਕੀਤੀ ਗਈ ਹੈ।

ਨਜਾਇਜ਼ ਕਬਜ਼ੇ ਛੁਡਵਾਉਣ ਲਈ ਨਗਰ ਕੌਂਸਲ ਵੱਲੋਂ ਨਿਸ਼ਾਨਦੇਹੀ ਸ਼ੁਰੂ
ਨਜਾਇਜ਼ ਕਬਜ਼ੇ ਛੁਡਵਾਉਣ ਲਈ ਨਗਰ ਕੌਂਸਲ ਵੱਲੋਂ ਨਿਸ਼ਾਨਦੇਹੀ ਸ਼ੁਰੂ

By

Published : May 20, 2022, 10:02 AM IST

ਮਾਨਸਾ: ਪੰਜਾਬ ਸਰਕਾਰ (Government of Punjab) ਵੱਲੋਂ ਪੰਜਾਬ ਭਰ ਦੇ ਵਿੱਚ ਨਾਜਾਇਜ਼ ਕੀਤੇ ਕਬਜ਼ੇ ਛੁਡਵਾਉਣ ਦੀ ਮੁਹਿੰਮ (Campaign to release illegal occupants) ਚਲਾਈ ਜਾ ਰਹੀ ਹੈ ਅਤੇ ਨਾਜਾਇਜ਼ ਕਬਜ਼ੇ ਛੁਡਵਾਏ ਜਾ ਰਹੇ ਹਨ। ਇਸੇ ਮੁਹਿੰਮ ਤਹਿਤ ਮਾਨਸਾ ਸ਼ਹਿਰ ਦੇ ਚਕੇਰੀਆਂ ਫਾਟਕ (Chakeriyan gates of Mansa city) ਦੇ ਨਜ਼ਦੀਕ ਵੀ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਛੁਡਾਉਣ ਦੇ ਲਈ ਅੱਜ ਨਗਰ ਕੌਂਸਲ ਮਾਨਸਾ (City Council Mansa) ਵੱਲੋਂ ਨਿਸ਼ਾਨਦੇਹੀ ਕੀਤੀ ਗਈ ਹੈ।

ਨਗਰ ਕੌਂਸਲ ਦੇ ਕਰਮਚਾਰੀ ਨੇ ਦੱਸਿਆ ਕਿ ਵਿਭਾਗ ਕੋਲ ਨਾਜਾਇਜ਼ ਕੀਤੇ ਗਏ ਕਬਜ਼ਿਆਂ ਸੰਬੰਧੀ ਸ਼ਿਕਾਇਤ ਆਈ ਸੀ ਜਿਸ ਸਬੰਧੀ ਉਨ੍ਹਾਂ ਵੱਲੋਂ ਮਿਣਤੀ ਕੀਤੀ ਜਾ ਰਹੀ ਹੈ ਅਤੇ ਮਿਣਤੀ ਕਰਨ ਤੋਂ ਬਾਅਦ ਕਾਰਜ ਸਾਧਕ ਅਫ਼ਸਰ ਨੂੰ ਰਿਪੋਰਟ ਸੌਂਪ ਦਿੱਤੀ ਜਾਵੇਗੀ। ਜਿਸ ਤੋ ਅਗਲੀ ਕਾਰਵਾਈ ਵਿਭਾਗ ਵੱਲੋਂ ਹੋਵੇਗੀ।

ਮਾਨਸਾ ਸ਼ਹਿਰ ਦੇ ਚਕੇਰੀਆਂ ਰੋਡ ‘ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਐਡਵੋਕੇਟ ਭੁਪਿੰਦਰ ਸਿੰਘ ਬੀਰਬਲ ਵੱਲੋਂ ਨਗਰ ਕੌਂਸਲ ਮਾਨਸਾ ਵਿਜੀਲੈਂਸ ਵਿਭਾਗ ਡਿਪਟੀ ਕਮਿਸ਼ਨਰ ਮਾਨਸਾ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖ ਕੇ ਨਾਜਾਇਜ਼ ਕਬਜ਼ੇ (Illegal occupation) ਛੁਡਵਾਉਣ ਦੀ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਨਗਰ ਕੌਂਸਲ ਮਾਨਸਾ ਦੇ ਕਰਮਚਾਰੀਆਂ ਵੱਲੋਂ ਚਕੇਰੀਆਂ ਰੋਡ ‘ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਛੁਡਵਾਉਣ ਦੇ ਲਈ ਨਿਸ਼ਾਨਦੇਹੀ ਕੀਤੀ ਗਈ ਹੈ।

ਨਜਾਇਜ਼ ਕਬਜ਼ੇ ਛੁਡਵਾਉਣ ਲਈ ਨਗਰ ਕੌਂਸਲ ਵੱਲੋਂ ਨਿਸ਼ਾਨਦੇਹੀ ਸ਼ੁਰੂ

ਮੀਡੀਆ ਨਾਲ ਗੱਲਬਾਤ ਦੌਰਾਨ ਐਡਵੋਕੇਟ ਭੁਪਿੰਦਰ ਸਿੰਘ ਬੀਰਬਲ ਨੇ ਦੱਸਿਆ ਕਿ ਚਕੇਰੀਆਂ ਫਾਟਕ ਤੋਂ ਗਾਂਧੀ ਸਕੂਲ ਤੱਕ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਜਿਸ ਸਬੰਧੀ ਉਨ੍ਹਾਂ ਵੱਖ-ਵੱਖ ਵਿਭਾਗਾਂ ਨੂੰ ਪੱਤਰ ਲਿਖਿਆ ਸੀ ਅਤੇ ਨਗਰ ਕੌਂਸਲ ਦੇ ਅਧਿਕਾਰੀ ਕਰਮਚਾਰੀ ਨਿਸ਼ਾਨਦੇਹੀ ਕਰਨ ਦੇ ਲਈ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਇਸ ਰੋਡ ਤੋਂ ਕਈ ਅਧਿਕਾਰੀ ਦੁਕਾਨ ਮਾਲਕਾਂ ਤੋਂ ਰਿਸ਼ਵਤ ਲੈ ਕੇ ਕਾਰਵਾਈ ਨਹੀਂ ਕਰ ਰਹੇ ਸੀ, ਜਿਸ ਦੇ ਤਹਿਤ ਉਨ੍ਹਾਂ ਵਲੋਂ ਹੁਣ ਵੱਖ-ਵੱਖ ਵਿਭਾਗਾਂ ਨੂੰ ਪੱਤਰ ਲਿਖ ਕੇ ਕਬਜ਼ੇ ਛੁਡਵਾਉਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਹੋਰ ਸ਼ਹਿਰ ਵਾਸੀਆਂ ਨੇ ਵੀ ਕਬਜ਼ਿਆਂ ਨੂੰ ਲੈ ਕੇ ਤੁਰੰਤ ਕਾਰਵਾਈ ਕਰਕੇ ਕਬਜ਼ੇ ਛੁਡਵਾਉਣ ਦੀ ਸਰਕਾਰ ਨੂੰ ਅਪੀਲ ਕੀਤੀ ਹੈ।

ਚਕੇਰੀਆਂ ਰੋਡ ਉਪਰ ਦੁਕਾਨਾਂ ਬਣਾ ਕੇ ਬੈਠੇ ਦੁਕਾਨਦਾਰ ਸ਼ਾਮ ਲਾਲ ਅਤੇ ਗੋਲਡੀ ਗਾਂਧੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਈ ਸਾਲ ਪਹਿਲਾਂ 25 ਫੁੱਟ ਲੰਬਾਈ ਵਾਲੀ ਦੁਕਾਨ ਖਰੀਦੀ ਗਈ ਹੈ। ਜਿਸ ਦਿਨ ਉਨ੍ਹਾਂ ਕੋਲ ਰਜਿਸਟਰੀ ਵੀ ਮੌਜੂਦ ਹੈ ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਵੱਲੋਂ ਨਕਸ਼ਾ ਪਾਸ ਕਰ ਕੇ ਰਜਿਸਟਰੀ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪੱਚੀ ਫੁੱਟ ਜਗ੍ਹਾ ਪੂਰੀ ਕੀਤੀ ਜਾਵੇ ਜੇਕਰ ਕੋਈ ਨਾਜਾਇਜ਼ ਜਗ੍ਹਾ ਹੈ ਤਾਂ ਅਸੀਂ ਛੱਡਣ ਦੇ ਲਈ ਤਿਆਰ ਹਾਂ।

ਇਹ ਵੀ ਪੜ੍ਹੋ:ਸਿਲੰਡਰ ਲੀਕ ਹੋਣ ਕਾਰਨ ਘਰ ਨੂੰ ਲੱਗੀ ਅੱਗ, 2 ਲੋਕ ਜ਼ਿੰਦਾ ਸੜੇ, 2 ਝੁਲਸੇ

ABOUT THE AUTHOR

...view details