ਮਾਨਸਾ :ਮਾਨਸਾ ਵਿਖੇ ਦੇਰ ਰਾਤ ਪਤੀ ਵੱਲੋ ਪਤਨੀ ਦਾ ਗਲਾ ਦਬਾਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ (Husband killed his wife by strangling her In Mansa ) ਹੈ। ਪੁਲਿਸ ਨੇ ਪਤੀ ਸਮੇਤ ਦਿਉਰ ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੇਰ ਰਾਤ ਮਾਨਸਾ ਦੇ ਬਿਜਲੀ ਗਰਿੱਡ ਦੇ ਨਜਦੀਕ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਗਲਾ ਦਬਾਕੇ ਕਤਲ ਕਰ ਦਿੱਤਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ ਪੁਲਿਸ ਨੂੰ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਜਾ ਕੇ ਦੇਖਿਆ ਤਾਂ ਮਹਿਲਾ ਕਰਮਜੀਤ ਕੌਰ ਦਾ ਮ੍ਰਿਤਕ ਹਾਲਤ ਵਿੱਚ ਪਾਈ ਗਈ।
ਸਿਰਾਣੇ ਨਾਲ ਗਲਾ ਦਬਾ ਕੇ ਕੀਤਾ ਕਤਲ: ਡੀਐਸਪੀ ਸੰਜੀਵ ਗੋਇਲ ਨੇ ਦੱਸਿਆ ਕਿ ਸਾਨੂੰ ਇਤਲਾਗ ਆਈ ਸੀ ਕਿ ਇਕ ਔਰਤ ਦਾ ਕਤਲ ਹੋਇਆ ਹੈ। ਉਨ੍ਹਾਂ ਕਿਹਾ ਅਸੀਂ ਮੌਕੇ ਉਤੇ ਪਹੁੰਚੇ ਤਾਂ ਦੇਖਿਆ ਕਿ ਕਰਮਜੀਤ ਕੌਰ ਨਾਮ ਦੀ ਔਰਤ ਦਾ ਕਤਲ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਪੁਛਗਿੱਛ ਦੌਰਾਨ ਆਂਡ-ਗੁਆਂਢ ਤੋਂ ਪਤਾ ਲੱਗਿਆ ਤਾਂ ਔਰਤ ਦੇ ਪਤੀ ਸਿਰਾਣੇ ਨਾਲ ਉਸ ਦਾ ਲਗਾ ਘੁੱਟ ਕੇ ਸਾਹ ਬੰਦ ਕਰ ਦਿੱਤਾ।