ਮਾਨਸਾ : ਜਿਲ੍ਹੇ ਦੇ ਪਿੰਡ ਨੰਗਲ ਕਲਾਂ ਵਿਖੇ ਇੱਕ ਅਜਿਹਾ ਗਰੀਬ ਪਰਿਵਾਰ ਹੈ ਜਿਸਦਾ ਮਕਾਨ ਸਤੰਬਰ ਮਹੀਨੇ ਹੋਈ ਭਾਰੀ ਬਾਰਿਸ਼ ਦੇ ਨਾਲ ਡਿੱਗ ਗਿਆ ਤੇ ਪਰਿਵਾਰ ਕੋਲ ਘਰ ਦੀ ਮੁਰੰਮਤ ਕਰਵਾਉਣ ਦੇ ਲਈ ਕੋਈ ਪੈਸਾ ਨਾ ਹੋਣ ਕਾਰਨ ਪਿੰਡ ਦੀ ਧਰਮਸ਼ਾਲਾ ਵਿੱਚ ਪਰਿਵਾਰ ਰਾਤਾਂ ਕੱਟ ਰਿਹਾ ਹੈ। ਪਰਿਵਾਰ ਨੇ ਦੱਸਿਆ ਕਿ ਬਾਰਿਸ਼ ਨਾਲ ਉਹ ਘਰੋਂ ਬੇਘਰ ਹੋ ਗਏ ਜਿਸ ਕਾਰਨ 2 ਮਹੀਨੇ ਤੋ ਧਰਮਸ਼ਾਲਾ ਵਿੱਚ ਰਾਤਾਂ ਕੱਟ ਰਿਹਾ ਹੈ।
ਮੀਂਹ ਕਾਰਨ ਡਿੱਗਿਆ ਮਕਾਨ ,ਬੇਘਰ ਹੋਇਆ ਪਰਿਵਾਰ - ਪਿੰਡ ਨੰਗਲ ਕਲਾਂ
ਸਤੰਬਰ ਮਹੀਨੇ ਦੇ ਵਿਚ ਹੋਈ ਭਾਰੀ ਬਾਰਸ਼ ਦੇ ਨਾਲ ਜਿਥੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਉਥੇ ਹੀ ਗਰੀਬ ਘਰਾਂ ਦਾ ਵੀ ਵੱਡਾ ਨੁਕਸਾਨ ਹੋਇਆ ਜਿਸ ਕਾਰਨ ਕਈ ਗਰੀਬ ਪਰਿਵਾਰ ਘਰੋਂ ਬੇਘਰ ਹੋ ਚੁੱਕੇ ਨੇ ਤੇ ਪਿੰਡ ਦੀਆਂ ਸਾਂਝੀਆਂ ਥਾਵਾਂ ਤੇ ਰਾਤਾਂ ਕੱਟਣ ਦੇ ਲਈ ਮਜਬੂਰ ਹਨ।
![ਮੀਂਹ ਕਾਰਨ ਡਿੱਗਿਆ ਮਕਾਨ ,ਬੇਘਰ ਹੋਇਆ ਪਰਿਵਾਰ House collapsed due to rain in Mansa](https://etvbharatimages.akamaized.net/etvbharat/prod-images/768-512-17059639-thumbnail-3x2-hgj.jpg)
House collapsed due to rain in Mansa
ਮੀਂਹ ਕਾਰਨ ਡਿੱਗਿਆ ਮਕਾਨ ,ਬੇਘਰ ਹੋਇਆ ਪਰਿਵਾਰ
3 ਧੀਆਂ ਨਾਲ ਬੇਘਰ ਪਰਿਵਾਰ: ਉਨ੍ਹਾ ਦੱਸਿਆ ਉਹ ਆਪਣੀਆਂ ਤਿੰਨ ਧੀਆਂ ਦੇ ਨਾਲ ਘਰੋਂ ਬੇਘਰ ਹੋਈ ਠੰਡੀਆ ਰਾਤਾਂ ਧਰਮਸ਼ਾਲਾ ਵਿੱਚ ਕੱਟ ਰਹੀ ਹੈ ਉਨ੍ਹਾ ਸਰਕਾਰ ਤੋ ਅਪੀਲ ਕੀਤੀ ਕਿ ਉਨ੍ਹਾ ਦੇ ਘਰ ਦੀ ਛੱਤ ਪਵਾਈ ਜਾਵੇ। ਮਜਦੂਰ ਨੇਤਾ ਭਗਵੰਤ ਸਮਾਉ ਨੇ ਕਿਹਾ ਉਹ ਮਜਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਤੇ ਸਰਕਾਰ ਤੋ ਤਰੁੰਤ ਬਾਰਿਸ਼ ਦੌਰਾਨ ਗਰੀਬ ਘਰਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਮੁਆਵਜਾ ਦੇਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ:-ਸਕੂਲ ਜਾ ਰਹੇ 2 ਨਾਬਾਲਿਗ ਬੱਚੇ ਹੋਏ ਗਾਇਬ, 4 ਦਿਨਾਂ ਤੋਂ ਭਾਲ ਜਾਰੀ