ਮਾਨਸਾ: ਖੇਤੀ ਕਾਨੂੰਨਾਂ ਦੇ ਖਿਲਾਫ ਵਿੱਢੇ ਕਿਸਾਨੀ ਸੰਘਰਸ਼ 'ਚ ਇੱਕ ਵੱਡਾ ਜੱਥਾ ਦਿੱਲੀ ਨੂੰ ਰਵਾਨਾ ਹੋਇਆ ਹੈ। ਕੜਾਕੇ ਦੀ ਠੰਢ 'ਚ ਵੀ ਕਿਸਾਨਾਂ ਦਾ ਜਜ਼ਬਾ ਉਵੇਂ ਹੀ ਬਰਕਰਾਰ ਹੈ।
ਕਿਸਾਨੀ ਅੰਦੋਲਨ ਦੀ ਹਮਾਇਤ ਕਰਨ ਲਈ ਸੈਂਕੜੇ ਕਿਸਾਨ ਹੋਏ ਦਿੱਲੀ ਲਈ ਰਵਾਨਾ
ਖੇਤੀ ਕਾਨੂੰਨ ਦੇ ਵਿਰੋਧ ਵਿੱਚ ਲਗਾਤਾਰ ਸੰਘਰਸ਼ ਤਿੱਖਾ ਹੁੰਦਾ ਜਾ ਰਿਹਾ ਹੈ ਉੱਥੇ ਹੀ ਸੰਘਰਸ਼ ਵਿੱਚ ਲੋਕਾਂ ਦਾ ਸਮਰਥਨ ਵਧਦਾ ਜਾ ਰਿਹਾ ਹੈ। ਜਿੱਥੇ ਪੰਜਾਬ ਭਰ ਦੇ ਵਿੱਚ ਧਰਨੇ ਜਾਰੀ ਨੇ ਉੱਥੇ ਹੀ ਦਿਨ ਬ ਦਿਨ ਕਿਸਾਨ ਦਿੱਲੀ ਵੱਲ ਨੂੰ ਰਵਾਨਾ ਹੋ ਰਹੇ ਹਨ।
ਕਿਸਾਨੀ ਅੰਦੋਲਨ ਦੀ ਹਮਾਇਤ ਕਰਨ ਲਈ ਸੈਂਕੜੇ ਕਿਸਾਨ ਹੋਏ ਦਿੱਲੀ ਲਈ ਰਵਾਨਾ
ਅੰਦੋਲਨ ਨੇ ਭਾਈਚਾਰਕ ਸਾਂਝ ਵਧਾਈ
- ਦਿੱਲੀ ਨੂੰ ਰਵਾਨਾ ਹੋ ਰਹੇ ਕਿਸਾਨ ਆਗੂ ਦਾ ਕਹਿਣਾ ਹੈ ਕਿ ਰਾਜਨੀਤੀਕ ਕਾਰਨਾਂ ਕਰਕੇ ਵੱਖ ਹੋਏ ਪੰਜਾਬ ਤੇ ਹਰਿਆਣਾ 'ਚ ਭਾਈਚਾਰਕ ਸਾਂਝ ਵੱਧ ਗਈ ਹੈ।
- ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਕਿਸੀ ਤਰ੍ਹਾਂ ਦੀ ਕਮੀ ਨਹੀਂ ਆ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ, ਹਰਿਆਣਾ, ਯੂਪੀ ਸਭ ਦੇ ਕਿਸਾਨ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ।
ਅੰਦੋਲਨ ਨੂੰ ਹੋਰਨਾਂ ਸੂਬਿਆਂ ਤੇ ਆਮ ਲੋਕਾਂ ਦੀ ਹਮਾਇਤ
- ਕਿਸਾਨ ਆਗੂ ਦਾ ਕਹਿਣਾ ਹੈ ਕਿ ਅੰਦੋਲਨ ਨੂੰ ਆਮ ਲੋਕਾਂ ਤੇ ਹੋਰਨਾਂ ਸੂਬਿਆਂ ਦੀ ਵੱਡੀ ਹਮਾਇਤ ਹੈ। ਉਨ੍ਹਾਂ ਨੇ ਕਿਹਾ ਇਹ ਅੰਦਲੋਨ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ।
- ਉਨ੍ਹਾਂ ਨੇ ਮੋਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਕਾਨੂੰਨ ਜਲਦ ਵਾਪਿਸ ਲੈ ਲੈਣ ਤਾਂ ਜੋ ਕਿਸਾਨ ਕੜਾਕੇ ਦੀ ਠੰਢ 'ਚ ਘਰਾਂ ਨੂੰ ਪਰਤ ਸਕਣ।