ਮਾਨਸਾ:ਬੀਤੇ ਦਿਨੀਂ ਪੰਜਾਬ ਦੇ ਵਿੱਚ 7 ਸਬ ਇੰਸਪੈਕਟਰਾਂ ਦੀ ਹੋਈ ਭਰਤੀ ਦੇ ਵਿੱਚ 6 ਹਰਿਆਣਾ ਤੇ ਇੱਕ ਪੰਜਾਬ ਦੇ ਨੌਜਵਾਨ ਦੀ ਭਰਤੀ ਕਰਨ ਦੇ ਮਾਮਲੇ 'ਤੇ ਬਠਿੰਡਾ ਤੋਂ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਇੱਕ ਵਾਰ ਫਿਰ ਤੋਂ ਸੂਬੇ ਦੀ ਮਾਨ ਸਰਕਾਰ ਨੂੰ ਘੇਰਿਆ ਅਤੇ ਤਿੱਖੇ ਸ਼ਬਦੀ ਵਾਰ ਕੀਤੇ ਹਨ। ਬਾਦਲ ਨੇ ਕਿਹਾ ਕਿ ਮਾਨ ਸਰਕਾਰ ਪੰਜਾਬ ਦੇ ਖਜਾਨੇ ਨੂੰ ਬਾਹਰਲੇ ਸੂਬਿਆਂ ਦੇ ਲਈ ਲੁਟਾ ਰਹੀ ਹੈ ਤਾਂ ਕਿ ਕੇਜਰੀਵਾਲ ਨੂੰ ਦੂਜੇ ਸੂਬਿਆਂ ਦੇ ਵਿੱਚ ਮਜਬੂਤ ਕੀਤਾ ਜਾ ਸਕੇ। ਮਾਨਸਾ ਵਿੱਚ ਐਮਪੀ ਫੰਡਾਂ ਦੀ ਵਰਤੋਂ ਨੂੰ ਲੈ ਕੇ ਜ਼ਿਲ੍ਹੇ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਨ ਪਹੁੰਚੇ ਬੀਬਾ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਜੋ ਪੰਜਾਬ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਕਰਦੇ ਸਨ, ਅੱਜ ਉਹ ਹੀ ਆਪਣੇ ਸੂਬੇ ਦੇ ਨੌਜਵਾਨਾਂ ਦੇ ਹੱਕ ਖ਼ੋਹ ਕੇ ਦੂਜੇ ਸੂਬੇ ਦੇ ਨੌਜਵਾਨਾਂ ਨੂੰ ਦੇਣ ਵਿੱਚ ਲੱਗੇ ਹੋਏ ਹਨ।
Harsimrat Badal targets CM Bhagwant Mann: ‘ਪੰਜਾਬ ਦੇ ਨੌਜਵਾਨਾਂ ਨੂੰ ਬੇਰੁਜ਼ਗਾਰ ਕਰਕੇ ਹਰਿਆਣੇ ਦੇ ਨੌਜਵਾਨਾਂ ਨੂੰ ਨੌਕਰੀਆਂ ਦੇ ਰਹੇ ਮੁੱਖ ਮੰਤਰੀ ਮਾਨ’ - aap government
ਪੰਜਾਬ ਦੇ 'ਚ 7 ਸਬ ਇੰਸਪੈਕਟਰਾਂ ਵਿੱਚ 6 ਹਰਿਆਣਾ ਤੇ ਇੱਕ ਪੰਜਾਬ ਦੇ ਨੌਜਵਾਨ ਦੀ ਭਰਤੀ ਕਰਨ ਦੇ ਮਾਮਲੇ 'ਤੇ ਸੂਬਾ ਸਰਕਾਰ ਨੂੰ ਘੇਰਦਿਆਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗੰਵਤ ਮਾਨ ਆਪਣੇ ਨੌਜਵਾਨਾਂ ਨੂੰ ਭੁੱਲ ਦੂਜੇ ਸੂਬਿਆਂ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਰਹੇ ਹਨ। (Harsimrat Badal targets CM Bhagwant Mann)
Published : Sep 9, 2023, 1:52 PM IST
ਆਪਣੇ ਸੂਬੇ ਦੇ ਨੌਜਵਾਨ ਕੀਤੇ ਬੇਰੁਜ਼ਗਾਰ:ਸਬ ਇੰਸਪੈਕਟਰਾਂ ਵਿੱਚ ਛੇ ਹਰਿਆਣੇ ਦੇ ਨੌਜਵਾਨਾਂ ਅਤੇ ਇੱਕ ਪੰਜਾਬ ਦੇ ਨੌਜਵਾਨ ਨੂੰ ਭਰਤੀ ਕਰਕੇ ਪੰਜਾਬ ਦੇ ਖਜਾਨੇ ਨੂੰ ਲੁਟਾਇਆ ਜਾ ਰਿਹਾ ਹੈ, ਪੰਜਾਬ ਦੇ ਵਿੱਚ ਹੋਈਆਂ ਭਰਤੀਆਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਅਜਿਹਾ ਹੀ ਕੀਤਾ ਜਾਣਾ ਬੇਹੱਦ ਮੰਦਭਾਗਾ ਹੈ। ਉਹਨਾਂ ਕਿਹਾ ਕੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸਨ ਕਿ ਇੱਥੇ ਵਿਦੇਸ਼ਾਂ ਦੇ ਵਿੱਚੋਂ ਆ ਕੇ ਲੋਕ ਨੌਕਰੀ ਕਰਨਗੇ,ਪਰ ਏਥੇ ਤਾਂ ਹਰਿਆਣੇ ਤੋਂ ਲਿਆ ਕੇ ਹੀ ਨੌਕਰੀ ਕਰਨ ਲਗਾ ਦਿੱਤੇ ਅਤੇ ਸਾਡੇ ਨੌਜਵਾਨਾਂ ਨੂੰ ਬੇਰੁਜ਼ਗਾਰ ਕਰ ਦਿੱਤਾ ਹੈ।
- Warning of protest by farmers: ਲੁਧਿਆਣਾ 'ਚ ਕਿਸਾਨ ਭਰਾਵਾਂ ਨਾਲ ਹੋਈ ਕਰੋੜਾਂ ਦੀ ਠੱਗੀ, ਕਿਸਾਨਾਂ ਨੇ ਇਨਸਾਫ ਲਈ ਸੜਕਾਂ ਜਾਮ ਕਰਨ ਦਾ ਕੀਤਾ ਐਲਾਨ
- Woman Climbed the Water Tank: ਬਰਨਾਲਾ ਦੇ ਪਿੰਡ ਹਮੀਦੀ 'ਚ ਧੀਆਂ ਨਾਲ ਪਾਣੀ ਵਾਲੀ ਟੈਂਕੀ 'ਤੇ ਚੜ੍ਹੀ ਔਰਤ, ਪੁਲਿਸ ਨੂੰ ਪਈਆਂ ਭਾਜੜਾਂ, ਜਾਣੋ ਮਾਮਲਾ
- Flood Update: ਹੜ੍ਹਾਂ ਦੀ ਮਾਰ ਤੋਂ ਬਾਅਦ ਮੰਡ ਖੇਤਰ ਬਣਿਆ ਰੇਗਿਸਤਾਨ, ਦਰਿਆ ਬਿਆਸ ਛੱਡ ਗਿਆ ਆਪਣੀ ਬਰਬਾਦੀ ਤੇ ਖੌਫ਼ਨਾਕ ਮੰਜ਼ਰ ਦੀ ਦਾਸਤਾਨ
ਪੰਜਾਬ ਦੇ ਨੌਜਵਾਨ ਨਸ਼ਿਆਂ ਨੇ ਖਾ ਲਏ : ਹਰਸਿਮਰਤ ਕੌਰ ਬਾਦਲ ਨੇ ਨਸ਼ਿਆਂ ਦੇ ਮਾਮਲੇ 'ਤੇ ਬੋਲਦੇ ਹੋਏ ਕਿਹਾ ਕਿ ਪਿਛਲੇ ਦਿਨੀਂ ਮਾਨਸਾ ਜ਼ਿਲ੍ਹੇ ਦੇ ਤਾਮਕੋਟ ਜੇਲ੍ਹ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀ। ਜਿਸ ਵਿੱਚ ਨਸ਼ਿਆਂ ਦੀ ਸ਼ਰੇਆਮ ਭਰਮਾਰ ਹੋ ਰਹੀ ਹੈ ਜੋ ਸਾਡੇ ਪਰਿਵਾਰ ਤੇ ਕਿੱਕਲੀ ਬਣਾ ਬਣਾ ਕੇ ਲੋਕਾਂ ਨੂੰ ਸੁਣਾਉਂਦਾ ਸੀ ਅੱਜ ਉਸ ਦੇ ਰਾਜ ਵਿੱਚ ਜੇਲ੍ਹਾਂ ਚੋਂ ਸ਼ਰੇਆਮ ਨਸ਼ਾ ਵਿਕ ਰਿਹਾ ਹੈ। ਪਰ ਪੰਜਾਬ ਸਰਕਾਰ ਇਸ ਪਾਸੇ ਕੋਈ ਵੀ ਧਿਆਨ ਨਹੀਂ ਦੇ ਰਹੀ। ਉਨ੍ਹਾਂ ਕਿਹਾ ਮੁੱਖ ਮੰਤਰੀ ਪਹਿਲਾਂ ਆਪਣੇ ਸੀ.ਐਮ.ਹਾਊਸ ਵਿਚੋਂ ਨਸ਼ੇ ਨੂੰ ਦੂਰ ਕਰਨ। ਜੋ ਉਹਨਾਂ ਦੇ ਮੰਤਰੀਆਂ ਦੇ ਖਾਸਮ ਖ਼ਾਸ ਲੋਕ ਹੀ ਨਸ਼ੇ ਵੇਚ ਰਹੇ ਹਨ ਅਤੇ ਸੂਬਾ ਸਰਕਾਰ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ। ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬ ਵਿੱਚ ਹੋਣ ਵਾਲੇ ਟੈਸਟਾਂ ਨੂੰ ਹਿੰਦੀ ਦੇ ਵਿੱਚ ਲਿਆ ਜਾ ਰਿਹਾ ਹੈ।