ਪੰਜਾਬ

punjab

ETV Bharat / state

ਪਾਕਿਸਤਾਨ ਜੇਲ੍ਹ ’ਚ ਬੰਦ ਲਾਂਸ ਨਾਇਕ ਬੀਰ ਸਿੰਘ ਨੂੰ ਅੱਜ ਵੀ ਉਡੀਕ ਰਿਹਾ ਪਰਿਵਾਰ - ਮਾਨਸਾ

ਸੁਰਜੀਤ ਕੌਰ ਨੇ ਦੱਸਿਆ ਕਿ ਉਹ ਸਾਬਕਾ ਪ੍ਰਧਾਨਮੰਤਰੀ ਇੰਦਰਾ ਗਾਂਧੀ ਨੂੰ ਵੀ ਮਿਲ ਚੁੱਕੀ ਹੈ ਗਾਂਧੀ ਨੇ ਉਨ੍ਹਾਂ ਨੂੰ ਵਿਸ਼ਵਾਸ ਵੀ ਦਿਵਾਇਆ ਸੀ ਕਿ ਉਨ੍ਹਾਂ ਦੇ ਪਤੀ ਨੂੰ ਜ਼ਰੂਰ ਛੁਡਵਾ ਕੇ ਲਿਆਂਦਾ ਜਾਵੇਗਾ। ਉਨ੍ਹਾਂ ਦੀ ਮੁਲਾਕਾਤ ਸਵਰਗੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਵੀ ਹੋਈ ਅਤੇ ਸੁਸ਼ਮਾ ਸਵਰਾਜ ਨੇ ਉਨ੍ਹਾਂ ਨੂੰ ਵਿਸਵਾਸ਼ ਦਿਵਾਇਆ ਕਿ ਉਹ ਪਾਕਿਸਤਾਨ ਦੀ ਜੇਲ੍ਹ ਵਿੱਚ ਇਨ੍ਹਾਂ ਕੈਦੀਆਂ ਨੂੰ ਮਿਲ ਚੁੱਕੇ ਹਨ।

ਤਸਵੀਰ
ਤਸਵੀਰ

By

Published : Dec 23, 2020, 7:09 PM IST

ਮਾਨਸਾ:ਸੰਨ 1971 ਦੀ ਜੰਗ ਦੌਰਾਨ ਪਾਕਿਸਤਾਨ ਫੌਜ ਵੱਲੋਂ ਭਾਰਤੀ ਸੈਨਿਕਾਂ ਤੇ ਕਈ ਅਫ਼ਸਰਾਂ ਨੂੰ ਬੰਦੀ ਬਣਾ ਲਿਆ ਗਿਆ ਸੀ ਇਨ੍ਹਾਂ ਵਿੱਚੋਂ ਇੱਕ ਸੀ ਮਾਨਸਾ ਜ਼ਿਲ੍ਹੇ ਦੇ ਪਿੰਡ ਖਿਆਲਾ ਖੁਰਦ ਦਾ ਲਾਂਸ ਨਾਇਕ ਬੀਰ ਸਿੰਘ ਜੋ ਅੱਜ ਵੀ ਪਾਕਿਸਤਾਨ ਦੀ ਜੇਲ੍ਹ ਦੇ ਵਿੱਚ ਸੜ ਰਿਹਾ ਹੈ ਉਥੇ ਹੀ 50 ਸਾਲਾਂ ਤੋਂ ਪਤਨੀ ਸੁਰਜੀਤ ਕੌਰ ਆਪਣੇ ਪਤੀ ਲਾਸ ਨਾਇਕ ਬੀਰ ਸਿੰਘ ਦੀ ਉਡੀਕ ਵਿਚ ਪਲਕਾਂ ਵਿਛਾਏ ਹੋਏ ਸਰਕਾਰ ਦਰਬਾਰੇ ਭਟਕ ਰਹੀ ਹੈ ਤਾਂ ਕਿ ਉਸ ਦਾ ਪਤੀ ਇੱਕ ਵਾਰ ਉਸ ਨੂੰ ਜ਼ਰੂਰ ਮਿਲੇ

ਤਸਵੀਰ
ਸੁਰਜੀਤ ਕੌਰ ਨੇ ਦੱਸਿਆ ਕਿ ਲਾਸ ਨਾਇਕ ਬੀਰ ਸਿੰਘ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਹੈ ਜਿਸ ਦਾ ਉਸ ਨੂੰ ਉਦੋਂ ਪਤਾ ਲੱਗਿਆ ਜਦੋਂ ਰੇਡੀਓ ’ਚ ਇੱਕ ਪ੍ਰੋਗਰਾਮ ਦੌਰਾਨ ਉਨ੍ਹਾਂ ਨੂੰ ਵੀਰ ਸਿੰਘ ਦੀ ਆਵਾਜ਼ ਵੀ ਸੁਣਾਈ ਦਿੱਤੀ। ਸੁਰਜੀਤ ਕੌਰ ਨੇ ਦੱਸਿਆ ਕਿ ਉਹ ਸਾਬਕਾ ਪ੍ਰਧਾਨਮੰਤਰੀ ਇੰਦਰਾ ਗਾਂਧੀ ਨੂੰ ਵੀ ਮਿਲ ਚੁੱਕੀ ਹੈ ਗਾਂਧੀ ਨੇ ਉਨ੍ਹਾਂ ਨੂੰ ਵਿਸ਼ਵਾਸ ਵੀ ਦਿਵਾਇਆ ਸੀ ਕਿ ਉਨ੍ਹਾਂ ਦੇ ਪਤੀ ਨੂੰ ਜ਼ਰੂਰ ਛੁਡਵਾ ਕੇ ਲਿਆਂਦਾ ਜਾਵੇਗਾ। ਉਨ੍ਹਾਂ ਦੀ ਮੁਲਾਕਾਤ ਸਵਰਗੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਵੀ ਹੋਈ ਅਤੇ ਸੁਸ਼ਮਾ ਸਵਰਾਜ ਨੇ ਉਨ੍ਹਾਂ ਨੂੰ ਵਿਸਵਾਸ਼ ਦਿਵਾਇਆ ਕਿ ਉਹ ਪਾਕਿਸਤਾਨ ਦੀ ਜੇਲ੍ਹ ਵਿੱਚ ਇਨ੍ਹਾਂ ਕੈਦੀਆਂ ਨੂੰ ਮਿਲ ਚੁੱਕੇ ਹਨ।
ਲਾਂਸ ਨਾਇਕ ਬੀਰ ਸਿੰਘ ਨੂੰ ਅੱਜ ਵੀ ਉਡੀਕ ਰਿਹਾ ਪਰਿਵਾਰ
ਸੁਰਜੀਤ ਕੌਰ ਨੇ ਭਰੇ ਮਨ ਨਾਲ ਦੱਸਿਆ ਕਿ ਸੁਸ਼ਮਾ ਸਵਰਾਜ ਵੀ ਨਹੀਂ ਰਹੀ ਅਤੇ ਸਰਕਾਰਾਂ ਦੇ ਸਿਰਫ਼ ਲਾਰੇ ਹੀ ਰਹਿ ਜਾਂਦੇ ਨੇ। ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਤੀ ਵੀਰ ਸਿੰਘ ਨੂੰ ਜਰੂਰ ਭਾਰਤ ਲਿਆਂਦਾ ਜਾਵੇ ਤਾਂ ਕਿ ਉਹ ਆਖ਼ਰੀ ਦੋ ਸਾਲ ਰਹਿੰਦੇ ਆਪਣੇ ਪਤੀ ਨੂੰ ਵੇਖ ਸਕਣ
ਸੁਰਜੀਤ ਕੌਰ (ਪਤਨੀ)
ਸੁਰਜੀਤ ਕੌਰ ਨੇ ਇਹ ਵੀ ਦੱਸਿਆ ਕਿ ਸਵਰਗੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਉਨ੍ਹਾਂ ਨੂੰ ਵਿਸਵਾਸ਼ ਦਿਵਾਇਆ ਸੀ ਕਿ ਪਰਿਵਾਰ ਦੀ ਆਰਥਿਕ ਮੱਦਦ ਕੀਤੀ ਜਾਵੇਗੀ ਪੈਟਰੋਲ ਪੰਪ ਦਿੱੱਤਾ ਜਾਵੇਗਾ ਮਕਾਨ ਦਿੱਤਾ ਜਾਵੇਗਾ ਪਰ ਉਨ੍ਹਾਂ ਨੂੰ ਸਿਵਾਏ ਇਕ ਪੈਨਸ਼ਨ ਤੋਂ ਕੁਝ ਵੀ ਨਹੀਂ ਮਿਲ ਰਿਹਾ
ਤਸਵੀਰ
ਲਾਂਸ ਨਾਇਕ ਬੀਰ ਸਿੰਘ ਦੇ ਪੁੱਤਰ ਮਲਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਤਾਂ ਆਪਣੇ ਪਿਤਾ ਨੂੰ ਵੇਖਿਆ ਵੀ ਨਹੀਂ, ਕਿਉਂ ਕਿ ਜਦੋਂ ਉਸਦਾ ਜਨਮ ਹੋਇਆ ਤਾਂ ਉਸਦੇ ਪਿਤਾ ਜੰਗ ਦੌਰਾਨ ਪਾਕਿਸਤਾਨ ਦੁਆਰਾ ਬੰਦੀ ਬਣਾਏ ਜਾ ਚੁੱਕੇ ਸਨ। ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਨੂੰ ਭਾਰਤ ਲਿਆਂਦਾ ਜਾਵੇ ਤਾਂ ਜੋੇ ਉਹ ਵੀ ਆਪਣੇ ਪਿਤਾ ਦਾ ਚਿਹਰਾ ਵੇਖ ਸਕਣ
ਤਸਵੀਰ
1971 ਦੀ ਜੰਗ ਲੜ ਚੁੱਕੇ ਅਤੇ ਲਾਸ ਨਾਇਕ ਬੀਰ ਸਿੰਘ ਦੀ ਯੂਨਿਟ ਵਿਚ ਉਨ੍ਹਾਂ ਦੇ ਨਾਲ ਰਹੇ ਹਰਚੰਦ ਸਿੰਘ ਨੇ ਦੱਸਿਆ ਕਿ ਵੀਰ ਸਿੰਘ ਅਤੇ ਉਹ ਇਕੱਠੇ ਭਰਤੀ ਹੋਏ ਸਨ ਅਤੇ ਇੱਕੋ ਹੀ ਯੂਨਿਟ ਵਿੱਚ ਸਨ। ਉਨ੍ਹਾਂ ਦੱਸਿਆ ਕਿ 1971 ਦੀ ਜੰਗ ਵਿੱਚ ਵੀਰ ਸਿੰਘ ਉਨ੍ਹਾਂ ਤੋਂ ਅੱਗੇ ਸੀ ਅਤੇ ਉਹ ਪਿੱਛੇ ਮੋਰਚੇ ਸੰਭਾਲੇ ਹੋਏ ਸਨ। ਪਰ ਜਦੋਂ ਹੀ ਪਾਕਿਸਤਾਨ ਦੀ ਫੌਜ ਨੇ ਉਨ੍ਹਾਂ ਨੂੰ ਘੇਰਾ ਪਾ ਲਿਆ ਜਿਸ ਤੋਂ ਬਾਅਦ ਬੀਰ ਸਿੰਘ ਉਨ੍ਹਾਂ ਤੋਂ ਅਲੱਗ ਹੋ ਗਏ। ਉਨ੍ਹਾਂ ਨੂੰ ਇਕ ਸਾਲ ਬਾਅਦ ਰਿਹਾਅ ਕਰ ਦਿੱਤਾ ਗਿਆ ਪਰ ਬੀਰ ਸਿੰਘ ਦਾ ਕੋਈ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦ ਹੀ ਵੀਰ ਸਿੰਘ ਨੂੰ ਰਿਹਾਅ ਕੀਤਾ ਜਾਵੇ ਤਾਂ ਕਿ ਉਹ ਆਪਣੇ ਪਰਿਵਾਰ ਵਿਚ ਆ ਕੇ ਰਹਿ ਸਕੇ

ABOUT THE AUTHOR

...view details