ਮਾਨਸਾ: ਨਗਰ ਕੌਂਸਲ ਚੋਣਾਂ ਵਿੱਚ ਜਿੱਤੇ ਕੌਂਸਲਰਾਂ ਦਾ ਮਾਨ ਸਨਮਾਨ ਕਰਨ ਲਈ ਐਤਵਾਰ ਮਾਨਸਾ ਦੇ ਸ਼ਹੀਦ ਭਗਤ ਸਿੰਘ ਰੇਹੜੀ ਯੂਨੀਅਨ ਵੱਲੋਂ ਮਾਨਸਾ ਦੇ ਬੱਸ ਸਟੈਂਡ ਚੌਕ ਵਿਖੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸ਼ਹੀਦ ਭਗਤ ਸਿੰਘ ਰੇਹੜੀ ਯੂਨੀਅਨ ਵੱਲੋਂ ਅੱਜ ਮਾਨਸਾ ਸ਼ਹਿਰ ਦੇ ਸਮੂਹ ਕੌਂਸਲਰਾਂ ਨੂੰ ਸਨਮਾਨ ਦੇ ਕੇ ਸ਼ਹਿਰ ਦੇ ਵਿਕਾਸ ਦੀ ਮੰਗ ਕੀਤੀ ਗਈ।
ਰੇਹੜੀ ਯੂਨੀਅਨ ਵੱਲੋਂ ਜਿੱਤੇ ਕੌਂਸਲਰਾਂ ਦਾ ਸਨਮਾਨ - ਕੌਂਸਲਰਾਂ ਨੂੰ ਵਿਸ਼ੇਸ਼ ਸਨਮਾਨ
ਨਗਰ ਕੌਂਸਲ ਚੋਣਾਂ ਵਿੱਚ ਜਿੱਤੇ ਕੌਂਸਲਰਾਂ ਦਾ ਮਾਨ ਸਨਮਾਨ ਕਰਨ ਲਈ ਐਤਵਾਰ ਨੂੰ ਮਾਨਸਾ ਦੇ ਸ਼ਹੀਦ ਭਗਤ ਸਿੰਘ ਰੇਹੜੀ ਯੂਨੀਅਨ ਵੱਲੋਂ ਮਾਨਸਾ ਦੇ ਬੱਸ ਸਟੈਂਡ ਚੌਕ ਵਿਖੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸ਼ਹੀਦ ਭਗਤ ਸਿੰਘ ਰੇਹੜੀ ਯੂਨੀਅਨ ਵੱਲੋਂ ਅੱਜ ਮਾਨਸਾ ਸ਼ਹਿਰ ਦੇ ਸਮੂਹ ਕੌਂਸਲਰਾਂ ਨੂੰ ਸਨਮਾਨ ਦੇ ਸ਼ਹਿਰ ਦੇ ਵਿਕਾਸ ਦੀ ਮੰਗ ਕੀਤੀ ਗਈ।
ਰੇਹੜੀ ਯੂਨੀਅਨ ਵੱਲੋਂ ਜਿੱਤੇ ਕੌਂਸਲਰਾਂ ਦਾ ਸਨਮਾਨ
ਇਸ ਮੌਕੇ ਜਿਥੇ ਮਾਨਸਾ ਦੇ ਸਮੂਹ ਕੌਂਸਲਰਾਂ ਨੂੰ ਵਿਸ਼ੇਸ਼ ਸਨਮਾਨ ਦੇਣ ਲਈ ਸੀਨੀਅਰ ਕਾਂਗਰਸੀ ਆਗੂ ਕੇਸਰ ਸਿੰਘ ਧਲੇਵਾਂ ਨੇ ਵਿਸ਼ੇਸ਼ ਸ਼ਿਰਕਤ ਕੀਤੀ, ਉਥੇ ਰੇਹੜੀ ਯੂਨੀਅਨ ਵੱਲੋਂ ਸਮੂਹ ਕੌਂਸਲਰਾਂ ਨੂੰ ਸਨਮਾਨ ਦੇ ਕੇ ਸ਼ਹਿਰ ਦੇ ਸਰਬਪੱਖੀ ਵਿਕਾਸ ਦੀ ਗੱਲ ਕਰਦਿਆਂ ਰੇਹੜੀ ਯੂਨੀਅਨ ਦੀ ਮੰਗਾਂ ਬਾਰੇ ਵੀ ਜਾਣੂ ਕਰਵਾਇਆ ਗਿਆ।
ਇਸ ਮੌਕੇ ਜਿੱਥੇ ਸਮੂਹ ਕੌਂਸਲਰਾਂ ਨੇ ਰੇਹੜੀ ਯੂਨੀਅਨ ਦੇ ਇਸ ਸਨਮਾਨ ਲਈ ਰੇਹੜੀ ਯੂਨੀਅਨ ਦਾ ਧੰਨਵਾਦ ਕੀਤਾ, ਉੱਥੇ ਹੀ ਰੇਹੜੀ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਅਸੀਂ ਸ਼ਹਿਰ ਦੇ ਵਿਕਾਸ ਲਈ ਸਮੂਹ ਕੌਂਸਲਰਾਂ ਨੂੰ ਸਨਮਾਨ ਦੇ ਕੇ ਆਪਣੀਆਂ ਮੰਗਾਂ ਤੋਂ ਵੀ ਜਾਣੂ ਕਰਵਾਇਆ ਹੈ