ਪੰਜਾਬ

punjab

ETV Bharat / state

ਅਕਾਲੀ ਭਾਜਪਾ ਗੱਠਜੋੜ ਟੁੱਟਣ 'ਤੇ ਹਰਸਿਮਰਤ ਬਾਦਲ ਦਾ ਵੱਡਾ ਬਿਆਨ - ਹਰਸਿਮਰਤ ਕੌਰ ਬਾਦਲ

ਮਾਨਸਾ ਵਿਖੇ ਇੱਕ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸ਼ਿਰਕਤ ਕੀਤੀ। ਇਸ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਅਕਾਲੀ-ਭਾਜਪਾ ਗੱਠਜੋੜ ਬਾਰੇ ਬੋਲਦਿਆਂ ਕਿਹਾ ਕਿ ਪਾਰਟੀ ਦਾ ਅਦੇਸ਼ ਸਿਰ ਮੱਥੇ ਹੈ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਇੱਕਲਿਆਂ ਚੋਣ ਲੜੇਗਾ।

ਫ਼ੋਟੋ

By

Published : Sep 29, 2019, 5:03 PM IST

ਮਾਨਸਾ: ਸ਼ਹਿਰ ਵਿੱਚ ਇੱਕ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸ਼ਿਰਕਤ ਕੀਤੀ। ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ-ਭਾਜਰਾ ਗੱਠਜੋੜ ਟੁੱਟਣ ਬਾਰੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਹਰਿਆਣਾ ਨਾਲ ਸਾਡੀ ਰਾਜਧਾਨੀ ਤੇ ਪਾਣੀਆਂ ਦੇ ਰੌਲੇ ਕਾਰਨ ਨਹੀਂ ਬਣਦੀ ਪਰ ਅਸੀਂ ਤਾਂ ਚਾਹੁੰਦੇ ਸੀ, ਪੰਜਾਬ ਦੀ ਤਰ੍ਹਾਂ ਹਰਿਆਣੇ ਵਿੱਚ ਵੀ ਭਾਈਚਾਰਕ ਸਾਂਝ ਬਣੀ ਰਹੇ ਪਰ ਪਤਾ ਨਹੀਂ ਭਾਜਪਾ ਨੇ ਅਜਿਹਾ ਫ਼ੈਸਲਾ ਕਿਉਂ ਕੀਤਾ।

ਵੀਡੀਓ

ਇਹ ਵੀ ਪੜ੍ਹੋ: ਔਖੀ ਘੜੀ ਕਾਂਗਰਸ ਨੂੰ ਮੁੜ ਨਵਜੋਤ ਸਿੱਧੂ ਦੀ ਆਈ ਯਾਦ

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਨ੍ਹਾਂ ਦਾ ਫ਼ੈਸਲਾ ਸਿਰ ਮੱਥੇ ਹੈ ਤੇ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਪਾਰਟੀ ਹੈ, ਜੋ ਕਿ ਹਮੇਸ਼ਾ ਸਿੱਖਾਂ ਅਤੇ ਪੰਜਾਬੀਆਂ ਦੇ ਹੱਕਾਂ ਲਈ ਲੜਦੀ ਆਈ ਹੈ ਤੇ ਹੁਣ ਹਰਿਆਣੇ ਵਿੱਚ ਵੀ ਇਕੱਲੇ ਚੋਣ ਲੜਾਂਗੇ। ਉੱਥੇ ਕਰਤਾਰਪੁਰ ਲਾਂਘੇ ਦੇ ਮਾਮਲੇ 'ਤੇ ਬੋਲਦਿਆਂ ਹਰਸਿਮਰਤ ਨੇ ਕਿਹਾ ਕਿ ਇੰਟੀਗ੍ਰੇਟਿਡ ਚੈੱਕ ਪੋਸਟ ਦਾ ਨਾਂਅ ਸਤ ਕਰਤਾਰ ਤੇ ਕਰਤਾਰਪੁਰ ਸਾਹਿਬ ਨੂੰ ਜਾਣ ਵਾਲੇ ਰਸਤੇ ਦਾ ਨਾਂਅ ਗੁਰੂ ਨਾਨਕ ਦੇਵ ਮਾਰਗ ਰੱਖਿਆ ਜਾਵੇ।

ਉਨ੍ਹਾਂ ਕਿਹਾ ਕਿ 4 ਅਕਤੂਬਰ ਤੋਂ ਬਾਰਾਂ ਖ਼ਾਸ ਟਰੇਨਾਂ ਦਿੱਲੀ ਤੋਂ ਸੁਲਤਾਨਪੁਰ ਲੋਧੀ ਲਈ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਰੇਲਵੇ ਵਿਭਾਗ ਨੂੰ ਅਪੀਲ ਕਰਦਿਆਂ ਕਿਹਾ ਕਿ ਨਵੀਂ ਦਿੱਲੀ ਤੋਂ ਸੁਲਤਾਨਪੁਰ ਲੋਦੀ ਜਾਣ ਵਾਲੀ ਸਪੈਸ਼ਲ ਟਰੇਨ ਦਾ ਨਾਂਅ ਸਿੱਖ ਜਨਮ ਅਸਥਾਨ ਰੱਖਿਆ ਜਾਵੇ।

ABOUT THE AUTHOR

...view details