ਮਾਨਸਾ: ਰਾਸ਼ਟਰੀ ਯੂਵਾ ਐਵਾਰਡੀ ਅਤੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜ ਐਵਾਰਡੀ ਮਾਨਸਾ ਜ਼ਿਲ੍ਹੇ ਦੇ ਪਿੰਡ ਅਕਲੀਆ ਦਾ ਸਮਾਜਸੇਵੀ ਸੋਹਣ ਸਿੰਘ ਅਕਲੀਆ ਲੋਕਾਂ ਲਈ ਫਰਿਸ਼ਤਾ ਬਣ ਕੰਮ ਕਰਨ ਵਾਲਾ ਅੱਜ ਖ਼ੁਦ ਮਦਦ ਲਈ ਕਿਸੇ ਫਰਿਸ਼ਤੇ ਦੀ ਉਡੀਕ ਕਰ ਰਿਹਾ ਹੈ। 1992 ਤੋਂ ਲੋਕਾਂ ਦੀ ਮਦਦ ਕਰਨ ਵਾਲਾ ਅੱਜ ਲਾਚਾਰ ਮੰਜੇ ’ਤੇ ਬੈਠ ਕੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਸੋਹਣ ਸਿੰਘ ਨੇ ਦੱਸਿਆ ਕਿ ਉਹ ਸਮਾਜ ਸੇਵਾ ਦੇ ਕੰਮਾਂ ’ਚ ਸਭ ਤੋਂ ਮੋਹਰੀ ਹੁੰਦਾ ਸੀ।
ਹਰ ਵੇਲੇ ਲੋਕਾਂ ਦੀ ਮਦਦ ਕਰਨ ਵਾਲਾ, ਅੱਜ ਖ਼ੁਦ ਕਿਸੇ ਮਦਦਗਾਰ ਦੀ ਉਡੀਕ ’ਚ
ਰਾਸ਼ਟਰੀ ਯੁਵਾ ਐਵਾਰਡੀ ਅਤੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜ ਐਵਾਰਡੀ ਮਾਨਸਾ ਜ਼ਿਲ੍ਹੇ ਦੇ ਪਿੰਡ ਅਕਲੀਆ ਦਾ ਸਮਾਜ ਸੇਵੀ ਸੋਹਣ ਸਿੰਘ ਅਕਲੀਆ ਲੋਕਾਂ ਲਈ ਫਰਿਸ਼ਤਾ ਬਣ ਕੰਮ ਕਰਨ ਵਾਲਾ ਅੱਜ ਖ਼ੁਦ ਮਦਦ ਲਈ ਕਿਸੇ ਫਰਿਸ਼ਤੇ ਦੀ ਉਡੀਕ ਕਰ ਰਿਹਾ ਹੈ।
ਸੋਹਣ ਸਿੰਘ ਨੇ ਦੱਸਿਆ ਕਿ ਉਹ ਪਚਾਸੀ ਵਾਰ ਲੋੜਵੰਦ ਮਰੀਜ਼ਾਂ ਲਈ ਖ਼ੂਨਦਾਨ ਕਰ ਚੁੱਕਾ ਹੈ। ਪਿਛਲੇ ਦੋ ਸਾਲਾਂ ਦੌਰਾਨ ਉਸਦੀ ਇੱਕ ਲੱਤ ਵੀ ਕੱਟੀ ਜਾ ਚੁੱਕੀ ਹੈ ਤੇ ਹੁਣ ਦਿਖਾਈ ਦੇਣਾ ਵੀ ਬੰਦ ਹੋ ਗਿਆ ਹੈ। ਉਸ ਨੇ ਭਰੇ ਮਨ ਨਾਲ ਕਿਹਾ ਕਿ ਪੁਰਸਕਾਰ ਹਾਸਲ ਕਰ ਉਸਨੂੰ ਅੱਜ ਦੁੱਖ ਹੀ ਪੱਲੇ ਪਿਆ ਕਿਉਂਕਿ ਪੁਰਸਕਾਰਾਂ ਨਾਲ ਉਸਦੀ ਆਰਥਿਕ ਮਦਦ ਨਹੀਂ ਹੋ ਸਕਦੀ। ਸੋਹਣ ਸਿੰਘ ਨੇ ਕਿਹਾ ਤੇ ਹਾਲੇ ਤਕ ਰਾਜਨੀਤਕ ਲੀਡਰ ਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਸ ਦੀ ਕੋਈ ਸਾਰ ਲਈ ਗਈ।
ਆਖ਼ਰ ’ਚ ਉਸਨੇ ਈਟੀਵੀ ਭਾਰਤ ਦੇ ਮਾਧਿਅਮ ਰਾਹੀਂ ਐੱਨਆਰਆਈ ਵੀਰਾਂ ਅਤੇ ਸਮਾਜਸੇਵੀ ਸੰਸਥਾਵਾਂ ਅੱਗੇ ਮਦਦ ਦੀ ਗੁਹਾਰ ਲਾਈ ਹੈ ਤਾਂ ਜੋ ਉਹ ਸਿਹਤਯਾਬ ਹੋ ਕੇ ਦੁਬਾਰਾ ਲੋਕ ਭਲਾਈ ਦੇ ਕੰਮਾਂ ’ਚ ਯੋਗਦਾਨ ਪਾ ਸਕੇ।